Friday, May 02, 2025
 

ਖੇਡਾਂ

ਭਾਰਤ-ਚੀਨ ਵਿਵਾਦ : ਚੀਨੀ ਕੰਪਨੀ ਵੀਵੋ ਦਾ ਸਾਥ ਨਹੀਂ ਛੱਡੇਗਾ BCCI

June 19, 2020 10:25 PM

ਨਵੀਂ ਦਿੱਲੀ : ਇਕ ਪਾਸੇ ਜਿਥੇ ਚੀਨ ਦੇ ਉਤਪਾਦਾਂ ਅਤੇ ਕੰਪਨੀਆਂ ਦਾ ਦੇਸ਼ ਭਰ ਵਿਚ ਵਿਰੋਧ ਚਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਸਾਫ਼ ਤੌਰ 'ਤੇ ਕਹਿ ਦਿਤਾ ਹੈ ਕਿ ਉਹ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਸਪਾਂਸਰ  ਵੀਵੋ ਨਾਲ ਕਰਾਰ ਨਹੀਂ ਖ਼ਤਮ ਕਰੇਗਾ। ਬੀ. ਸੀ. ਸੀ. ਆਈ. ਨੇ ਕਿਹਾ ਹੈ ਕਿ ਉਹ ਅਗਲੇ ਦੌਰ ਲਈ ਅਪਣੀ ਸਪਾਂਸਰ ਨੀਤੀ ਦੀ ਸਮੀਖਿਆ ਲਈ ਤਿਆਰ ਹੈ ਪਰ ਉਸ ਦਾ ਆਈ. ਪੀ. ਐਲ. ਦੇ ਮੌਜੂਦਾ ਟਾਈਟਲ ਸਪਾਂਸਰ ਵੀਵੋ (ਚੀਨ ਦੀ ਮੋਬਾਈਲ ਕੰਪਨੀ) ਨਾਲ ਕਰਾਰ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ, ਨਾਲ ਹੀ ਬੋਰਡ ਦੇ ਖ਼ਜ਼ਾਨਚੀ ਅਰੁਣ ਧੂਮਲ ਦਾ ਕਹਿਣਾ ਹੈ ਕਿ ਆਈ.ਪੀ.ਐਲ. ਨਾਲ ਚੀਨੀ ਕੰਪਨੀਆਂ ਤੋਂ ਆ ਰਹੇ ਪੈਸੇ ਨਾਲ ਭਾਰਤ ਨੂੰ ਹੀ ਫ਼ਾਇਦਾ ਹੋ ਰਿਹਾ ਹੈ, ਚੀਨ ਨੂੰ ਨਹੀਂ। ਧੂਮਲ ਨੇ ਕਿਹਾ ਕਿ ਜ਼ਜ਼ਬਾਤੀ ਤੌਰ 'ਤੇ ਗੱਲ ਕਰਨ ਨਾਲ ਤਰਕ ਨਾਲ ਤਰਕ ਪਿੱਛੇ ਰਹਿ ਜਾਂਦਾ ਹੈ। ਸਾਨੂੰ ਸਮਝਣਾ ਹੋਵੇਗਾ ਕਿ ਅਸੀਂ ਚੀਨ ਦੇ ਹਿੱਤ ਲਈ ਚੀਨੀ ਕੰਪਨੀਆਂ ਦੇ ਸਹਿਯੋਗ ਦੀ ਗੱਲ ਕਰ ਰਹੇ ਹਾਂ ਜਾਂ ਭਾਰਤ ਦੇ ਹਿੱਤ ਦੇ ਲਈ ਚੀਨੀ ਕੰਪਨੀਆਂ ਤੋਂ ਮਦਦ ਲੈ ਰਹੇ ਹਾਂ। ਉਸ ਨੇ ਕਿਹਾ ਕਿ ਜਦੋਂ ਅਸੀਂ ਭਾਰਤ ਵਿਚ ਚੀਨੀ ਕੰਪਨੀਆਂ ਨੂੰ ਉਸ ਦੇ ਉਤਪਾਦ ਵੇਚਣ ਦੀ ਇਜਾਜ਼ਤ ਦਿੰਦੇ ਹਾਂ ਤਾਂ ਜੋ ਵੀ ਪੈਸਾ ਉਹ ਭਾਰਤੀ ਉਪਭੋਗਤਾ ਤੋਂ ਲੈ ਰਹੇ ਹਨ, ਉਸ ਵਿਚੋਂ ਕੁੱਝ ਬੀ. ਸੀ. ਸੀ. ਆਈ. ਨੂੰ ਬ੍ਰਾਂਡ ਪ੍ਰਚਾਰ ਦੇ ਲਈ ਦੇ ਰਹੇ ਹਨ ਅਤੇ ਬੋਰਡ ਭਾਰਤ ਸਰਕਾਰ ਨੂੰ 42 ਫ਼ੀ ਸਦੀ ਟੈਕਸ ਦੇ ਰਿਹਾ ਹੈ। ਇਸ ਲਈ ਭਾਰਤ ਦਾ ਫ਼ਾਇਦਾ ਹੋ ਰਿਹਾ ਹੈ, ਚੀਨ ਦਾ ਨਹੀਂ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe