ਮੁੰਬਈ : ਬਾਲੀਵੁੱਡ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਅਦਾਕਾਰਾ ਪਾਇਲ ਘੋਸ਼ ਵੱਲੋਂ ਜ਼ਬਰਦਸਤੀ ਕਰਨ ਦੇ ਗੰਭੀਰ ਦੋਸ਼ਾਂ 'ਤੇ ਪ੍ਰਤੀਕ੍ਰਿਆ ਦਿੱਤੀ ਹੈ। 
 ਅਨੁਰਾਗ ਕਸ਼ਯਪ ਨੇ ਸੋਸ਼ਲ ਮੀਡੀਆ ਰਾਹੀਂ ਬਹੁਤ ਟਵੀਟ ਕੀਤੇ ਹਨ ਅਤੇ ਪਾਇਲ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸਿਰੇ ਤੋਂ ਨਕਾਰਿਆ ਹੈ। 
 ਦੱਸ ਦਈਏ ਕਿ ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਪਾਇਲ ਘੋਸ਼ ਵੱਲੋਂ ਕਸ਼ਯਪ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਗਏ,  ਜਿਸ ਤੋਂ ਬਾਅਦ ਅਨੁਰਾਗ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹਨ। 
 ਹਾਲ ਹੀ ਵਿਚ ਪਾਇਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਟ 'ਤੇ ਇਕ ਪੋਸਟ ਵਿਚ ਅਨੁਰਾਗ ਕਸ਼ਯਪ' ਤੇ ਉਸ ਨਾਲ ਜ਼ਬਰਦਸਤੀ ਕਰਨ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ,  ਪਾਇਲ ਨੇ ਇਕ ਪੋਸਟ ਦੇ ਜ਼ਰੀਏ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਮੱਦਦ ਮੰਗੀ ਹੈ।