Friday, May 02, 2025
 

ਖੇਡਾਂ

ਆਨਲਾਈਨ ਮੈਰਾਥਨ : 86 ਦੇਸ਼ਾਂ ਤੋਂ 40 ਹਜ਼ਾਰ ਲੋਕਾਂ ਨੇ ਦਿਤੀਆਂ ਅਰਜ਼ੀਆਂ

June 14, 2020 10:15 PM

ਜੌਹਾਨਸਬਰਗ : ਦਖਣੀ ਅਫ਼ਰੀਕਾ ਵਿਚ ਭਾਰਤ ਤੋਂ 128 ਭਾਗੀਦਾਰ ਆਨਲਾਈਨ 'ਰੇਸ ਦਿ ਕਾਮਰੇਡਜ਼ ਲੀਜੈਂਡਜ਼' ਵਿਚ ਹਿੱਸਾ ਲੈ ਰਹੇ ਹਨ। ਦਖਣੀ ਅਫ਼ਰੀਕਾ ਕਾਮਰੇਡਜ਼ ਮੈਰਾਥਨ ਐਸੋਸਿਏਸ਼ਨ (CMA) ਇਹ ਪ੍ਰੋਗਰਾਮ ਆਯੋਜਿਤ ਕਰਵਾ ਰਿਹਾ ਹੈ। ਐਤਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਇਹ ਰੇਸ ਸੋਮਵਾਰ ਅੱਧੀ ਰਾਤ ਨੂੰ ਖ਼ਤਮ ਹੋਵੇਗੀ। ਇਹ ਰੇਸ 1921 ਤੋਂ ਹਰ ਸਾਲ ਆਯੋਜਿਤ ਕੀਤੀ ਜਾ ਰਹੀ ਹੈ। ਸਿਰਫ਼ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਨੂੰ ਰੋਕ ਦਿਤਾ ਗਿਆ ਸੀ। ਇਸ ਸਾਲ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਆਯੋਜਨ ਰੱਦ ਕਰਨਾ ਪਿਆ। ਇਸ ਪ੍ਰੋਗਰਾਮ ਵਿਚ ਵਿਸ਼ਵ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ। ਦਿਲਚਸਪ ਹੈ ਕਿ ਇਸ ਵਾਰ ਆਨਲਾਈਨ ਰੇਸ ਲਈ 86 ਦੇਸ਼ਾਂ ਤੋਂ 40 ਹਜ਼ਾਰ ਲੋਕਾਂ ਨੇ ਅਰਜ਼ੀਆਂ ਦਿਤੀਆਂ ਹਨ ਜੋ ਅਸਲ ਆਯੋਜਨ ਵਿਚ ਮਿਲਣ ਵਾਲੀਆਂ ਅਰਜ਼ੀਆਂ ਨਾਲੋਂ ਵੱਧ ਹੈ।

128 ਭਾਰਤੀ ਲੈਣਗੇ ਆਨਲਾਈਨ ਰੇਸ ਵਿਚ ਹਿੱਸਾ

ਸੀ. ਐੱਮ. ਏ. ਪ੍ਰਧਾਨ ਚੈਰਿਲ ਵਿਨ ਨੇ ਕਿਹਾ ਕਿ ਐਤਵਾਰ 14 ਜੂਨ ਨੂੰ ਮਸਤੀ ਤੇ ਉਤਸਵ ਦਾ ਦਿਨ ਹੋਣ ਵਾਲਾ ਹੈ, ਜਿਸ ਵਿਚ ਵਿਸ਼ਵ ਭਰ ਤੋਂ ਉਮੀਦਵਾਰ ਕਾਮਰੇਡ ਭਾਵਨਾ ਤੇ ਏਕਤਾ ਨੂੰ ਸਾਂਝਾ ਕਰਨਗੇ ਜੋ 95 ਬੀ ਕਾਮਰੇਡ ਮੈਰਾਥਨ ਰੇਸ ਦੇ ਦਿਨ ਦਿਖਾਈ ਦਿਤੀ। ਰੇਸ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਅਰਜ਼ੀਆਂ ਭੇਜੀਆਂ ਹਨ ਪਰ ਭਾਰਤ ਤੋਂ ਜ਼ਿਆਦਾ ਬ੍ਰਾਜ਼ੀਲ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਜ਼ਿੰਮਬਾਵੇ ਅਤੇ ਮੇਜ਼ਬਾਨ ਦੇਸ਼ ਦਖਣੀ ਅਫ਼ਰੀਕਾ ਤੋਂ ਅਰਜ਼ੀਆਂ ਮਿਲੀਆਂ ਹਨ। ਭਾਗੀਦਾਰਾਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਅਲਟਰਾ ਰਨਿੰਗ ਸਰਕਟ ਵਿਚ ਸਭ ਤੋਂ ਉੱਚ ਐਥਲੀਟ ਦੀ ਦੌੜ ਸਮੇਂ ਤੋਂ ਮੁਕਾਬਲਾ ਕਰਨਾ ਪਵੇਗਾ। ਇਸ ਪ੍ਰਤੀਯੋਗਤਾ ਵਿਚ 1965 ਕਾਮਰੇਡ ਮੈਰਾਥਨ ਦੇ ਜੇਤੂ ਬਨਾਰਡ ਗੋਮਸਰਲ ਵੀ ਹਿੱਸਾ ਲੈ ਰਹੇ ਹਨ। ਗੋਮਰਸਲ 87 ਸਾਲ ਦੇ ਹਨ ਤੇ ਉਹ ਵਾਸ਼ਿੰਗਟਨ ਡੀ. ਸੀ. ਵਿਚ 5 ਕਿਲੋਮੀਟਰ ਦੌੜਨਗੇ। ਇਸ ਆਨਲਾਈਨ ਦੌੜ ਦਾ ਨਿਯਮ ਇਹ ਹੈ ਕਿ ਵਿਅਕਤੀ ਅਪਣੇ ਦੇਸ਼ ਵਿਚ ਕਿਸੇ ਵੀ ਸਥਾਨ 'ਤੇ 5, 10, 21, 45 ਅਤੇ 90 ਕਿਲੋਮੀਟਰ ਦੇ 5 ਬਦਲਾਂ ਤਹਿਤ ਦੌੜ ਸਕਦਾ ਹੈ ਤੇ ਉਸ ਨੇ ਕਿੰਨੇ ਸਮੇਂ ਵਿਚ ਦੌੜ ਪੂਰੀ ਕੀਤੀ, ਇਹ ਸਮਾਂ ਉਸ ਨੂੰ ਸੀ. ਐੱਮ. ਏ. ਨੂੰ ਭੇਜਣਾ ਪਵੇਗਾ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe