Friday, October 09, 2026
BREAKING NEWS
• ਮਾਨ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਦੀਵਾਲੀ ਦਾ ਤੋਹਫ਼ਾ: ਹਰਜੋਤ ਬੈਂਸ ਨੇ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਲਈ 'ਮੇਰੀ ਦੁਕਾਨ, ਮੇਰੇ ਨਾਮ' ਸਕੀਮ ਦੀ ਕੀਤੀ ਸ਼ੁਰੂਆਤ • ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ • 40,000 ਰੁਪਏ ਰਿਸ਼ਵਤ ਲੈਂਦੇ ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ • ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨ • ਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀ • ਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ • ANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰ • ਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ • ਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰ

ਪੰਜਾਬ

ਪੰਜਾਬ ਹੁਣ ਸਕੂਲ ਸਿੱਖਿਆ ਵਿੱਚ ਭਾਰਤ ਵਿੱਚ ਮੋਹਰੀ ਅਤੇ ਪਹਿਲੀ ਤੋਂ ਬਾਰ੍ਹਵੀਂ ਤੱਕ ਏ.ਆਈ. ਨੂੰ ਮੁੱਖ ਵਿਸ਼ੇ ਵਜੋਂ ਲਾਗੂ ਕਰਨ ਵਾਲਾ ਪਹਿਲਾ ਸੂਬਾ : ਹਰਜੋਤ ਸਿੰਘ ਬੈਂਸ

August 03, 2026 10:36 PM
ਪੰਜਾਬ ਹੁਣ ਸਕੂਲ ਸਿੱਖਿਆ ਵਿੱਚ ਭਾਰਤ ਵਿੱਚ ਮੋਹਰੀ ਅਤੇ ਪਹਿਲੀ ਤੋਂ ਬਾਰ੍ਹਵੀਂ ਤੱਕ ਏ.ਆਈ. ਨੂੰ ਮੁੱਖ ਵਿਸ਼ੇ ਵਜੋਂ ਲਾਗੂ ਕਰਨ ਵਾਲਾ ਪਹਿਲਾ ਸੂਬਾ : ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 3 ਅਗਸਤ 2026

ਦੇਸ਼ ਭਰ ਵਿੱਚ ਵਾਰ-ਵਾਰ ਪੇਪਰ ਲੀਕ ਹੋਣ ਅਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਹੋ ਰਹੇ ਕੁਰਖ਼ਤ ਵਿਹਾਰ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਨਿੰਦਾ ਮਤੇ ’ਤੇ ਚਰਚਾ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਬਹਿਸ ਤੋਂ ਭੱਜ ਵੱਟ ਰਹੀ ਹੈ ਕਿਉਂਕਿ ਉਸ ਕੋਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਲਿਆਂਦੇ ਗਏ ਸਾਕਾਰਾਤਮਕ ਬਦਲਾਅ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਝੂਠੇ ਬਿਆਨਬਾਜ਼ੀ ਰਾਹੀਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਤੱਥ ਵੱਖਰੀ ਹੀ ਕਹਾਣੀ ਬਿਆਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿੱਚ ਭਾਰਤ ਦਾ ਮੋਹਰੀ ਸੂਬਾ ਬਣ ਕੇ ਉਭਰਿਆ ਹੈ। ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਸਿੱਖਿਆ ਕ੍ਰਾਂਤੀ ਅਧੀਨ 882 ਸਰਕਾਰੀ ਸਕੂਲੀ ਵਿਦਿਆਰਥੀਆਂ ਨੇ ਨੀਟ-ਯੂਜੀ 2026 ਪਾਸ ਕੀਤੀ ਹੈ ਅਤੇ ਪਿਛਲੇ 4.5 ਸਾਲਾਂ ਵਿੱਚ ਇੱਕ ਵੀ ਪੇਪਰ ਲੀਕ ਨਾ ਹੋਣ ਦਾ ਰਿਕਾਰਡ ਕਾਇਮ ਰੱਖਿਆ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ “ਪੰਜਾਬ ਬਦਲ ਰਿਹਾ ਹੈ ਅਤੇ ਮਿਆਰੀ ਸਿੱਖਿਆ ਇਸਦੀ ਪਛਾਣ ਬਣ ਰਹੀ ਹੈ।”

ਵਿਧਾਨ ਸਭਾ ਵਿੱਚ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਵਿਰੋਧੀ ਧਿਰ ਵੱਲੋਂ ਉਠਾਏ ਗਏ ਹਰ ਸਵਾਲ ਦਾ ਜਵਾਬ ਦੇਣ ਲਈ ਸਦਨ ਵਿੱਚ ਡੱਟ ਕੇ ਖੜ੍ਹੇ  ਹਨ। ਉਨ੍ਹਾਂ ਕਿਹਾ, “ਮੈਂ ਕਾਨੂੰਨ ਦਾ ਵਿਦਿਆਰਥੀ ਰਿਹਾਂ। ਮੈਂ ਕੁਦਰਤੀ ਨਿਆਂ ਦੇ ਸਰਵਵਿਆਪੀ ਸਿਧਾਂਤ ਨੂੰ ਸਮਝਦਾ ਹਾਂ ਕਿ ਮਾੜੇ ਤੋਂ ਮਾੜੇ ਸਿਸਟਮ ਵਿੱਚ ਵੀ, ਕਿਸੇ ਨੂੰ ਸੁਣੇ ਬਿਨਾਂ ਸਜ਼ਾ ਨਹੀਂ ਦਿੱਤੀ ਜਾਂਦੀ। ਸਵਾਲ ਉਠਾਉਣਾ ਬਹੁਤ ਆਸਾਨ ਹੈ। ਮੈਂ ਇੱਥੇ ਵਿਰੋਧੀ ਧਿਰ ਨੂੰ ਜਵਾਬ ਦੇਣ ਲਈ ਖੜ੍ਹਾ ਹਾਂ।”

ਇਸ ਰੈਕੇਟ ਬਾਰੇ ਦੱਸਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਲਈ ਗਈ ਫਾਰਮੇਸੀ ਪ੍ਰੀਖਿਆ ਵਿੱਚ ਨਕਲ ਕਰਵਾਉਣ ਲਈ ਹਰਿਆਣਾ-ਅਧਾਰਤ ਨਕਲ ਸਿੰਡੀਕੇਟ ਨੇ ਆਧੁਨਿਕ ਮੋਬਾਈਲ ਫੋਨ, ਹਿਡਨ ਵਾਇਰਲੈੱਸ ਈਅਰਪੀਸ ਅਤੇ ਹੋਰ ਉੱਨਤ ਯੰਤਰਾਂ ਦੀ ਵਰਤੋਂ ਕੀਤੀ।  ਉਨ੍ਹਾਂ ਕਿਹਾ, ‘‘ਇਹ ਪੇਪਰ ਲੀਕ ਨਹੀਂ ਸੀ। ਇਹ ਇੱਕ ਤਕਨਾਲੋਜੀ-ਅਧਾਰਤ ਨਕਲ ਦੀ ਕਾਰਵਾਈ ਸੀ ਜਿਸਨੂੰ ਪੰਜਾਬ ਪੁਲਿਸ ਨੇ ਬੇਨਕਾਬ ਕੀਤਾ। ਸਾਲਾਂ ਤੱਕ ਹਰਿਆਣਾ ਸਰਕਾਰ ਨੇ ਅੱਖਾਂ ਮੀਟੀ ਰੱਖੀਆਂ, ਜਦੋਂ ਕਿ ਇਸ ਸਿੰਡੀਕੇਟ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ।’’

ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਲਾਹ ਦਿੱਤੀ ਕਿ ਉਹ ਰਾਜਨੀਤਿਕ ਏਜੰਡੇ ਤੈਅ ਕਰਨ ਲਈ ਪੰਜਾਬ ਆਉਣ ਤੋਂ ਪਹਿਲਾਂ ਆਪਣੇ ਇਲਾਕੇ ’ਤੇ ਧਿਆਨ ਦੇਣ।

ਪੰਜਾਬ ਦੇ ਇਲਮ, ਜ਼ਜਬੇ ਅਤੇ ਕੁਰਬਾਨੀ ਦੀ ਅਮੀਰ ਵਿਰਾਸਤ ਨੂੰ ਯਾਦ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਿਗਵੇਦ ਤੋਂ ਲੈ ਕੇ ਤਕਸ਼ਿਲਾ ਵਿਖੇ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਤੱਕ ਪੰਜਾਬ ਹਮੇਸ਼ਾ ਸਿੱਖਿਆ ਲਈ ਜ਼ਰਖੇਜ਼ ਜ਼ਮੀਨ ਰਿਹਾ ਹੈ। ਉਨ੍ਹਾਂ ਕਿਹਾ,  ‘‘ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ਤੱਕ ਅਸੀਂ ਦੁਨੀਆ ਨੂੰ ਬਰਾਬਰੀ ਅਤੇ ਸਿੱਖਿਆ ਦਾ ਸੰਦੇਸ਼ ਦਿੱਤਾ ਹੈ। ਸ਼ਹੀਦ ਭਗਤ ਸਿੰਘ ਤੋਂ ਲੈ ਕੇ ਜਿਨ੍ਹਾਂ ਨੇ ਸਾਨੂੰ ਤਾਨਾਸ਼ਾਹੀ ਸਰਕਾਰ ’ਤੇ ਸਵਾਲ ਉਠਾਉਣਾ ਸਿਖਾਇਆ, ਡਾ. ਹਰ ਗੋਬਿੰਦ ਖੁਰਾਨਾ ਜਿਨ੍ਹਾਂ ਨੇ ਨੋਬਲ ਪੁਰਸਕਾਰ ਜਿੱਤਿਆ, ਡਾ. ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਨੇ ਦੁਨੀਆ ਨੂੰ ਫਾਈਬਰ ਆਪਟਿਕਸ ਦਿੱਤਾ, ਡਾ. ਗੁਰਤੇਜ ਸਿੰਘ ਸੰਧੂ ਜਿਨ੍ਹਾਂ ਨੇ ਸੈਮੀਕੰਡਕਟਰ ਮੈਮਰੀ ਵਿੱਚ ਕ੍ਰਾਂਤੀ ਲਿਆਂਦੀ, ਸਾਰੇ ਰੌਸ਼ਨ-ਦਿਮਾਗ ਸਪੂਤ ਇਸ ਮਿੱਟੀ ਦੇ ਹੀ ਜਾਏ ਹਨ।’’

ਉਨ੍ਹਾਂ ਅੱਗੇ ਕਿਹਾ, ‘‘ਇਹ ਪੰਜਾਬ ਦੀ ਧਰਤੀ ਹੈ। ਇਹ ਸਾਡੀ ਵਿਰਾਸਤ ਹੈ। ਇਹ ਸਾਡਾ ਮਾਣ ਹੈ। ਅਸੀਂ ਕਿਸੇ ਨੂੰ ਵੀ ਇਸਨੂੰ ਬਦਨਾਮ ਕਰਨ,  ਇਸ ਦੀ ਸ਼ਾਖ ਨੂੰ ਢਾਹ ਲਗਾਉਣ ਜਾਂ ਵਿਕਾਸ ਦੀ ਲੀਹ ਤੋਂ ਹੇਠਾ ਨਹੀਂ ਉਤਾਰਨ ਦੇਵਾਂਗੇ।’’

ਸਿੱਖਿਆ ਕ੍ਰਾਂਤੀ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਅਕਾਦਮਿਕ ਨਤੀਜਿਆਂ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ।

ਉਨ੍ਹਾਂ ਸਦਨ ਨੂੰ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 882 ਵਿਦਿਆਰਥੀਆਂ ਨੇ ਨੀਟ ਯੂਜੀ 2026 ਪਾਸ ਕੀਤੀ ਹੈ। ਸਾਲ 2024 ਵਿੱਚ ਇਹ ਗਿਣਤੀ 437 ਸੀ ਜੋ ਕਿ 100 ਫ਼ੀਸਦ ਤੋਂ ਵੱਧ ਦੇ ਵਾਧੇ ਨੂੰ ਦਰਸਾਉਂਦੀ ਹੈ।

ਰਾਸ਼ਟਰੀ ਪੱਧਰ ’ਤੇ ਹਾਸਲ ਕੀਤੀ ਮਾਨਤਾ ਨੂੰ ਉਜਾਗਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਲ 2020 ਵਿੱਚ ਪੰਜਾਬ ਸਕੂਲ ਸਿੱਖਿਆ ਪੱਖੋਂ 27ਵੇਂ ਸਥਾਨ ’ਤੇ ਸੀ, ਪਰ ਹੁਣ ਨੀਤੀ ਆਯੋਗ ਸਕੂਲ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਕੇਰਲਾ ਨੂੰ ਪਛਾੜ ਕੇ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ।

ਉਨ੍ਹਾਂ ਸਦਨ ਨੂੰ ਦੱਸਿਆ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸਨੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕੀਤਾ ਹੈ। ਇਸ ਪਹਿਲਕਦਮੀ ਤਹਿਤ 25, 172 ਸਕੂਲ ਅਤੇ ਲਗਭਗ 31.5 ਲੱਖ ਵਿਦਿਆਰਥੀ ਸ਼ਾਮਲ ਹੋਣਗੇ। ਇਸ ਵਿਸ਼ੇ ਲਈ ਸਿੰਗਾਪੁਰ, ਫਿਨਲੈਂਡ, ਯੂਏਈ ਅਤੇ ਸੰਯੁਕਤ ਰਾਜ ਅਮਰੀਕਾ ਦੇ ਬਿਹਤਰ ਅਭਿਆਸਾਂ ਦਾ ਅਧਿਐਨ ਕਰਨ ਉਪਰੰਤ ਪਾਠਕ੍ਰਮ ਤਿਆਰ ਕੀਤਾ ਗਿਆ ਹੈ ।

ਸਿੱਖਿਆ ਵਿੱਚ ਸਰਕਾਰ ਦੇ ਨਿਵੇਸ਼ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਬਜਟ ਨੂੰ ਸਾਲ 2021-22 ਵਿੱਚ 12, 657 ਕਰੋੜ ਰੁਪਏ ਤੋਂ ਵਧਾ ਕੇ ਸਾਲ 2026-27 ਵਿੱਚ 19, 279 ਕਰੋੜ ਰੁਪਏ ਕੀਤਾ ਗਿਆ ਹੈ, ਜੋ ਕਿ 52 ਫ਼ੀਸਦ ਵਾਧੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਨੇ 3500 ਕਰੋੜ ਰੁਪਏ ਦੀ ਲਾਗਤ ਨਾਲ ਸਿੱਖਿਆ ਕ੍ਰਾਂਤੀ 2.0 ਮਿਸ਼ਨ ਵੀ ਸ਼ੁਰੂ ਕੀਤਾ ਹੈ ਅਤੇ 118 ਅਤਿ-ਆਧੁਨਿਕ ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਹਨ। ਪੰਜਾਬ ਬਦਲ ਰਿਹਾ ਹੈ ਅਤੇ ਮਿਆਰੀ ਸਿੱਖਿਆ ਇਸ ਦੀ ਪਛਾਣ ਬਣ ਰਹੀ ਹੈ।”

ਪੇਪਰ ਲੀਕ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਦੇ ਪੱਖ ਵਿੱਚ ਨਿੱਤਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੰਤਰ-ਮੰਤਰ ਅੰਦੋਲਨ ਨੂੰ “ਨੀਤੀ ਵਿੱਚ ਬਦਲਾਅ ਲਈ ਜੈੱਨ ਜ਼ੀ ਦਾ ਅੰਦੋਲਨ”ਦੱਸਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰ ਵਿਰੋਧੀ ਦੱਸਣ ਵਾਲਿਆਂ ਦੀ ਕਰੜੀ ਆਲੋਚਨਾ ਕੀਤੀ।

ਪ੍ਰਦਰਸ਼ਨ ਵਾਲੀ ਥਾਂ ’ਤੇ ਆਪਣੀ ਫੇਰੀ ਬਾਰੇ ਗੱਲ ਕਰਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੇ ਇਕੱਲੇ ਸਿੱਖਿਆ ਮੰਤਰੀ ਸਨ ਜੋ ਵਿਦਿਆਰਥੀਆਂ ਨਾਲ ਖੜ੍ਹੇ ਸਨ। ਉਨ੍ਹਾਂ ਕਿਹਾ, ‘‘ਮੈਂ ਕਿਸੇ ਵੀ ਸਟੇਜ ਤੋਂ ਨਹੀਂ ਬੋਲਿਆ। ਮੈਂ ਵਿਦਿਆਰਥੀਆਂ ਵਿਚਕਾਰ ਬੈਠਾ ਸੀ। ਮੈਂ ਲਾਠੀਚਾਰਜ ਦੌਰਾਨ ਵੀ ਉਨ੍ਹਾਂ ਨਾਲ ਖੜ੍ਹਾ ਸੀ। ਕਿਉਂ? ਕਿਉਂਕਿ ਮੈਂ ਇਹ ਉਦੋਂ ਵੀ ਕਿਹਾ ਸੀ ਅਤੇ ਹੁਣ ਵੀ ਕਹਿੰਦਾ ਹਾਂ ਕਿ ਇਹ ਰਾਜਨੀਤੀ ਬਾਰੇ ਨਹੀਂ ਹੈ ਬਲਕਿ ਇਹ ਨੀਤੀ ਬਾਰੇ ਹੈ।’’

ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੁਜਰਾਤ, ਮੱਧ ਪ੍ਰਦੇਸ਼, ਬਿਹਾਰ ਅਤੇ ਪੰਜਾਬ ਦੇ ਵਿਦਿਆਰਥੀ ਬੈਕਪੈਕ ਲੈ ਕੇ ਦਿੱਲੀ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਫੁੱਟਪਾਥਾਂ ’ਤੇ ਸੌਣਾ ਪਿਆ । ਉਨ੍ਹਾਂ ਕਿਹਾ, ‘‘ਇਹ ਵਿਦਿਆਰਥੀ ਦੇਸ਼ ਵਿਰੋਧੀ ਨਹੀਂ ਸਨ। ਪਰ ਸਾਡੇ ਦੇਸ਼ ਵਿੱਚ, ਇੱਕ ਬਿਰਤਾਂਤ ਬਣਾਇਆ ਗਿਆ ਹੈ ਕਿ ਜੋ ਵੀ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦਾ ਹੈ ਉਹ ਰਾਸ਼ਟਰ ਵਿਰੋਧੀ ਬਣ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਉਸ ਝੂਠ ਨੂੰ ਬਦਲ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਹੁਣ ਪੇਪਰ ਲੀਕ ਅਤੇ ਝੂਠ ਨਾਲ ਮੂਰਖ ਨਹੀਂ ਬਣਾ ਸਕਦੇ।’’

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੰਦੇਸ਼ ਦਿੰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਲਈ ਮੁਆਫ਼ੀ ਮੰਗਣ ਦਾ ਸਮਾਂ ਆ ਗਿਆ ਹੈ ਨਾ ਕਿ ਮੁਆਫ਼ੀ ਦੀ ਉਮੀਦ ਕਰਨ ਦਾ। ਉਨ੍ਹਾਂ ਕਿਹਾ, ‘‘ਜਦੋਂ ਕਿਸੇ ਗਾਹਕ ਨੂੰ ਸੇਵਾ ਨਹੀਂ ਮਿਲਦੀ ਤਾਂ ਉਹ ਬੁਰਾ-ਭਲਾ ਕਹਿਣਗੇ। ਜਦੋਂ ਕਿਸੇ ਨਾਗਰਿਕ ਨੂੰ ਸਰਕਾਰ ਤੋਂ ਸੇਵਾ ਨਹੀਂ ਮਿਲਦੀ, ਤਾਂ ਉਹ ਵਿਰੋਧ ਕਰਨਗੇ। ਇਹ ਮਾਫ਼ ਕਰਨ ਦਾ ਸਮਾਂ ਨਹੀਂ ਹੈ, ਬਲਕਿ ਮੁਆਫ਼ੀ ਮੰਗਣ ਦਾ ਸਮਾਂ ਹੈ।’’

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ

ਐਸਏਐਸ ਨਗਰ ਫੇਜ਼-3ਬੀ1 ਵਾਸੀਆਂ ਨੂੰ ਵੱਡੀ ਰਾਹਤ, ₹34.98 ਲੱਖ ਨਾਲ ਬਦਲੀ ਜਾਵੇਗੀ ਸੀਵਰੇਜ ਲਾਈਨ

ਮਾਨ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਦੀਵਾਲੀ ਦਾ ਤੋਹਫ਼ਾ: ਹਰਜੋਤ ਬੈਂਸ ਨੇ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਲਈ 'ਮੇਰੀ ਦੁਕਾਨ, ਮੇਰੇ ਨਾਮ' ਸਕੀਮ ਦੀ ਕੀਤੀ ਸ਼ੁਰੂਆਤ

ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

40,000 ਰੁਪਏ ਰਿਸ਼ਵਤ ਲੈਂਦੇ ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

ਉਦਯੋਗ ਬੰਦ ਹੋ ਰਹੇ ਹਨ, ਝੋਨੇ ਦੀ ਫ਼ਸਲ ਸੁੱਕ ਰਹੀ ਹੈ: ਰਾਜਾ ਵੜਿੰਗ

ਸਰਕਾਰ ਨੇ ਬਿਜਲੀ ਸੈਕਟਰ ਨੂੰ ਤਬਾਹ ਕੀਤਾ: ਸੁਨੀਲ ਜਾਖੜ

ਪੰਜਾਬ 'ਚ ਬਿਜਲੀ ਕਟੌਤੀ ਦੀ ਹਾਹਾਕਾਰ, ਸਰਕਾਰ ਦਾ ਝੂਠ ਬੇਨਕਾਬ : ਮਜੀਠੀਆ

ਪੰਜਾਬ-ਹਰਿਆਣਾ ਹਾਈ ਕੋਰਟ ‘ਚ ਡੀਏ ਮਾਮਲੇ ਦੀ ਹੋਈ ਸੁਣਵਾਈ

ਪੰਜਾਬ ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ

 
 
 
 
Subscribe