Saturday, May 03, 2025
 
BREAKING NEWS
NEET ਪ੍ਰੀਖਿਆ ਕੱਲ੍ਹ, ਜਾਣੋ ਡਰੈੱਸ ਕੋਡ, ਦਸਤਾਵੇਜ਼ ਸੂਚੀ ਅਤੇ ਦਾਖਲੇ ਦੇ ਸਮੇਂ ਸਮੇਤ 10 ਨਿਯਮਗੋਆ ਦੇ ਸ਼ਿਰਗਾਓਂ ਮੰਦਰ ਦੀ ਯਾਤਰਾ ਦੌਰਾਨ ਭਗਦੜਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾਅਦਾਕਾਰ ਜੈਕੀ ਸ਼ਰਾਫ ਨੇ ਨਿਰਮਲ ਕਪੂਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨੂੰ ਪੰਜਾਬ ਵਿਰੋਧੀ ਸਾਜਿਸ਼ਾਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਮਈ 2025)ਸੋਨੀਆ ਅਤੇ ਰਾਹੁਲ ਦੀਆਂ ਮੁਸ਼ਕਲਾਂ ਵਧਣਗੀਆਂ, ਦਿੱਲੀ ਅਦਾਲਤ ਨੇ ਜਾਰੀ ਕੀਤਾ ਨੋਟਿਸस्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास‘ओरल कैंसर सुरक्षा के लिए दो मिनट की पहल’ एक अभियान शुरूआज़ाद इंजीनियरिंग के लीन मैनुफैक्चरिंग युनिट का उद्घाटन

ਹਰਿਆਣਾ

covid-19: ਹਰਿਆਣਾ 'ਚ ਸੀਰੋ ਸਰਵੇਖਣ 'ਚ 8 ਫ਼ੀ ਸਦੀ ਲੋਕਾਂ 'ਚ ਮਿਲੀ ਐਂਟੀਬਾਡੀ

September 05, 2020 08:17 AM

ਚੰਡੀਗੜ੍ਹ : ਹਰਿਆਣਾ 'ਚ ਪਿਛਲੇ ਮਹੀਨੇ ਕੀਤੇ ਗਏ ਸੀਰੋ ਸਰਵੇਖਣ 'ਚ 8 ਫ਼ੀ ਸਦੀ ਲੋਕਾਂ 'ਚ ਕੋਵਿਡ-19 ਵਿਰੁਧ ਐਂਟੀਬਾਡੀ ਮਿਲੀ ਅਤੇ ਸ਼ਹਿਰੀ ਖੇਤਰਾਂ ਅਤੇ ਐੱਨ.ਸੀ.ਆਰ. ਦੇ ਜ਼ਿਲ੍ਹਿਆਂ 'ਚ ਰਹਿਣ ਵਾਲੇ ਲੋਕ ਜ਼ਿਆਦਾ ਪੀੜਤ ਪਾਏ ਗਏ। 

ਪਿੰਡ ਦੀ ਆਬਾਦੀ ਦੇ ਮੁਕਾਬਲੇ ਸ਼ਹਿਰੀ ਆਬਾਦੀ ਜ਼ਿਆਦਾ ਪ੍ਰਭਾਵਤ ਹੋਈ : ਸਿਹਤ ਮੰਤਰੀ

ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਸੂਬੇ ਦੇ 22 ਜ਼ਿਲ੍ਹਿਆਂ 'ਚ ਹਰੇਕ ਤੋਂ 850 ਨਮੂਨੇ ਇਕੱਠੇ ਕੀਤੇ ਗਏ। ਸ਼ਹਿਰੀ ਅਤੇ ਪਿੰਡ, ਦੋਹਾਂ ਖੇਤਰਾਂ ਦੇ ਨਮੂਨੇ ਲਏ ਗਏ। ਵਿਜ ਨੇ ਦਸਿਆ ਕਿ ਕੁਲ 18, 905 ਨਮੂਨੇ ਇਕੱਠੇ ਕੀਤੇ ਗਏ ਅਤੇ ਸੀਰੋ ਸਰਵੇਖਣ ਤੋਂ ਪਤਾ ਲੱਗਾ ਕਿ ਸੂਬੇ 'ਚ ਕੋਵਿਡ-19 ਦਰ 8 ਫ਼ੀ ਸਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਆਬਾਦੀ ਦੇ ਮੁਕਾਬਲੇ 'ਚ ਸ਼ਹਿਰੀ ਆਬਾਦੀ ਜ਼ਿਆਦਾ ਪ੍ਰਭਾਵਤ ਹੋਈ ਹੈ। ਵਿਜ ਨੇ ਕਿਹਾ ਕਿ ਸ਼ਹਿਰੀ ਇਲਾਕੇ 'ਚ ਸੀਰੋ ਸਰਵੇਖਣ 'ਚ ਵਾਇਰਸ ਦਰ 9.59 ਫ਼ੀ ਸਦੀ ਮਿਲੀ, ਜਦੋਂ ਕਿ ਪਿੰਡ ਦੇ ਇਲਾਕੇ 'ਚ ਇਹ ਦਰ 6.9 ਫ਼ੀ ਸਦੀ ਪਾਈ ਗਈ। ਫਰੀਦਾਬਾਦ ਅਤੇ ਗੁਰੂਗ੍ਰਾਮ ਵਰਗੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਜ਼ਿਲ੍ਹਿਆਂ 'ਚ ਸੀਰੋ ਲਾਗ ਦਰ ਜ਼ਿਆਦਾ ਦਰਜ ਕੀਤੀ ਗਈ। ਸਰਵੇਖਣ ਅਨੁਸਾਰ ਸੂਬੇ 'ਚ ਸਭ ਤੋਂ ਵੱਧ ਫਰੀਦਾਬਾਦ 'ਚ ਇਹ 25.8 ਫ਼ੀ ਸਦੀ, ਨੂੰਹ 'ਚ 20 ਫ਼ੀ ਸਦੀ ਅਤੇ ਸੋਨੀਪਤ 'ਚ 13.3 ਫ਼ੀ ਸਦੀ ਹੈ। ਫਰੀਦਾਬਾਦ ਦੇ ਸ਼ਹਿਰੀ ਖੇਤਰ 'ਚ ਕੋਰੋਨਾ ਦਰ 31.1 ਫ਼ੀ ਸਦੀ ਅਤੇ ਪਿੰਡ ਖੇਤਰ 'ਚ 22.2 ਫ਼ੀ ਸਦੀ ਕੋਰੋਨਾ ਦਰ ਦਰਜ ਕੀਤੀ ਗਈ। ਗੁਰੂਗ੍ਰਾਮ ਦੇ ਸ਼ਹਿਰੀ ਖੇਤਰ 'ਚ ਕੋਰੋਨਾ ਦਰ 18.5 ਫ਼ੀ ਸਦੀ ਅਤੇ ਜ਼ਿਲ੍ਹੇ ਦੇ ਪਿੰਡ ਖੇਤਰ 'ਚ ਇਹ 5.7 ਫ਼ੀ ਸਦੀ ਸੀ।
ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਨੇ ਆਬਾਦੀ ਦੇ ਅਨੁਪਾਤ 'ਚ ਕੋਰੋਨਾ ਦਾ ਪਤਾ ਲਗਾਉਣ ਲਈ ਜੂਨ 'ਚ ਸੂਬਿਆਂ ਨੂੰ ਸੀਰੋ ਸਰਵੇਖਣ ਕਰਵਾਉਣ ਦੀ ਸਲਾਹ ਦਿਤੀ ਸੀ। ਸਰਵੇਖਣ ਅਨੁਸਾਰ ਕਰਨਾਲ 'ਚ 12.2 ਫ਼ੀ ਸਦੀ, ਜੀਂਦ 'ਚ 11 ਫੀਸਦੀ, ਕੁਰੂਕੁਸ਼ੇਤਰ 'ਚ 8.7 ਫ਼ੀ ਸਦੀ, ਚਰਖੀ ਦਾਦਰੀ 'ਚ 8.3 ਫ਼ੀ ਸਦੀ ਅਤੇ ਯਮੁਨਾਨਗਰ 'ਚ 8.3 ਫ਼ੀ ਸਦੀ ਕੋਰੋਨਾ ਦਰ ਦਰਜ ਕੀਤੀ ਗਈ। ਸੂਬੇ 'ਚ ਕੋਰੋਨਾ ਦੇ 70 ਹਜ਼ਾਰ ਤੋਂ ਵੱਧ ਮਾਮਲੇ ਆ ਚੁਕੇ ਹਨ ਅਤੇ ਕਰੀਬ 750 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਮੌਜੂਦਾ ਸਮੇਂ ਠੀਕ ਹੋਣ ਵਾਲਿਆਂ ਦੀ ਦਰ ਕਰੀਬ 80 ਫ਼ੀ ਸਦੀ ਹੈ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe