Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਨਵੀ ਦਿੱਲੀ

coronavirus : ਮੌਤਾਂ ਦੇ ਮਾਮਲੇ ਵਿਚ ਦੁਨੀਆਂ ਦਾ ਨੌਵਾਂ ਦੇਸ਼ ਬਣਿਆ ਭਾਰਤ

June 15, 2020 09:19 PM

ਨਵੀਂ ਦਿੱਲੀ : ਭਾਰਤ ਵਿਚ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਲਾਗ ਦੇ 11000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਸੋਮਵਾਰ ਨੂੰ ਲਾਗ ਦੇ ਮਾਮਲੇ ਵੱਧ ਕੇ 3, 32, 424 ਹੋ ਗਏ। ਲਾਗ ਨਾਲ 325 ਹੋਰ ਲੋਕਾਂ ਦੀ ਮੌਤ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 9520 'ਤੇ ਪਹੁੰਚ ਗਏ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਹਾਲੇ 1, 53, 106 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 169, 797 ਲੋਕ ਲਾਗ ਮੁਕਤ ਹੋ ਚੁਕੇ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਇਸ ਹਿਸਾਬ ਨਾਲ 51.07 ਫ਼ੀ ਸਦੀ ਮਰੀਜ਼ ਹੁਣ ਤਕ ਠੀਕ ਹੋ ਚੁਕੇ ਹਨ। ਮੰਤਰਾਲੇ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਲਾਗ ਦੇ 11, 502 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਮਾਮਲੇ ਵੱਧ ਕੇ 3, 32, 424 ਹੋ ਗਏ ਹਨ।

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9520 ਹੋਈ

ਲਾਗ ਨਾਲ ਮਰਨ ਵਾਲੇ 325 ਲੋਕਾਂ ਵਿਚੋਂ 120 ਮਹਾਰਾਸ਼ਟਰ ਤੋਂ, 56 ਦਿੱਲੀ ਤੋਂ, ਗੁਜਰਾਤ ਤੋਂ 29 ਅਤੇ ਤਾਮਿਲਨਾਡੂ ਤੋਂ 38 ਵਿਅਕਤੀ ਸ਼ਾਮਲ ਹਨ। ਯੂਪੀ ਵਿਚ 14 ਹੋਰ ਵਿਅਕਤੀਆਂ ਦੀ ਲਾਗ ਨਾਲ ਮੌਤ ਹੋਈ ਹੈ। ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਵਿਚ 12.12, ਰਾਜਸਥਾਨ ਅਤੇ ਹਰਿਆਣਾ ਵਿਚ 10-10 ਵਿਅਕਤੀਆਂ ਦੀ ਮੌਤ ਹੋਈ ਹੈ। ਕਰਨਾਟਕ ਵਿਚ ਪੰਜ ਜਣਿਆਂ ਦੀ , ਜੰਮੂ ਕਸ਼ਮੀਰ ਵਿਚ ਚਾਰ, ਤੇਲੰਗਾਨਾ ਅਤੇ ਪੁਡੂਚੇਰੀ ਵਿਚ ਤਿੰਨ ਤਿੰਨ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ ਵਿਚ ਦੋ ਦੋ ਜਣਿਆਂ ਦੀ ਮੌਤ ਹੋਈ ਹੈ। ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਮਗਰੋਂ ਭਾਰਤ ਕੋਰੋਨਾ ਵਾਇਰਸ ਲਾਗ ਨਾਲ ਸੱਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਭਾਰਤ ਲਾਗ ਨਾਲ ਮੌਤਾਂ ਦੇ ਮਾਮਲੇ ਵਿਚ ਨੌਂਵਾ ਦੇਸ਼ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਕੁਲ 9520 ਲੋਕ ਜਾਨ ਗਵਾ ਚੁਕੇ ਹਨ। ਇਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ ਹੁਣ ਤਕ 3950 ਲੋਕਾਂ ਦੀ, ਗੁਜਰਾਤ ਵਿਚ 1477 ਲੋਕਾਂ ਦੀ ਅਤੇ ਦਿੱਲੀ ਵਿਚ 1327 ਲੋਕਾਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ। ਪਛਮੀ ਬੰਗਾਲ ਵਿਚ 475, ਮੱਧ ਪ੍ਰਦੇਸ਼ ਵਿਚ 459, ਤਾਮਿਲਨਾਡੂ ਵਿਚ 435 ਅਤੇ ਯੂਪੀ ਵਿਚ 399 ਲੋਕਾਂ ਦੀ ਮੌਤ ਹੋ ਗਈ ਹੈ। ਰਾਜਸਥਾਨ ਵਿਚ 292, ਤੇਲੰਗਾਨਾ ਵਿਚ 185, ਹਰਿਆਣਾ ਵਿਚ 88, ਕਰਨਾਟਕ ਵਿਚ 86, ਆਂਧਰਾ ਪ੍ਰਦੇਸ਼ ਵਿਚ 84, ਪੰਜਾਬ ਵਿਚ 67, ਜੰਮੂ ਕਸ਼ਮੀਰ ਵਿਚ 59, ਬਿਹਾਰ ਵਿਚ 39, ਉਤਰਾਖੰਡ ਵਿਚ 24 ਅਤੇ ਕੇਰਲਾ ਵਿਚ 19 ਜਣਿਆਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ।

 

Have something to say? Post your comment

 

ਹੋਰ ਨਵੀ ਦਿੱਲੀ ਖ਼ਬਰਾਂ

ਦਿੱਲੀ ਸਰਕਾਰ ਦੀ ਖਾਲੀ ਸਰਕਾਰੀ ਇਮਾਰਤਾਂ ਨੂੰ ਵਿਦਿਆਰਥੀ ਹੋਸਟਲ 'ਚ ਬਦਲਣ ਦੀ ਯੋਜਨਾ

ਦਿੱਲੀ ਦੇ ਕਈ ਪੀਜੀ ਹੋਸਟਲਾਂ 'ਤੇ ਚੱਲੇਗਾ ਬੁਲਡੋਜ਼ਰ, ਪੰਜ ਜਾਇਦਾਦਾਂ ਨੂੰ ਕੀਤਾ ਸੀਲ

ਦਿੱਲੀ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ, 6 ਜਣਿਆਂ ਦੀ ਮੌਤ

ਦਿੱਲੀ 'ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਮਾਮਲੇ 'ਚ ਪੁਲਿਸ ਨੂੰ ਮਿਲੇ ਅਹਿਮ ਸਬੂਤ

ਪੈਲੇਟ ਗੰਨ ਮਾਮਲੇ 'ਚ FIR ਦਰਜ, ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂ ਵੱਲ ਇਹ ਪਹਿਲਾ ਕਦਮ

ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਕੀਤੇ ਵੱਡੇ ਐਲਾਨ

ਕੁਝ ਤਾਕਤਾਂ ਪੰਜਾਬ ਅਤੇ ਦੇਸ਼ ‘ਚ ਸ਼ਾਂਤੀ ਨਹੀਂ ਚਾਹੁੰਦੀਆਂ: ਸੁਖਬੀਰ ਸਿੰਘ ਬਾਦਲ

ਆਬਕਾਰੀ ਨੀਤੀ ਮਾਮਲੇ 'ਚ ਕੇਜਰੀਵਾਲ ਤੇ ਸਿਸੋਦੀਆ ਵੱਲੋਂ ਸੀਬੀਆਈ ਦੀ ਪਟੀਸ਼ਨ ਖਾਰਜ ਕਰਨ ਦੀ ਮੰਗ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਜੱਥੇ ਨੂੰ ਪਾਕਿਸਤਾਨ ਯਾਤਰਾ ਲਈ ਪ੍ਰਵਾਨਗੀ: ਹਰਮੀਤ ਸਿੰਘ ਕਾਲਕਾ

ਦਿੱਲੀ ਦੇ ਮਯੂਰ ਵਿਹਾਰ ਮਾਲ ਪਾਰਕਿੰਗ ਵਿੱਚ ਕਾਰ ਤੋਂ ਲਾਸ਼ ਬਰਾਮਦ

 
 
 
 
Subscribe