Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਰਿਆਣਾ

ਚੀਨ ਪ੍ਰਤੀ ਦੇਸ਼ 'ਚ ਗੁੱਸਾ : ਚੀਨੀ ਕੰਪਨੀਆਂ ਨੂੰ ਮਿਲੇ ਥਰਮਲ ਪਾਵਰ ਸਟੇਸ਼ਨ ਦੇ ਠੇਕੇ ਕੀਤੇ ਰੱਦ

June 21, 2020 10:09 PM

ਚੰਡੀਗੜ੍ਹ : ਭਾਰਤ-ਚੀਨ ਸਰਹੱਦ 'ਤੇ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਪ੍ਰਤੀ ਦੇਸ਼ 'ਚ ਕਾਫ਼ੀ ਗੁੱਸਾ ਵੇਖਿਆ ਜਾ ਰਿਹਾ ਹੈ। ਉਥੇ ਹੀ ਦੇਸ਼ 'ਚ ਚੀਨੀ ਵਸਤਾਂ ਦੇ ਬਾਈਕਾਟ ਦੀ ਮੰਗ ਵੀ ਜ਼ੋਰ ਫੜ੍ਹ ਰਹੀ ਹੈ। ਇਸ 'ਚ ਹਰਿਆਣਾ ਸਰਕਾਰ ਨੇ ਚੀਨੀ ਕੰਪਨੀਆਂ ਦੇ ਠੇਕੇ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।  ਹਰਿਆਣਾ 'ਚ ਚੀਨੀ ਕੰਪਨੀਆਂ ਨੂੰ ਮਿਲੇ ਦੋ ਥਰਮਲ ਪਾਵਰ ਸਟੇਸ਼ਨਾਂ ਦੇ ਠੇਕਿਆਂ ਨੂੰ ਰੱਦ ਕਰ ਦਿਤਾ ਗਿਆ ਹੈ। ਦਰਅਸਲ, ਯਮੁਨਾਨਗਰ ਅਤੇ ਹਿਸਾਰ ਥਰਮਲ ਪਲਾਂਟ ਲਈ ਬੀਡਿੰਗ ਹੋਈ ਸੀ। ਇਸ 'ਚ ਦੋ ਕੰਪਨੀਆਂ ਨੂੰ ਦੋ ਥਰਮਲ ਪਾਵਰ ਸਟੇਸ਼ਨ ਦੇ ਠੇਕੇ ਮਿਲੇ ਸਨ। ਦੋਨਾਂ ਹੀ ਕੰਪਨੀਆਂ ਚੀਨੀ ਸਨ। ਇਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਇਨ੍ਹਾਂ ਠੇਕਿਆਂ ਨੂੰ ਰੱਦ ਕਰ ਦਿਤਾ ਹੈ। ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਥਰਮਲ ਪਲਾਂਟ ਲਈ ਬੋਲੀ ਮੰਗੀ ਗਈ ਸੀ। ਉਥੇ ਹੀ ਹੁਣ ਐਨ.ਟੀ.ਪੀ.ਸੀ. ਦੀ ਤਰਜ਼ 'ਤੇ ਭਾਰਤੀ ਕੰਪਨੀਆਂ ਨੂੰ ਇਨ੍ਹਾਂ ਠੇਕਿਆਂ ਲਈ ਪਹਿਲ ਮਿਲੇਗੀ ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਚੀਨੀ ਕੰਪਨੀਆਂ ਨੂੰ ਮਿਲੇ ਠੇਕਿਆਂ ਨੂੰ ਰੱਦ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਅਪਣਾ ਇਕ ਕਰਾਰ ਖ਼ਤਮ ਕਰ ਦਿਤਾ। ਭਾਰਤੀ ਰੇਲਵੇ ਨਾਲ 2016 'ਚ ਚੀਨੀ ਕੰਪਨੀ ਨਾਲ 471 ਕਰੋੜ ਰੁਪਏ ਦਾ ਕਰਾਰ ਹੋਇਆ ਸੀ, ਜਿਸ 'ਚ ਉਸ ਨੂੰ 417 ਕਿਲੋਮੀਟਰ ਲੰਮੇ ਰੇਲ ਟ੍ਰੈਕ ਤੇ ਸਿਗਨਲ ਸਿਸਟਮ ਲਗਾਉਣਾ ਸੀ। ਉਥੇ ਹੀ ਸਰਕਾਰ ਨੇ ਬੀ.ਐਸ.ਐਨ.ਐਲ. ਅਤੇ ਐਮ.ਟੀ.ਐਨ.ਐਲ. ਸਮੇਤ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿਤਾ ਸੀ ਕਿ ਉਹ ਚੀਨੀ ਸਮੱਗਰੀਆਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ। 

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਕਾਂਗਰਸ ਵੱਲੋਂ ਹਰਿਆਣਾ 'ਚ ਹਰੇਕ ਜ਼ਿਲ੍ਹੇ 'ਚ 20 ਬੂਥਾਂ ਲਈ ਇੱਕ ਮੰਡਲ ਬਣਾਉਣ ਦਾ ਨਿਰਦੇਸ਼

ਹਰਿਆਣਾ ਰੋਡਵੇਜ਼ 'ਚ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਮੁਫ਼ਤ ਬੱਸ ਯਾਤਰਾ ਸਹੂਲਤ

ਰੋਡਵੇਜ਼ ਕਰਮਚਾਰੀਆਂ ਦੀਆਂ ਹਰਿਆਣਾ ਸਰਕਾਰ ਨਾਲ 80-90 ਫੀਸਦੀ ਮੰਗਾਂ 'ਤੇ ਬਣੀ ਸਹਿਮਤੀ

ਗੁਰੂਗ੍ਰਾਮ ਜੇਲ੍ਹ 'ਚ ਬੰਦ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ CM ਭਗਵੰਤ ਮਾਨ

ਹਰਿਆਣਾ ਸਰਕਾਰ ਵੱਲੋਂ 13 ਹੜਤਾਲ 'ਤੇ ਚੱਲ ਰਹੇ ਫਾਇਰਫਾਈਟਰ ਦੀਆਂ ਸੇਵਾਵਾਂ ਖਤਮ

ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ,

ਹਰਿਆਣਾ ਸਰਕਾਰ 5 ਸਤੰਬਰ ਨੂੰ ਸੂਬੇ ਦੇ 79 ਅਧਿਆਪਕਾਂ ਨੂੰ ਕਰੇਗੀ ਸਨਮਾਨਿਤ

ਯੂਨੀਵਰਸਿਟੀਆਂ ਦੀ ਗੈਸਟ ਫੈਕਲਟੀ ਨੂੰ ਮਿਲੇਗੀ ਸੇਵਾ ਸੁਰੱਖਿਆ, ਹਰਿਆਣਾ ਸਰਕਾਰ ਲਿਆ ਰਹੀ ਹੈ ਨਵਾਂ ਐਕਟ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ

ਹਰਿਆਣਾ ਵਿਧਾਨ ਸਭਾ ਵੱਲੋਂ ਹਰਿਆਣਾ ਰਾਈਟ ਟੂ ਬਿਜ਼ਨਸ ਬਿੱਲ 2026 ਪਾਸ

 
 
 
 
Subscribe