Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਨਵੀ ਦਿੱਲੀ

ਭਾਰਤ -ਚੀਨ ਸਰਹੱਦ ’ਤੇ ਹਿੰਸਕ ਝੜਪ, 3 ਜਵਾਨ ਸ਼ਹੀਦ

June 16, 2020 04:07 PM

ਨਵੀਂ ਦਿੱਲੀ : ਭਾਰਤ ਤੇ ਚੀਨ ’ਚ ਸਰਹੱਦ ’ਤੇ ਤਣਾਅ ਹੋਰ ਵਧਦਾ ਦਿਖਾਈ ਦੇ ਰਿਹਾ ਹੈ। ਗਲਵਾਂ ਘਾਟੀ ’ਚ ਪਿੱਛੇ ਹਟਣ ਦੀ ਪ੍ਰਕਿਰਿਆ ਦੌਰਾਨ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਕਾਰ ਝੜਪ ਹੋਈ। ਇਸ ’ਚ ਭਾਰਤੀ ਫ਼ੌਜ ਦਾ ਇਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ ਹੋ ਗਏ। ਦੋਵਾਂ ਫ਼ੌਜਾਂ ਦੇ ਸੀਨੀਅਰ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਬੈਠਕ ਕਰ ਰਹੇ ਹਨ। ਭਾਰਤੀ ਫ਼ੌਜ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ’ਚ ਪਿਛਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਲੱਦਾਖ ਬਾਰਡਰ ਨੇੜੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਸੀ। ਮਈ ਮਹੀਨੇ ਦੇ ਸ਼ੁਰੂ ’ਚ ਚੀਨੀ ਫ਼ੌਜ ਨੇ ਭਾਰਤ ਵੱਲੋਂ ਤੈਅ ਕੀਤੀ ਗਈ ਐੱਲਏਸੀ ਨੂੰ ਪਾਰ ਕਰ ਲਿਆ ਸੀ।

ਚੀਨੀ ਫ਼ੌਜ ਨੇ ਪੈਂਗੋਂਗ ਝੀਲ, ਗਲਵਾਂ ਘਾਟੀ ਕੋਲ ਆ ਕੇ ਆਪਣੇ ਤੰਬੂ ਲਾ ਲਏ ਸੀ। ਖਬਰਾਂ ਮੁਤਾਬਕ ਇੱਥੇ ਲਗਪਗ ਪੰਜ ਹਜ਼ਾਰ ਫ਼ੌਜੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫ਼ੌਜੀ ਸਾਜ਼ੋ-ਸਾਮਾਨ ਵੀ ਇਕੱਤਰ ਕੀਤਾ ਗਿਆ ਸੀ। ਚੀਨ ਨੇ ਭਾਰਤ ’ਤੇ ਸਰਹੱਦ ਪਾਰ ਕਰਨ ਤੇ ਉਸ ਦੇ ਫੌਜੀਆਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਚੀਨ ਦੇ ਫੌਜੀ ਜਮਵਾੜੇ ਨੂੰ ਲੈ ਕੇ ਵਿਵਾਦ ਸੁਲਝਾਉਣ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ ਵਿਚਕਾਰ ਪੂੁਰਬੀ ਲੱਦਾਖ ’ਚ ਬਿ੍ਰਗੇਡ ਕਮਾਂਡਰ ਤੇ ਬਟਾਲੀਅਨ ਕਮਾਂਡਰ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ। ਫੌਜੀ ਸੂਤਰਾਂ ਦੇ ਮੁਤਾਬਕ ਦੋਵੇਂ ਪੱਖਾਂ ’ਚ ਲਗਾਤਾਰ ਗੱਲਬਾਤ ਜਾਰੀ ਰਹਿਣ ਦੇ ਕਈ ਹੋਰ ਥਾਵਾਂ ’ਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਸੀਮਤ ਰੂਪ ਨਾਲ ਪਿੱਛੇ ਹਟੀਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾ ਦੇ ਮੁਖੀਆਂ ਤੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਦੇ ਨਾਲ ਬੈਠਕ ਕੀਤੀ। ਇਸ ਦੌਰਾਨ ਪੂਰਬੀ ਲੱਦਾਖ ਦੇ ਹਾਲ ਦੇ ਘਟਨਾਕ੍ਰਮ ’ਤੇ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ 70 ਦੇ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਐੱਲ.ਏ.ਸੀ. ’ਤੇ ਭਾਰਤੀ ਜਵਾਨਾਂ ਦੀ ਸ਼ਹਾਦਤ ਹੋਈ ਹੈ। 1962 ’ਚ ਭਾਰਤ ਤੇ ਚੀਨ ਦੀ ਜੰਗ ਹੋਈ ਸੀ। ਇਸ ਤੋਂ ਬਾਅਦ ਸਾਲ 1975 ’ਚ ਐੱਲ.ਏ.ਸੀ. ’ਤੇ ਫਾਈਰਿੰਗ ਹੋਈ ਸੀ। ਜਿਸ ’ਚ ਚਾਰ ਭਾਰਤੀ ਜਵਾਨ ਸ਼ਹੀਦ ਹੋਏ ਸੀ। ਇਸ ਤੋਂ ਬਾਅਦ ਐੱਲ.ਏ.ਸੀ. ’ਤੇ ਕੋਈ ਝੜਪ ਨਹੀਂ ਹੋਈ ਸੀ। ਅੱਜ ਲਗਪਗ 45 ਸਾਲ ਮਗਰੋਂ ਐੱਲ.ਏ.ਸੀ. ’ਤੇ ਭਾਰਤ ਤੇ ਚੀਨੀ ਫੌਜ ਨਾਲ ਹਿੰਸਕ ਝੜਪ ਹੋਈ ਹੈ। ਹਾਲਾਂਕਿ ਖਬਰਾਂ ਮੁਤਾਬਕ ਚੀਨ ਵੱਲ ਵੀ ਨੁਕਸਾਨ ਹੋਇਆ ਹੈ ਪਰ ਚੀਨੀ ਮੀਡੀਆ ਜਾਂ ਫੌਜ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

 

Have something to say? Post your comment

 

ਹੋਰ ਨਵੀ ਦਿੱਲੀ ਖ਼ਬਰਾਂ

ਦਿੱਲੀ ਸਰਕਾਰ ਦੀ ਖਾਲੀ ਸਰਕਾਰੀ ਇਮਾਰਤਾਂ ਨੂੰ ਵਿਦਿਆਰਥੀ ਹੋਸਟਲ 'ਚ ਬਦਲਣ ਦੀ ਯੋਜਨਾ

ਦਿੱਲੀ ਦੇ ਕਈ ਪੀਜੀ ਹੋਸਟਲਾਂ 'ਤੇ ਚੱਲੇਗਾ ਬੁਲਡੋਜ਼ਰ, ਪੰਜ ਜਾਇਦਾਦਾਂ ਨੂੰ ਕੀਤਾ ਸੀਲ

ਦਿੱਲੀ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ, 6 ਜਣਿਆਂ ਦੀ ਮੌਤ

ਦਿੱਲੀ 'ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਮਾਮਲੇ 'ਚ ਪੁਲਿਸ ਨੂੰ ਮਿਲੇ ਅਹਿਮ ਸਬੂਤ

ਪੈਲੇਟ ਗੰਨ ਮਾਮਲੇ 'ਚ FIR ਦਰਜ, ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂ ਵੱਲ ਇਹ ਪਹਿਲਾ ਕਦਮ

ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਕੀਤੇ ਵੱਡੇ ਐਲਾਨ

ਕੁਝ ਤਾਕਤਾਂ ਪੰਜਾਬ ਅਤੇ ਦੇਸ਼ ‘ਚ ਸ਼ਾਂਤੀ ਨਹੀਂ ਚਾਹੁੰਦੀਆਂ: ਸੁਖਬੀਰ ਸਿੰਘ ਬਾਦਲ

ਆਬਕਾਰੀ ਨੀਤੀ ਮਾਮਲੇ 'ਚ ਕੇਜਰੀਵਾਲ ਤੇ ਸਿਸੋਦੀਆ ਵੱਲੋਂ ਸੀਬੀਆਈ ਦੀ ਪਟੀਸ਼ਨ ਖਾਰਜ ਕਰਨ ਦੀ ਮੰਗ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਜੱਥੇ ਨੂੰ ਪਾਕਿਸਤਾਨ ਯਾਤਰਾ ਲਈ ਪ੍ਰਵਾਨਗੀ: ਹਰਮੀਤ ਸਿੰਘ ਕਾਲਕਾ

ਦਿੱਲੀ ਦੇ ਮਯੂਰ ਵਿਹਾਰ ਮਾਲ ਪਾਰਕਿੰਗ ਵਿੱਚ ਕਾਰ ਤੋਂ ਲਾਸ਼ ਬਰਾਮਦ

 
 
 
 
Subscribe