ਗੁਰੂ ਤੇਰੇ ਉਪਕਾਰਾਂ ਦਾ 
ਕਿਵੇਂ ਚੁਕਾਵਾਂ ਮੁੱਲ 
ਲੱਖ ਕੀਮਤੀ ਧਨ ਭਾਵੇਂ 
ਤੂੰ ਸਭਨਾ ਤੋਂ ਅਤੁੱਲ 
ਜ਼ਿੰਦਗੀ ਦੀਆਂ ਔਕੜਾਂ 'ਚ
ਜੇ ਦਿੰਦਾ ਨਾ ਤੂੰ ਸੇਧ
ਤਾਂ ਮੈਂ ਰਾਹ ਵਿਚ ਜਾਣਾ ਸੀ ਰੁਲ 
ਮੇਰੇ ਕੀਤੇ ਗੁਨਾਹਾਂ ਨੂੰ 
ਤੂੰ ਝੱਟ ਵਿਚ ਜਾਵੇਂ ਭੁੱਲ 
ਗੁਰੂ ਤੇਰੇ ਉਪਕਾਰਾਂ ਦਾ 
ਕਿਵੇਂ ਚੁਕਾਵਾਂ ਮੁੱਲ 
ਲੱਖ ਕੀਮਤੀ ਧਨ ਭਾਵੇਂ 
ਤੂੰ ਸਭਨਾ ਤੋਂ ਅਤੁੱਲ
~ਕੇ ਕੇ ਡੀ