Sunday, May 18, 2025
 
BREAKING NEWS
इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयारਭਾਰਤ ਦੇ ਅਰੁਣਾਚਲ ਪ੍ਰਦੇਸ਼ ਅਤੇ ਇੰਡੋਨੇਸ਼ੀਆ ਦੇ ਸੁਮਾਤਰਾ ਵਿੱਚ ਭੂਚਾਲ ਦੇ ਝਟਕੇISRO EOS-09 ਸੈਟੇਲਾਈਟ ਮਿਸ਼ਨ 'ਤੀਜੇ ਪੜਾਅ' ਵਿੱਚ ਅਸਫਲਜਸਟਿਸ ਰਣਜੀਤ ਸਿੰਘ ਦੀ ਅਗਵਾਈ ’ਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਪੁਨਰਗਠਨਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਮਈ 2025)ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਦਾ ਸਾਥ ਦੇਣ ਦੀ ਅਪੀਲਜੇਨਸੋਲ ਇੰਜੀਨੀਅਰਿੰਗ ਦੇ CEO ਨੇ ਦਿੱਤਾ ਅਸਤੀਫ਼ਾ ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਦੇ ਵਾਸੀਆਂ ਵੱਲੋਂ ਮੁੱਖ ਮੰਤਰੀ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨਕੇਦਾਰਨਾਥ ਵਿੱਚ ਹੈਲੀਕਾਪਟਰ ਕਰੈਸ਼

ਪੰਜਾਬ

ਜਸਟਿਸ ਰਣਜੀਤ ਸਿੰਘ ਦੀ ਅਗਵਾਈ ’ਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਪੁਨਰਗਠਨ

May 18, 2025 05:42 AM


ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਚੰਡੀਗੜ੍ਹ ਦੇ ਕੈਂਪਸ ਵਿੱਚ ਪੰਜਾਬ ਭਰ ’ਤੋਂ ਇਕੱਤਰ ਹੋਏ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਦੋ ਦਰਜ਼ਨ ਤੋਂ ਵਧੇਰੇ ਕਾਰਕੁੰਨਾ ਦੀ ਇਕੱਤਰਤਾ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਬਣਾਏ ਗਏ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਤੇ ਮੁਲਕ ਅੰਦਰ ਮਨੁੱਖੀ ਹੱਕਾਂ ਦੀ ਹੋ ਰਹੀ ਗੰਭੀਰ ਉਲੰਘਣਾ ਬਾਰੇ ਚਿੰਤਾ ਪ੍ਰਗਟ ਕਰਦਿਆਂ ਸੰਗਠਨ ਦੇ ਐਲਾਨਨਾਮੇ ਤੇ ਜਥੇਬੰਦਕ ਢਾਂਚੇ ਸਬੰਧੀ ਪੇਸ਼ ਕੀਤਾ ਖਰੜਾ ਗੰਭੀਰ ਵਿਚਾਰ ਚਰਚਾ ਤੋਂ ਬਾਅਦ ਸਰਬ ਸਮੰਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਸੁਬਾਈ ਅਹੁਦੇਦਾਰਾਂ ਦੀ ਚੋਣ ਕਰਨ ਦੇ ਨਾਲ-ਨਾਲ ਜ਼ਿਲ੍ਹਾ ਕਮੇਟੀਆਂ ਦੀ ਸਥਾਪਨਾ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਇਕਤੱਰਤਾ ਨੇ ਜਸਟਿਸ ਰਣਜੀਤ ਸਿੰਘ ਨੂੰ ਚੇਅਰਮੈਨ, ਡਾ. ਪਿਆਰਾ ਲਾਲ ਗਰਗ ਨੂੰ ਵਾਈਸ ਚੇਅਰਮੈਨ, ਮਾਲਵਿੰਦਰ ਸਿੰਘ ਮਾਲੀ ਨੂੰ ਜਨਰਲ ਸਕੱਤਰ, ਰਾਜਵਿੰਦਰ ਸਿੰਘ ਬੈਂਸ ਨੂੰ ਲੀਗਲ ਵਿੰਗ ਦੇ ਮੁੱਖੀ, ਸਰਬਜੀਤ ਸਿੰਘ ਵੇਰਕਾ ਨੂੰ ਖੋਜ ਪੜਤਾਲ ਵਿੰਗ ਦੇ ਮੁੱਖੀ, ਹਮੀਰ ਸਿੰਘ ਜਥੇਬੰਦਕ ਸਕੱਤਰ, ਡਾ. ਖੁਸ਼ਹਾਲ ਸਿੰਘ ਦਫ਼ਤਰ ਸਕੱਤਰ ਚੁਣੇ ਗਏ। ਇਹਨਾਂ ਤੋਂ ਇਲਾਵਾ ਬਾਕੀ ਅਹੁਦੇਦਾਰ ਨਿਯੁਕਤ ਕਰਨ ਤੇ ਜ਼ਿੰਮੇਵਾਰੀਆਂ ਸੌਂਪਣ ਦੇ ਅਧਿਕਾਰ ਜਸਟਿਸ ਰਣਜੀਤ ਸਿੰਘ ਨੂੰ ਦਿੱਤੇ ਗਏ। ਜਥੇਬੰਦੀ ਦਾ ਮੁੱਖ ਦਫ਼ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਵੇਗਾ।
ਮੀਟਿੰਗ ਵਿੱਚ ਤੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਗਿਆਨੀ ਕੇਵਲ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਜਥੇਦਾਰ ਸੁਖਦੇਵ ਸਿੰਘ ਭੌਰ.ਰਾਜਵਿੰਦਰ ਸਿੰਘ ਰਾਹੀ ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਖਵਿੰਦਰ ਸਿੰਘ ਸਿੱਧੂ, ਐਡਵੋਕੇਟ ਗੁਰਦੀਪ ਸਿੰਘ ਚੰਡੀਗੜ੍ਹ, ਐਡਵੋਕੇਟ ਨਵਜੌਤ ਕੌਰ ਚੱਬਾ, ਪਰਮਸੁਨੀਲ ਕੌਰ, ਅਰਮਨਜੋਤ ਕੌਰ, ਅਮਨਪ੍ਰੀਤ ਕੌਰ ਰਾਏ, ਗੁਰਸਮਸ਼ੀਰ ਸਿੰਘ ਪੱਤਰਕਾਰ, ਐਡਵੋਕੇਟ ਦਲਜੀਤ ਸਿੰਘ ਬਾਠ, ਤੇਜਿੰਦਰ ਸਿੰਘ ਮੋਹਾਲੀ, ਇੰਦਰਪ੍ਰੀਤ ਸਿੰਘ ਗੋਗਾ ਸੰਧੂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਨਵਜੋਤ ਸਿੰਘ, ਪ੍ਰੋ. ਸ਼ਾਮ ਸਿੰਘ, ਕੇ.ਪੀ ਸਿੰਘ, ਸਤਨਾਮ ਸਿੰਘ ਅਤੇ ਐਡਵੋਕੇਟ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਦਾ ਸਾਥ ਦੇਣ ਦੀ ਅਪੀਲ

ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਦੇ ਵਾਸੀਆਂ ਵੱਲੋਂ ਮੁੱਖ ਮੰਤਰੀ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ

ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ

ਪੰਜਾਬ 'ਚ ਅੱਜ ਮੌਸਮ ਆਮ, ਬਠਿੰਡਾ 45.5 ਡਿਗਰੀ 'ਤੇ; 19 ਮਈ ਤੋਂ ਚੇਤਾਵਨੀ ਜਾਰੀ, 5 ਦਿਨਾਂ ਲਈ ਮੌਸਮ ਵਿਭਾਗ ਦਾ ਅਲਰਟ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ

85 ਕਿਲੋ ਹੈਰੋਇਨ ਜ਼ਬਤ

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਬੀਐਸਐਫ ਦੇ ਹੁੰਦਿਆਂ ਡਰ ਕਾਹਦਾ

17 ਮਈ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ, ਤਾਪਮਾਨ ਵਿੱਚ ਕੁਝ ਰਾਹਤ ਮਿਲ ਸਕਦੀ ਹੈ

ਵਿੱਤ ਮੰਤਰੀ ਚੀਮਾ ਨੇ ਉਠਾਈ ਹੂਚ ਦੁਖਾਂਤਾਂ ਬਾਰੇ ਆਵਾਜ਼ : ਮੀਥੇਨੌਲ ਦੀ ਦੁਰਵਰਤੋਂ 'ਤੇ ਕੇਂਦਰ ਨੂੰ ਲਿਖਿਆ ਪੱਤਰ

ਪੰਜਾਬ ਵਿੱਚ ਤਾਪਮਾਨ ਵਧਣ ਲੱਗਾ, ਜਾਣੋ ਮੌਸਮ ਦਾ ਪੂਰਾ ਹਾਲ, 1.6 ਡਿਗਰੀ ਦਾ ਵਾਧਾ

 
 
 
 
Subscribe