ਮੁੰਬਈ  : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅਸਾਮ ਦੇ ਹੜ੍ਹ ਪੀੜਤਾਂ ਲਈ 1 ਕਰੋੜ ਰੁਪਏ ਦਾਨ ਕੀਤੇ ਹਨ। ਅਸਾਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਨੇ ਟਵੀਟ ਕਰ ਕੇ ਅਕਸ਼ੈ ਕੁਮਾਰ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ,  ‘ਅਸਾਮ ਵਿਚ ਹੜ੍ਹ ਰਾਹਤ ਲਈ ਇੱਕ ਕਰੋੜ ਦੇ ਯੋਗਦਾਨ ਲਈ ਅਕਸ਼ੇ ਕੁਮਾਰ ਜੀ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਹਮੇਸ਼ਾ ਸੰਕਟ ਦੇ ਸਮੇਂ ਹਮਦਰਦੀ ਅਤੇ ਸਹਾਇਤਾ ਦਿਖਾਈ ਹੈ। ਅਸਾਮ ਦੇ ਇੱਕ ਸੱਚੇ ਦੋਸਤ ਹੋਣ ਦੇ ਨਾਤੇ,  ਤੁਸੀਂ ਮਦਦ ਲਈ ਆਏ ਹੋ,  ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ,  ਵਿਸ਼ਵਵਿਆਪੀ ਖੇਤਰ ਵਿੱਚ ਤੁਹਾਡੀ ਸ਼ਾਨ ਵਧਾਏ''  ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਸਾਮ ਦੇ 33 ਵਿਚੋਂ 33 ਜ਼ਿਲ੍ਹੇ ਹੜ੍ਹ ਦੇ ਪਾਣੀ ਨਾਲ ਡੁੱਬ ਗਏ ਸਨ। ਹੜ੍ਹ ਕਾਰਨ ਤਕਰੀਬਨ 28 ਲੱਖ ਲੋਕ ਪ੍ਰਭਾਵਤ ਹੋਏ,  ਹਜ਼ਾਰਾਂ ਘਰ ਨੁਕਸਾਨੇ ਗਏ,  ਫਸਲਾਂ ਤਬਾਹ ਹੋ ਗਈਆਂ ਅਤੇ ਸੜਕਾਂ ਅਤੇ ਪੁਲ ਕਈ ਥਾਵਾਂ ਤੋਂ ਟੁੱਟ ਗਏ।