Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਕੋਰੋਨਾ ਮਹਾਮਾਰੀ ਸਬੰਧੀ ਵ੍ਹਾਈਟ ਹਾਊਸ ਵਿਚ ਨਵਾਂ ਸਲਾਹਕਾਰ ਨਿਯੁਕਤ

August 17, 2020 10:39 AM

ਵਾਸ਼ਿੰਗਟਨ :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਕਾਰਜ ਬਲ ਵਿਚ ਨਵੇਂ ਡਾਕਟਰ ਦੀ ਨਿਯੁਕਤੀ ਕੀਤੀ ਹੈ। ਪਿਛਲੇ ਹਫ਼ਤੇ ਟਰੰਪ ਨੇ ਐਲਾਨ ਕੀਤਾ ਸੀ ਕਿ ਡਾਕਟਰ ਸਕਾਟ ਐਟਲਸ ਇਸ ਮਹਾਮਾਰੀ ਨੂੰ ਲੈ ਕੇ ਵ੍ਹਾਈਟ ਹਾਊਸ ਵਿਚ ਸਲਾਹਕਾਰ ਹੋਣਗੇ। ਸਟੈਨਫੋਰਡ ਯੂਨੀਵਰਸਿਟੀ ਮੈਡੀਕਲ ਕੇਂਦਰ ਵਿਚ ਨਿਊਰੋਰੋਡਿਓਲਾਜ਼ੀ ਦੇ ਸਾਬਕਾ ਪ੍ਰਮੁੱਖ ਅਤੇ ਸਟੈਨਫੋਰਡ ਦੇ ਕੰਜ਼ਰਵੇਟਿਵ ਹੂਵਰ ਇੰਸਟੀਚਿਊਸ਼ਨ ਵਿਚ ਫੇਲੋ ਐਟਲਸ ਨੂੰ ਪਬਲਿਕ ਹੈਲਥ ਜਾਂ ਵਾਇਰਸ ਰੋਗਾਂ ਦੇ ਬਾਰੇ ਵਿਚ ਕੋਈ ਮਾਹਰਤਾ ਹਾਸਲ ਨਹੀਂ ਹੈ।  ਟਰੰਪ ਨੇ ਐਟਲਸ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਸਕਾਟ ਬਹੁਤ ਮਸ਼ਹੂਰ ਵਿਅਕਤੀ ਹਨ। ਉਹ ਬਹੁਤ ਸਨਮਾਨਿਤ ਵੀ ਹਨ। ਉਨ੍ਹਾਂ ਕੋਲ ਬਹੁਤ ਸਾਰੇ ਹੱਲ੍ਹ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਕਾਫੀ ਚੰਗਾ ਕੀਤਾ ਹੈ। ਐਟਲਸ ਦੀ ਨਿਯੁਕਤੀ ਟਰੰਪ ਅਤੇ ਵਾਇਰਸ ਰੋਗਾਂ ਦੇ ਮਾਮਲੇ ਵਿਚ ਦੇਸ਼ ਦੇ ਸਭ ਤੋਂ ਵੱਡੇ ਮਾਹਿਰ ਡਾਕਟਰ ਐਂਥਨੀ ਫਾਓਚੀ ਅਤੇ ਕੋਰੋਨਾਵਾਇਰਸ ਕਾਰਜ ਬਲ ਦੇ ਸੰਯੋਜਕ ਡੇਬੋਰਾ ਬਰਕਸ ਵਿਚਾਲੇ ਤਲਖੀਆਂ ਵਿਚਾਲੇ ਹੋਈਆਂ ਹਨ।

 

Have something to say? Post your comment

 
 
 
 
 
Subscribe