Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਰਿਆਣਾ

ਪਾਣੀ ਨੂੰ ਬਚਾਉਣ ਦਾ ਟੀਚਾ ਲੈ ਕੇ ਸਰਕਾਰ ਬਣਾ ਰਹੀ ਹੈ ਨੀਤੀਆਂ

May 26, 2020 07:15 PM

ਕਰਨਾਲ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀ ਦੀ ਇਕ-ਇਕ ਬੂੰਦ ਬਹੁਮੁੱਲੀ ਹੈ ਅਤੇ ਇਸ ਨੂੰ ਬਚਾਉਣ ਲਈ ਸਰਕਾਰ ਭਵਿੱਖ ਦੀ ਨੀਤੀਆਂ ਬਣਾ ਰਹੀ ਹੈਇੰਨ੍ਹਾਂ ਨੀਤੀਆਂ ਨੂੰ ਬਿਹਤਬ ਬਨਾਉਣ ਅਤੇ ਧਰਾਤਲ 'ਤੇ ਅਮਲੀਜਾਮਾ ਪਹਿਨਾਉਣ ਦੇ ਨਾਲ-ਨਾਲ ਪਾਣੀ ਬਚਾਉਣ ਵਰਗੇ ਚੰਗੇ ਨਤੀਜੇ ਲਿਆਉਣ ਲਈ ਕਿਸਾਨਾਂ ਤੋਂ ਸੁਝਾਅ ਅਤੇ ਫੀਡਬੈਕ (suggestion and feedback) ਲਿਆ ਜਾ ਰਿਹਾ ਹੈਇਸ ਸਮੇਂ ਸੂਬੇ ਵਿਚ ਕਈ ਬਲਾਕ ਵਿਚ ਭੂਜਲ ਪੱਧਰ 40 ਮੀਟਰ ਹੇਠਾਂ ਤਕ ਪਹੁੰਚ ਗਿਆ ਹੈ,  ਜੋ ਕਿ ਇਕ ਚਿੰਤਾ ਦਾ ਵਿਸ਼ੇ ਹੈ

 ਸਰਕਾਰ ਨੇ ਪਾਣੀ ਬਚਾਉਣ ਲਈ ਫਸਲ ਵਿਵਿਧਿਕਰਣ ਦੇ ਤਹਿਤ ਮੇਰਾ ਪਾਣੀ-ਮੇਰੀ ਵਿਰਾਸਤ (mera pani meri virasat) ਯੋਜਨਾ ਤਿਆਰ ਕੀਤੀ ਹੈਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਕਰਨਾਲ ਜਾਂਦੇ ਸਮੇਂ ਪਿਪਲੀ ਪੈਰਾਕੀਟ,  ਕੁਰੂਕਸ਼ੇਤਰ ਦੇ ਸਭਾਗਾਰ ਵਿਚ ਭੂਜਲ ਪੱਧਰ ਵਿਚ ਸੁਧਾਰ ਲਿਆਉਣ ਅਤੇ ਪਾਣੀ ਨੂੰ ਬਚਾਉਣ ਵਰਗੇ ਗੰਭੀਰ ਵਿਸ਼ਿਆਂ ਨੂੰ ਲੈ ਕੇ ਕਿਸਾਨਾਂ ਤੋਂ ਫੀਡਬੈਕ ਲੈ ਰਹੇ ਸਨਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਾਣੀ ਬਚਾਉਣ ਲਈ ਫਸਲ ਵਿਵਿਧੀਕਰਣ ਦੇ ਤਹਿਤ ਮੇਰਾ ਪਾਣੀ-ਮੇਰੀ ਵਿਰਾਸਤ  ਯੋਜਨਾ ਤਿਆਰ ਕੀਤੀ ਹੈ| ਇਸ ਯੋਜਨਾ ਦੇ ਤਹਿਤ ਕੁਰੂਕਸ਼ੇਤਰ ਜਿਲ੍ਹਾ ਦੇ ਪਿਪਲੀ,  ਸ਼ਾਹਬਾਦ,  ਬਾਬੈਨ ਅਤੇ ਇਸਮਾਈਲਾਬਾਦ ਬਲਾਕ ਨੂੰ ਸ਼ਾਮਿਲ ਕੀਤਾ ਗਿਆ ਹੈ,  ਕਿਉਂਕਿ ਇੰਨ੍ਹਾਂ ਬਲਾਕਾਂ ਵਿਚ ਭੂਜਲ ਪੱਧਰ 40 ਮੀਟਰ ਤੋਂ ਵੱਧ ਹੇਠਾਂ ਚਲਾ ਗਿਆ ਹੈ,  ਨਾਲ ਹੀ ਸੂਬੇ ਵਿਚ ਫਤਿਹਾਬਾਤ ਦੇ ਰਤਿਆ ਬਲਾਕ,  ਕੈਥਲ ਦੇ ਸੀਵਨ ਤੇ ਗ੍ਰਹਿਲਾ,  ਸਿਰਸਾ ਦੇ ਸਿਰਸਾ ਬਲਾਕ ਨੂੰ ਵੀ ਸ਼ਾਮਿਲ ਕੀਤਾ ਗਿਆ ਹੈਇੰਨ੍ਹਾਂ ਬਲਾਕਾਂ ਵਿਚ ਭੂਜਲ ਪੱਧਰ ਦੀ ਸਥਿਤੀ ਬਹੁਤ ਚਿੰਤਾਜਨਕ ਹੈ,  ਕਿਸਾਨਾਂ ਨੁੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਪਾਣੀ ਨੂੰ ਬਚਾਉਣਾ ਹੈ ਅਤੇ ਇਸ ਦੇ ਲਈ ਕਿਸਾਨਾਂ ਨੂੰ ਫਸਲ ਵਿਵਿਧਿਕਰਣ  ਵੱਲ ਵਧਾਉਣਾ ਹੋਵੇਗਾਸਰਕਾਰ ਇੰਨ੍ਹਾਂ ਫਸਲਾਂ ਦਾ MSP  'ਤੇ ਇਕ-ਇਕ ਦਾਨਾ ਖਰੀਦੇਗੀ ਅਤੇ ਮੱਕੀ ਲਗਾਉਣ 'ਤੇ ਹਜਾਰ ਰੁਪਏ ਪ੍ਰਤੀ ਏਕੜ ਅਨੁਦਾਨ ਰਕਮ ਵੀ ਦਿੱਤੀ ਜਾਵੇਗੀ
ਇਸ ਤੋਂ ਇਲਾਵਾ,  ਵੀ ਕਈ ਹੋਰ ਸਹੂਲੀਅਤ ਕਿਸਾਨਾਂ ਨੁੰ ਦਿੱਤੀ ਜਾਵੇਗੀ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਪਾਣੀ ਨੂੰ ਬਚਾਉਣ ਲਈ ਜਲ ਹੀ ਜੀਵਨ ਯੋਜਨਾ ਨੂੰ ਸ਼ੁਰੂ ਕੀਤਾ ਸੀ,  ਪਰ ਇਸ ਸਾਲ ਯੋਜਨਾ ਵਿਚ ਸੁਧਾਰ ਕਰਦੇ ਹੋਏ ਮੇਰਾ ਪਾਣੀ-ਮੇਰੀ ਵਿਰਾਸਤ  ਸਕੀਮ ਨੂੰ ਲਾਗੂ ਕੀਤਾ ਹੈਇਸ ਯੌਜਨਾ 'ਤੇ ਕਾਫੀ ਵਿਚਾਰ-ਵਟਾਂਦਰਾ ਕੀਤਾ ਗਿਆ| ਇਸ  ਯੌਜਨਾ ਨੂੰ ਤਿਆਰ ਕਰਨ ਤੋਂ ਪਹਿਲਾਂ ਕਿਸਾਨਾਂ,  ਵਿਗਿਆਨਕਾਂ,  ਵਿਧਾਇਕਾਂ ਅਤੇ ਸਰਕਾਰ ਨਾਲ ਜੁੜੇ ਹੋਰ ਲੋਕਾਂ ਤੋਂ ਵੀ ਗੰਭੀਰਤਾ ਨਾਲ ਮੰਥਨ ਦੇ ਬਾਅਦ ਹੀ ਮੇਰਾ ਪਾਣੀ-ਮੇਰੀ ਵਿਰਾਸਤ ਸਕੀਮ (mera pani meri virasat shceme) ਨੂੰ ਤਿਆਰ ਕੀਤਾਇਸ ਯੋਜਨਾ ਨਾਲ ਭਾਵੀ ਪੀੜੀ ਨੂੰ ਫਾਇਦਾ ਹੋਵੇਗਾਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਤੋਂ ਦੋ ਏਕੜ ਵਾਲੇ ਛੋਟੇ ਕਿਸਾਨਾਂ ਨੂੰ ਵੀ ਇਸ ਯੋਜਨਾ ਵਿਚ ਕੁੱਝ ਰਿਆਇਤਾਂ ਮਿਲਣਗੀਆਂਸਾਰਿਆਂ ਦਾ ਇਕ ਹੀ ਟੀਚਾ ਹੈ ਕਿ ਪਾਣੀ ਨੂੰ ਬਚਾਉਣਾ ਹੈ,  ਜਮੀਨ ਤੋਂ ਪਾਣੀ ਘੱਟ ਕੱਢਣਾ ਹੈ ਅਤੇ ਭੂਜਲ ਪੱਧਰ ਵਿਚ ਸੁਧਾਰ ਕਰਨਾ ਹੈ
 ਇਸ ਗੰਭੀਰ ਵਿਸ਼ਾ ਨੂੰ ਲੈ ਕੇ ਹੀ ਸਾਰਿਆਂ ਨੂੰ ਸੋਚਣ ਅਤੇ ਮੰਥਨ ਕਰਨ ਦੀ ਜਰੂਰਤ ਹੈਇਸ ਦੌਰਾਨ ਜੋ ਵੀ ਬਿਹਤਰ ਸੁਝਾਅ ਆਉਣਗੇ,  ਉਨ੍ਹਾਂ ਨੂੰ ਸਰਕਾਰ ਲਾਗੂ ਕਰੇਗੀ ਅਤੇ ਪਾਣੀ ਦੀ ਇਕ-ਇਕ ਬੂੰਦ ਬਚਾਉਣ ਦਾ ਯਤਨ ਕਰੇਗੀਇਸ ਦੌਰਾਨ ਕੁਰੂਕਸ਼ੇਤਰ ਦੇ ਕਿਸਾਨਾਂ ਨੇ ਜੋ ਸੁਝਾਅ ਦਿੱਤੇ ਹਨ ਇੰਨ੍ਹਾਂ ਸੁਝਾਆਂ 'ਤੇ ਵੀ ਸਰਕਾਰ ਕਾਰਵਾਈ ਕਰੇਗੀ ਤਾਂ ਜੋ ਕਿਸਾਨਾਂ ਨੁੰ ਸਾਰੀ ਤਰ੍ਹਾ ਦੇ ਲਾਭ ਮਿਲ ਸਕਣ ਅਤੇ ਪਾਣੀ ਨੂੰ ਬਚਾਇਆ ਜਾ ਸਕੇ| CM 
ਨੇ ਕਿਸਾਨ ਕਰਣਰਾਜ ਸਿੰਘ ਤੂਰ,  ਰਵੀ ਕੁਮਾਰ ਮਥਾਨਾ,  ਅਸ਼ਵਨੀ ਕੁਮਾਰ ਬਾਬੈਨ,  ਸੁਰੇਸ਼ ਚੰਦ,  ਪ੍ਰੀਤਮ ਸਿੰਘ,  ਵਿਕਰਮ ਅਟਵਾਣ,  ਡਿੰਪਲ ਸੈਨੀ ਬਾਬੈਨ,  ਰਾਜਪਾਲ,  ਰੋਸ਼ਨ ਲਾਲ,  ਬਰਖਹ ਰਾਮ,  ਗੋਪਾਲ ਰਾਣਾ,  ਸਤਬੀਰ ਸਿੰਘ,  ਤੇਵਰ ਖਾਨ,  ਸਰਵਜੀਤ ਸਿੰਘ ਸਮੇਤ ਹੋਰ ਕਿਸਾਨਾਂ ਤੋਂ ਕੁਰੂਕਸ਼ੇਤਰ ਵਿਚ ਝੋਨੇ ਦੀ ਫਸਲ ਦੀ ਥਾਂ ਮੱਕੀ ਦੀ ਫਸਲ ਲਗਾਉਣ ਅਤੇ ਪਾਣੀ ਨੂੰ ਬਚਾਉਣ ਵਰਗੇ ਵਿਸ਼ੇ ਨੂੰ ਲੈ ਕੇ ਇਕ-ਇਕ ਕਰ ਕੇ ਗਲਬਾਤ ਕੀਤੀ ਅਤੇ ਸਾਰਿਆਂ ਨੂੰ ਪਾਣੀ ਨੁੰ ਬਚਾਉਣ ਦੇ ਬਾਰੇ ਵਿਚ ਸੁਝਾਅ ਵੀ ਲਏਇਸ ਦੌਰਾਨ ਕਿਸਾਨਾਂ ਨੇ ਕੁਰੂਕਸ਼ੇਤਰ ਵਿਚ ਮਾਰਕੰਡਾ ਦੇ ਨਾਲ ਹੱੜ ਵਾਲੇ ਖੇਤਰ ਦੇ ਕਿਸਾਨਾਂ ਦੇ ਹਿੱਤ ਨੂੰ ਲੈ ਕੇ ਅਤੇ ਸਿੱਧੀ ਬਿਜਾਈ ਨੂੰ ਲੈ ਕੇ ਵੀ ਕੁੱਝ ਮਹਤੱਵਪੂਰਣ ਸੁਝਾਅ ਵੀ ਦਿੱਤੇ ਹਨ| ਇਸ ਦੌਰਾਨ ਪਿੰਡ ਬਿਹੋਲੀ ਦੇ ਸਰਪੰਚ ਪ੍ਰੀਤਮ ਸਿੰਘ ਨੇ ਪੰਚਾਇਤ ਦੀ 20 ਏਕੜ ਥਾਂ 'ਤੇ ਗਾਂਸ਼ਾਲਾ ਬਨਾਉਣ ਦਾ ਪ੍ਰਸਤਾਵ ਰੱਖਿਆ,  ਇਸ ਪ੍ਰਸਤਾਵ 'ਤੇ CM ਮਨੋਹਰ ਲਾਲ ਨੇ DC ਧੀਰੇਂਦਰ ਖੜਗਟਾ ਨੂੰ ਆਦੇਸ਼ ਦਿੱਤੇ ਕਿ ਪਿੰਡ ਬਿਹੋਲੀ ਵਿਚ ਗਾਂਸ਼ਾਲਾ ਬਨਾਉਣ ਦਾ ਇਕ ਵਿਸਥਾਰ ਪ੍ਰਸਤਾਵ ਤਿਅਰ ਕਰ ਭੇਜਿਆ ਜਾਵੇ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਕਾਂਗਰਸ ਵੱਲੋਂ ਹਰਿਆਣਾ 'ਚ ਹਰੇਕ ਜ਼ਿਲ੍ਹੇ 'ਚ 20 ਬੂਥਾਂ ਲਈ ਇੱਕ ਮੰਡਲ ਬਣਾਉਣ ਦਾ ਨਿਰਦੇਸ਼

ਹਰਿਆਣਾ ਰੋਡਵੇਜ਼ 'ਚ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਮੁਫ਼ਤ ਬੱਸ ਯਾਤਰਾ ਸਹੂਲਤ

ਰੋਡਵੇਜ਼ ਕਰਮਚਾਰੀਆਂ ਦੀਆਂ ਹਰਿਆਣਾ ਸਰਕਾਰ ਨਾਲ 80-90 ਫੀਸਦੀ ਮੰਗਾਂ 'ਤੇ ਬਣੀ ਸਹਿਮਤੀ

ਗੁਰੂਗ੍ਰਾਮ ਜੇਲ੍ਹ 'ਚ ਬੰਦ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ CM ਭਗਵੰਤ ਮਾਨ

ਹਰਿਆਣਾ ਸਰਕਾਰ ਵੱਲੋਂ 13 ਹੜਤਾਲ 'ਤੇ ਚੱਲ ਰਹੇ ਫਾਇਰਫਾਈਟਰ ਦੀਆਂ ਸੇਵਾਵਾਂ ਖਤਮ

ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ,

ਹਰਿਆਣਾ ਸਰਕਾਰ 5 ਸਤੰਬਰ ਨੂੰ ਸੂਬੇ ਦੇ 79 ਅਧਿਆਪਕਾਂ ਨੂੰ ਕਰੇਗੀ ਸਨਮਾਨਿਤ

ਯੂਨੀਵਰਸਿਟੀਆਂ ਦੀ ਗੈਸਟ ਫੈਕਲਟੀ ਨੂੰ ਮਿਲੇਗੀ ਸੇਵਾ ਸੁਰੱਖਿਆ, ਹਰਿਆਣਾ ਸਰਕਾਰ ਲਿਆ ਰਹੀ ਹੈ ਨਵਾਂ ਐਕਟ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ

ਹਰਿਆਣਾ ਵਿਧਾਨ ਸਭਾ ਵੱਲੋਂ ਹਰਿਆਣਾ ਰਾਈਟ ਟੂ ਬਿਜ਼ਨਸ ਬਿੱਲ 2026 ਪਾਸ

 
 
 
 
Subscribe