Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਨਵੀ ਦਿੱਲੀ

ਭਲਕੇ ਉਲਕਾ ਪਿੰਡ ਲੰਘੇਗਾ ਧਰਤੀ ਨੇੜਿਉਂ

June 04, 2020 10:59 PM

ਨਵੀਂ ਦਿੱਲੀ : 6 ਜੂਨ ਸ਼ਨਿਚਰਵਾਰ ਨੂੰ ਸਟੇਡੀਅਮ ਦੇ ਅਕਾਰ ਦਾ ਇਕ ਵੱਡਾ ਉਲਕਾ ਪਿੰਡ ਧਰਤੀ ਨੇੜੇ ਹੋਵੇਗਾ। ਵਿਗਿਆਨੀਆਂ ਨੂੰ ਪੂਰੀ ਉਮੀਦ ਹੈ ਕਿ ਇਹ ਸੁਰੱਖਿਅਤ ਦੂਰੀ ਤੋਂ ਲੰਘ ਜਾਵੇਗਾ ਤੇ ਧਰਤੀ ਨੂੰ ਕੋਈ ਹਾਨੀ ਨਹੀਂ ਪਹੁੰਚਾਏਗਾ। ਇਸ ਨੂੰ 2002 ਐਨ.ਐਨ-4 ਨਾਂ ਦਿਤਾ ਗਿਆ ਹੈ। ਇਸ ਦੀ ਚੌੜਾਈ 1, 000 ਫ਼ੁੱਟ ਤੋਂ ਜ਼ਿਆਦਾ ਹੈ ਤੇ ਇਸ ਨੂੰ ਨਾਸਾ ਨੇ 'ਨਿਅਰ ਅਰਥ ਆਬਜੈਕਟਸ' ਦੀ ਸੂਚੀ 'ਚ ਰਖਿਆ ਹੈ। ਇਹ 20, 000 ਮੀਲ ਪ੍ਰਤੀ ਘੰਟੇ ਤੋਂ ਜ਼ਿਆਦਾ ਸਪੀਡ ਨਾਲ ਯਾਤਰਾ ਕਰ ਰਿਹਾ ਹੈ। 

20, 000 ਮੀਲ ਪ੍ਰਤੀ ਘੰਟੇ ਤੋਂ ਜ਼ਿਆਦਾ ਸਪੀਡ ਨਾਲ ਕਰ ਰਿਹਾ ਹੈ ਯਾਤਰਾ 

ਫ਼ਲੋਰਿਡਾ ਗਲਫ਼ ਕੋਸਟ ਯੂਨੀਵਰਸਿਟੀ 'ਚ ਭੌਤਿਕੀ ਦੇ ਪ੍ਰੋਫ਼ੈਸਰ ਡੈਰੇਕ ਬੁਜ਼ੈਸੀ ਨੇ ਦਸਿਆ ਕਿ ਇਹ ਐਸਟੇਰਾਇਡ ਬਾਕੀ ਛੋਟੇ ਗ੍ਰਹਿਆਂ ਦੇ ਲਗਭਗ 90 ਫ਼ੀ ਸਦੀ ਤੋਂ ਵੱਡਾ ਹੈ ਤੇ ਇਸ ਦੀ ਤੁਲਨਾ ਇਕ ਫ਼ੁੱਟਬਾਲ ਸਟੇਡੀਅਮ ਨਾਲ ਕੀਤੀ ਜਾਂਦੀ ਹੈ। ਜਦੋਂ ਇਹ ਧਰਤੀ ਨੇੜੇ ਹੋਵੇਗਾ ਉਦੋਂ ਇਸ ਦਾ ਰੂਟ ਸਾਡੇ ਕੋਲੋਂ ਮਹਿਜ਼ 125 ਮੀਲ ਦੀ ਦੂਰ ਤਕ ਰਹਿਣ ਦੀ ਸੰਭਾਵਨਾ ਹੈ। ਨਾਸਾ ਅਨੁਸਾਰ, 'ਐਨ.ਈ.ਓ ਆਬਜ਼ਰਵੇਸ਼ਨ ਪ੍ਰੋਗਰਾਮ ਦਾ ਉਦੇਸ਼ ਉਸ ਦੀ ਅਨੁਮਾਨਤ ਗਿਣਤੀ ਦਾ ਘੱਟੋ-ਘੱਟ 90 ਫ਼ੀ ਸਦੀ ਦਾ ਪਤਾ ਲਾਉਣਾ, ਟਰੈਕ ਕਰਨਾ ਤੇ ਉਨ੍ਹਾਂ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਇਕੱਤਰ ਕਰਨਾ ਹੈ।
ਕਈ ਵਾਰ ਕੁੱਝ ਅਜਿਹੇ ਉਲਕਾ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਜਿਹੜੇ ਅਕਾਰ 'ਚ ਫ਼ੁੱਟਬਾਲ ਦੇ ਮੈਦਾਨ ਸਮਾਨ ਵੱਡੇ ਹੁੰਦੇ ਹਨ। ਇਸ ਅਕਾਰ ਦੇ ਉਲਕਾ ਪਿੰਡਾਂ ਨਾਲ ਵੱਡੇ ਪੱਧਰ 'ਤੇ ਤਬਾਹੀ ਤੇ ਧਰਤੀ ਲਈ ਖ਼ਤਰਾ ਪੈਦਾ ਹੁੰਦਾ ਹੈ। ਹੁਣ ਤਕ ਦੀ ਜਾਣਕਾਰੀ ਅਨੁਸਾਰ 140 ਮੀਟਰ ਤੋਂ ਵੱਡਾ ਕੋਈ ਛੋਟਾ ਗ੍ਰਹਿ ਨਹੀਂ ਹੈ। ਹਾਲਾਂਕਿ ਇਕ ਉਲਕਾ ਪਿੰਡ ਦੇ ਅਗਲੇ 100 ਸਾਲਾਂ 'ਚ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਜ਼ਰੂਰ ਹੈ। ਇਹ ਉਲਕਾ ਪਿੰਡ ਅਨੁਮਾਨਤ ਰੂਪ 'ਚ 140 ਮੀਟਰ ਤੋਂ ਵੀ ਵੱਡੇ ਅਕਾਰ ਦਾ ਹੈ।

 

Have something to say? Post your comment

 

ਹੋਰ ਨਵੀ ਦਿੱਲੀ ਖ਼ਬਰਾਂ

ਦਿੱਲੀ ਸਰਕਾਰ ਦੀ ਖਾਲੀ ਸਰਕਾਰੀ ਇਮਾਰਤਾਂ ਨੂੰ ਵਿਦਿਆਰਥੀ ਹੋਸਟਲ 'ਚ ਬਦਲਣ ਦੀ ਯੋਜਨਾ

ਦਿੱਲੀ ਦੇ ਕਈ ਪੀਜੀ ਹੋਸਟਲਾਂ 'ਤੇ ਚੱਲੇਗਾ ਬੁਲਡੋਜ਼ਰ, ਪੰਜ ਜਾਇਦਾਦਾਂ ਨੂੰ ਕੀਤਾ ਸੀਲ

ਦਿੱਲੀ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ, 6 ਜਣਿਆਂ ਦੀ ਮੌਤ

ਦਿੱਲੀ 'ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਮਾਮਲੇ 'ਚ ਪੁਲਿਸ ਨੂੰ ਮਿਲੇ ਅਹਿਮ ਸਬੂਤ

ਪੈਲੇਟ ਗੰਨ ਮਾਮਲੇ 'ਚ FIR ਦਰਜ, ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂ ਵੱਲ ਇਹ ਪਹਿਲਾ ਕਦਮ

ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਕੀਤੇ ਵੱਡੇ ਐਲਾਨ

ਕੁਝ ਤਾਕਤਾਂ ਪੰਜਾਬ ਅਤੇ ਦੇਸ਼ ‘ਚ ਸ਼ਾਂਤੀ ਨਹੀਂ ਚਾਹੁੰਦੀਆਂ: ਸੁਖਬੀਰ ਸਿੰਘ ਬਾਦਲ

ਆਬਕਾਰੀ ਨੀਤੀ ਮਾਮਲੇ 'ਚ ਕੇਜਰੀਵਾਲ ਤੇ ਸਿਸੋਦੀਆ ਵੱਲੋਂ ਸੀਬੀਆਈ ਦੀ ਪਟੀਸ਼ਨ ਖਾਰਜ ਕਰਨ ਦੀ ਮੰਗ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਜੱਥੇ ਨੂੰ ਪਾਕਿਸਤਾਨ ਯਾਤਰਾ ਲਈ ਪ੍ਰਵਾਨਗੀ: ਹਰਮੀਤ ਸਿੰਘ ਕਾਲਕਾ

ਦਿੱਲੀ ਦੇ ਮਯੂਰ ਵਿਹਾਰ ਮਾਲ ਪਾਰਕਿੰਗ ਵਿੱਚ ਕਾਰ ਤੋਂ ਲਾਸ਼ ਬਰਾਮਦ

 
 
 
 
Subscribe