Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਵਿਵਾਦਾਂ 'ਚ ਘਿਰਨ ਮਗਰੋਂ ਟਰੰਪ ਬੋਲੇ : ਮੈਂ ਗੋਲਫ ਖੇਡ ਕੇ ਕੋਈ ਪਾਪ ਨਹੀਂ ਕੀਤਾ

May 26, 2020 09:10 AM

ਵਾਸ਼ਿੰਗਟਨ : ਅਮਰੀਕਾ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਅਤੇ ਇਸ ਵਿਚਕਾਰ ਬੀਤੇ ਦਿਨੀਂ ਰਾਸ਼ਟਰਪਤੀ ਟਰੰਪ ਦੀ ਗੋਲਫ ਖੇਡਣ ਦੀ ਤਸਵੀਰ ਸਾਹਮਣੇ ਆਈ, ਜਿਸ ਕਾਰਨ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਕਈ ਹੋਰਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਇਸ ਦਾ ਜਵਾਬ ਦਿੰਦਿਆਂ ਟਰੰਪ (trump replied in tweet) ਨੇ ਇਕ ਟਵੀਟ ਕੀਤਾ। 

ਟਰੰਪ ਨੇ ਉਨ੍ਹਾਂ ਦੇ ਗੋਲਫ ਖੇਡਣ ਨੂੰ ਲੈ ਕੇ ਮੀਡੀਆ ਕਵਰੇਜ (tweet against media coverage) ਖਿਲਾਫ ਟਵੀਟ ਕਰਦਿਆਂ ਕਿਹਾ, "ਬਾਹਰ ਨਿਕਲਣ ਲਈ ਜਾਂ ਥੋੜ੍ਹੀ ਕਸਰਤ ਕਰਨ ਲਈ ਮੈਂ ਹਰ ਹਫਤੇ ਗੋਲਫ ਖੇਡਦਾ ਹਾਂ। ਫਰਜੀ ਅਤੇ ਭ੍ਰਿਸ਼ਟਾਚਾਰੀ ਨਿਊਜ਼ ਨੇ ਇਸ ਨੂੰ ਇੰਝ ਦਿਖਾਇਆ ਜਿਵੇਂ ਮੈਂ ਕੋਈ ਪਾਪ ਕੀਤਾ ਹੋਵੇ।" 
ਦਰਅਸਲ ਅਮਰੀਕਾ ਦੀਆਂ ਪ੍ਰਮੁੱਖ ਅਖਬਾਰਾਂ ਨੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਇਕ ਲੱਖ ਲੋਕਾਂ ਦੀ ਮੌਤ ਵਿਚਕਾਰ ਟਰੰਪ ਦੇ ਵਰਜੀਨੀਆ ਵਿਚ ਗੋਲਫ (played golf in virginia) ਖੇਡਣ ਨੂੰ ਲੈ ਕੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ ਸੀ, ਜਿਸ ਨੂੰ ਲੈ ਕੇ ਟਰੰਪ ਨੇ ਟਵੀਟ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ, "ਮੀਡੀਆ ਨੇ ਇਹ ਕਿਉਂ ਨਹੀਂ ਕਿਹਾ ਕਿ ਮੈਂ ਤਿੰਨ ਮਹੀਨੇ ਬਾਅਦ ਪਹਿਲੀ ਵਾਰ ਗੋਲਫ ਖੇਡਿਆ ਹੈ ਤੇ ਜੇ ਮੈਂ ਤਿੰਨ ਸਾਲ ਬਾਅਦ ਵੀ ਗੋਲਫ ਖੇਡਦਾ ਤਾਂ ਵੀ ਉਹ ਅਜਿਹਾ ਹੀ ਕਰਦੇ।
ਉਹ ਨਫਰਤ ਅਤੇ ਬੇਈਮਾਨੀ ਦੇ ਆਦੀ ਹੋ ਚੁੱਕੇ ਹਨ ਤੇ ਅਸਲ ਵਿਚ ਪੱਖਪਾਤੀ ਹਨ।" ਇਸ ਤੋਂ ਪਹਿਲਾਂ ਟਰੰਪ ਨੇ ਅਗਲੀਆਂ ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਿਡੇਨ ਦੀ ਕੰਮ ਪ੍ਰਤੀ ਨੈਤਿਕਤਾ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ, ਜਿਸ ਦੇ ਬਾਅਦ ਸ਼ਨੀਵਾਰ ਨੂੰ ਬਿਡੇਨ ਨੇ ਇਕ ਮੁਹਿੰਮ ਜਾਰੀ ਕਰ ਕੇ ਰਾਸ਼ਟਰਪਤੀ ਵਲੋਂ ਗੋਲਫ ਖੇਡੇ ਜਾਣ ਨੂੰ ਲੈ ਕੇ ਸਖਤ ਨਿੰਦਾ ਕੀਤੀ ਸੀ। 

 

Have something to say? Post your comment

 
 
 
 
 
Subscribe