Friday, May 02, 2025
 

ਮਨੋਰੰਜਨ

ਬੁਰੀ ਖ਼ਬਰ : ਤੈਅ ਸਮੇਂ 'ਤੇ ਸ਼ੁਰੂ ਨਹੀਂ ਹੋਵੇਗਾ 'ਬਿੱਗ ਬੌਸ 14'

August 25, 2020 09:51 AM

ਨਵੀਂ ਦਿੱਲੀ : ਕਲਰਜ਼ ਦੇ ਮੋਸਟ ਅਵੇਟੇਡ ਸ਼ੋਅ 'ਬਿੱਗ ਬੌਸ' ਦਾ ਹਰ ਸੀਜ਼ਨ ਚਾਹੇ ਵਿਵਾਦਾਂ 'ਚ ਰਹਿੰਦਾ ਹੈ, ਫਿਰ ਵੀ ਇਕ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਇਸ ਦੇ ਅਗਲੇ ਸੀਜ਼ਨ ਦੇ ਆਉਣ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ 'ਬਿੱਗ ਬੌਸ ਦਾ 14ਵਾਂ' ਸੀਜ਼ਨ ਆਵੇਗਾ। ਸ਼ੋਅ ਦਾ ਪ੍ਰੋਮੋ ਵੀ ਜਾਰੀ ਕਰ ਦਿੱਤਾ ਗਿਆ ਹੈ, ਅਜਿਹੇ 'ਚ ਫੈਨਜ਼ ਇਹ ਉਮੀਦ ਲਗਾਏ ਬੈਠੇ ਹਨ ਕਿ ਸ਼ੋਅ ਵੀ ਜਲਦ ਸ਼ੁਰੂ ਹੋ ਜਾਵੇਗਾ ਪਰ ਫੈਨਜ਼ ਦੀਆਂ ਉਮੀਦਾਂ 'ਤੇ ਪਾਣੀ ਫਿਰਨ ਵਾਲਾ ਹੈ। ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ ਇਹ ਤੁਹਾਨੂੰ ਦੱਸਦੇ ਹਾਂ।

ਦਰਅਸਲ, ਸ਼ੋਅ ਨੂੰ ਲੈ ਕੇ ਅਜੇ ਤਕ ਚਰਚਾ ਸੀ ਕਿ ਇਹ ਸੰਤਬਰ ਦੇ ਆਖਿਰ ਤਕ ਸ਼ੁਰੂ ਹੋ ਸਕਦਾ ਹੈ, ਹਾਲਾਂਕਿ ਇਸ ਦੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ ਪਰ ਹੁਣ ਖ਼ਬਰ ਹੈ ਕਿ ਸ਼ੋਅ ਸ਼ੁਰੂ ਕਰਨ ਦੀ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ। ਮੁੰਬਈ 'ਚ ਵਿਗੜਦੇ ਮੌਸਮ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਮੇਕਰਜ਼ ਨੇ ਬਿੱਗ ਬੌਸ ਸੀਜ਼ਨ 14 ਦੀ ਡੇਟਸ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਪਿੰਕਵਿਲਾ ਨੂੰ ਸੂਤਰ ਨੇ ਦੱਸਿਆ ਕਿ, 'ਚੈਨਲ ਤੇ ਮੇਕਰਜ਼ ਸ਼ੋਅ ਨੂੰ ਇਕ ਮਹੀਨੇ ਅੱਗੇ ਵਧਾਉਣ ਦੀ ਸੋਚ ਰਹੇ ਹਨ ਕਿਉਂਕਿ ਮੁੰਬਈ 'ਚ ਪਿਛਲੇ ਕਈ ਹਫ਼ਤਿਆਂ ਤੋਂ ਪੈ ਰਹੇ ਮੀਂਹ ਕਾਰਨ ਸੈੱਟ ਤੇ ਰਿਪੇਅਰ ਵਰਕ ਨੂੰ ਨੁਕਸਾਨ ਪਹੁੰਚ ਰਿਹਾ ਹੈ। ਮੀਂਹ ਕਾਰਨ ਸੈੱਟ ਰਿਪੇਅਰ ਵਰਕ ਦੇਰੀ ਕਰੇਗੀ ਤੇ ਇਹੀ ਕਾਰਨ ਹੈ ਕਿ ਸੈਟ ਅਜੇ ਕੰਟੈਸਟੈਂਟ ਲਈ ਤਿਆਰ ਨਹੀਂ ਹੋ ਪਾਇਆ ਹੈ। ਸੈੱਟ ਬਣਾਉਣ ਦੌਰਾਨ ਹਰ ਗੱਲ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਹੁਣ ਸ਼ੋਅ ਅਕਤੂਬਰ ਤਕ ਪੋਸਟਪੋਨ ਕੀਤਾ ਜਾ ਰਿਹਾ ਹੈ। ਇਕ ਹੋਰ ਸੂਤਰ ਦਾ ਕਹਿਣਾ ਹੈ ਕਿ ਮੇਕਰਜ਼ ਸ਼ੋਅ ਨੂੰ 4 ਅਕਤੂਬਰ ਤੋਂ ਲਾਈਵ ਕਰਨ ਦਾ ਦਿਲ ਬਣਾ ਰਹੇ ਹਨ ਹਾਲਾਂਕਿ ਇਸ ਤਾਰੀਕ 'ਤੇ ਅਜੇ ਮੋਹਰ ਨਹੀਂ ਲੱਗੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe