Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਸਿਆਸੀ

Indo-China face of : ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਸੰਸਦ 'ਚ ਬਹਿਸ ਦੀ ਦਿਤੀ ਚੁਣੌਤੀ

June 28, 2020 09:16 PM

ਨਵੀਂ ਦਿੱਲੀ, 28 ਜੂਨ : ਚੀਨ ਨਾਲ ਐਲਏਸੀ 'ਤੇ ਜਾਰੀ ਤਣਾਅ ਨੂੰ ਲੈ ਕੇ ਕਾਂਗਰਸ ਦੇਸ਼ 'ਚ ਸਿਆਸਤ ਜਾਰੀ ਹੈ। ਗਲਵਾਨ ਘਾਟੀ 'ਚ 20 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਸਰਕਾਰ ਤੋਂ ਲਗਾਤਾਰ ਸਵਾਲ ਪੁੱਛ ਰਹੇ ਹਨ। ਇਸ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸੰਸਦ 'ਚ ਬਹਿਸ ਕਰਨ ਦੀ ਚੁਣੌਤੀ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 1962 ਦੇ ਯੁੱਧ ਤੋਂ ਲੈ ਕੇ ਹੁਣ ਤਕ ਦੀ ਚਰਚਾ ਲਈ ਤਿਆਰ ਹਾਂ।

ਕਿਹਾ, ਅਸੀਂ 1962 ਦੀ ਜੰਗ ਤੋਂ ਲੈ ਕੇ ਹੁਣ ਤਕ ਦੀ ਚਰਚਾ ਲਈ ਤਿਆਰ ਹਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਰਾਹੁਲ ਗਾਂਧੀ ਦੇ 'ਸਰੇਂਡਰ ਮੋਦੀ' ਦੇ ਹੈਸ਼ਟੈਗ ਦਾ ਜਵਾਬ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਪਾਰਲੀਮੈਂਟ ਹੋਣੀ ਹੈ, ਚਰਚਾ ਕਰਨੀ ਹੈ ਤਾਂ ਆਓ, ਕਰਾਂਗੇ। 1962 ਤੋਂ ਅੱਜ ਤਕ ਦੋ-ਦੋ ਹੱਥ ਹੋ ਜਾਣ। ਕੋਈ ਨਹੀਂ ਡਰਦਾ ਚਰਚਾ ਤੋਂ। ਜਦੋਂ ਜਵਾਨ ਸੰਘਰਸ਼ ਕਰ ਰਿਹਾ ਹੈ, ਸਰਕਾਰ ਠੋਸ ਕਦਮ ਚੁੱਕ ਰਹੀ ਹੈ। ਉਸ ਸਮੇਂ ਪਾਕਿਸਤਾਨ ਤੇ ਚੀਨ ਨੂੰ ਖ਼ੁਸ਼ ਕਰਨ ਵਾਲਾ ਬਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ ਸਰਕਾਰ ਭਾਰਤ ਵਿਰੋਧੀ ਪ੍ਰਚਾਰ ਨੂੰ ਸੰਭਾਲਣ 'ਚ ਪੂਰੀ ਤਰ੍ਹਾਂ ਨਾਲ ਸਮਰਥ ਹੈ ਪਰ ਇਹ ਦੇਖ ਕੇ ਉਦੋਂ ਦੁੱਖ ਹੁੰਦਾ ਹੈ ਜਦੋਂ ਇੰਨੀ ਵੱਡੀ ਪਾਰਟੀ ਦਾ ਸਾਬਕਾ ਪ੍ਰਧਾਨ ਅਜਿਹੀ ਰਾਜਨੀਤੀ ਕਰਦਾ ਹੈ। ਇਹ ਉਨ੍ਹਾਂ ਵਲੋਂ ਕਾਂਗਰਸ ਲਈ ਆਤਮ ਨਿਰੀਖਣ ਦਾ ਵਿਸ਼ਾ ਹੈ ਕਿ ਉਨ੍ਹਾਂ ਦੇ ਹੈਸ਼ਟੈਗ ਨੂੰ ਪਾਕਿਸਤਾਨ ਤੇ ਚੀਨ ਇਸਤੇਮਾਲ ਕਰ ਰਹੇ ਹਨ। ਕਾਂਗਰਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਆਗੂ ਹੈਸ਼ਟੈਗਜ਼ ਨੂੰ ਪਾਕਿਸਤਾਨ ਤੇ ਚੀਨ ਦੁਆਰਾ ਉਤਸ਼ਾਹਤ ਕੀਤਾ ਜਾ ਰਿਹਾ ਹੈ। ਮੌਜ਼ੂਦਾ ਸਮੇਂ 'ਚ ਭਾਰਤੀ ਜ਼ਮੀਨ 'ਤੇ ਚੀਨੀ ਫ਼ੌਜੀਆਂ ਦੀ ਮੌਜ਼ੂਦਗੀ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਐਲਏਸੀ ਦੀ ਸਥਿਤੀ 'ਤੇ ਟਿੱਪਣੀ ਕਰਨ ਦਾ ਇਹ ਉਪਯੁਕਤ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰੀਫਿੰਗ ਚੱਲ ਰਹੀ ਹੈ ਤੇ ਜੇਕਰ ਜ਼ਰੂਰਤ ਪਈ ਤਾਂ ਇਸ ਦਾ ਮੂੰਹ ਤੋੜ ਜਵਾਬ ਦੇਵਾਂਗੇ। 

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭਾਖੜਾ ਡੈਮ ’ਤੇ CISF ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ CM Mann

ਆਪ ਦੀ ਲੈਂਡ ਪੂਲਿੰਗ ਸਕੀਮ: ਲੈਂਡ ਮਾਫ਼ੀਆ ਦਾ ਅੰਤ, ਲੋਕਾਂ ਦੀ ਜ਼ਮੀਨ ਲੋਕਾਂ ਲਈ !

ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਮ.ਪੀ. ਅਰੋੜਾ ਨੇ ਮਨੋਵਿਗਿਆਨੀਆਂ ਨਾਲ ਕੀਤੀ ਮੀਟਿੰਗ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਅਨੁਕੂਲ ਮਾਹੌਲ: ਚੇਅਰਮੈਨ ਅਨਿਲ ਠਾਕੁਰ

“ਇਹ ਸਿਰਫ਼ ਇੱਕ ਟ੍ਰੇਲਰ ਹੈ, ਪਿਕਚਰ ਅਜੇ ਆਉਣੀ ਬਾਕੀ ਹੈ…”: ਐਮਪੀ ਅਰੋੜਾ ਨੇ ਵਿਕਾਸ ਏਜੰਡੇ 'ਤੇ ਵੱਡਾ ਦਾਅ ਲਗਾਇਆ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

 
 
 
 
Subscribe