Friday, May 02, 2025
 

ਅਮਰੀਕਾ

ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੇ ਮਾਮਲੇ ਢਾਈ ਕਰੋੜ ਦੇ ਪਾਰ

August 31, 2020 07:20 AM

ਵਾਸ਼ਿੰਗਨ : ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਢਾਈ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਜਾਨ ਹਾਪਕਿਨਸ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਗਈ ਰੀਪੋਰਟ ਮੁਤਾਬਕ ਅਮਰੀਕਾ 'ਚ ਲਾਗ ਦੇ 59 ਲੱਖ ਮਾਮਲੇ ਹਨ। ਇਸ ਦੇ ਬਾਅਦ ਬ੍ਰਾਜ਼ੀਲ 'ਚ 38 ਅਤੇ ਭਾਰਤ 'ਚ 35 ਲੱਖ ਮਾਮਲੇ ਹਨ। ਅਮਰੀਕਾ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਮੁਤਾਕਬ ਦੁਨੀਆਂ ਭਰ 'ਚ ਪੀੜਤ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋਣ ਦਾ ਅਨੁਮਾਨ ਹੈ। ਕੇਂਦਰ ਮੁਤਾਬਕ ਜਾਂਚ ਸਮਰੱਥਾ ਸੀਮਤ ਹੋਣ ਅਤੇ ਅਜਿਹੇ ਮਾਮਲੇ ਜਿਨ੍ਹਾਂ 'ਚ ਵਾਇਰਸ ਦੇ ਲੱਛਣ ਨਹੀਂ ਹਨ, ਉਨ੍ਹਾਂ ਦਾ ਪਤਾ ਨਹੀਂ ਲੱਗਣ ਕਾਰਨ ਅਮਰੀਕਾ 'ਚ ਵਾਇਰਸ ਦੇ ਮਾਮਲੇ ਕਿਤੇ ਜ਼ਿਆਦਾ ਹੋ ਸਕਦੇ ਹਨ। ਮਹਾਂਮਾਰੀ ਪੂਰੀ ਦੁਨੀਆਂ 'ਚ ਹੁਣ ਤਕ 8, 42, 000 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੀ ਹੈ ਜਿਨ੍ਹਾਂ 'ਚੋ ਅਮਰੀਕਾ 'ਚ 1, 82, 779 ਲੋਕਾਂ ਦੀ ਮੌਤ ਹੋਈ ਹੈ।  ਇਸ ਦੇ ਬਾਅਦ ਬ੍ਰਾਜ਼ੀਲ 'ਚ1, 20, 262 ਅਤੇ ਮੈਕਸਿਕੋ 'ਚ 63, 819 ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋਈ ਹੈ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe