Friday, December 13, 2024
 

ਮਨੋਰੰਜਨ

ਦਰਸ਼ਕ ਯਕੀਨ ਨਹੀਂ ਕਰ ਪਾ ਰਹੇ ਕਿ ਜਯਾ ਬੱਚਨ ਹੱਸ ਰਹੀ

November 14, 2024 05:44 PM

ਮੁੰਬਈ : ਬਿੱਗ ਬੀ ਅਮਿਤਾਬ ਬਚਨ ਦੀ ਪਤਨੀ ਜਯਾ ਬਚਨ ਦੀ ਨਵੀਂ ਫਿਲਮ ਆ ਰਹੀ ਹੈ। ਦਰਅਸਲ ਜਯਾ ਬਚਨ ਨੇ ਬਹੁਤ ਦੇਰ ਤੋਂ ਕੋਈ ਫਿਲਮ ਨਹੀ ਕੀਤੀ। ਇਸੇ ਲਈ ਦਰਸ਼ਕਾਂ ਵਿਚ ਉਤਸਾਹ ਹੈ ਕਿ ਉਹ ਫਿਲਮ ਕਿਹੜੀ ਹੋਵੇਗੀ ਅਤੇ ਕਿਸ ਤਰ੍ਹਾਂ ਦੀ ਹੋਵੇਗੀ।

ਅਸਲ ਵਿਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਜਯਾ ਬੱਚਨ, ਅਭਿਨੇਤਾ ਸਿਧਾਂਤ ਚਤੁਰਵੇਦੀ ਅਤੇ ਵਾਮਿਕਾ ਗੱਬੀ ਦੀ ਨਵੀਂ ਫਿਲਮ 'ਦਿਲ ਕਾ ਦਰਵਾਜ਼ਾ ਖੋਲ੍ਹ ਨਾ ਡਾਰਲਿੰਗ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫਿਲਮ ਦੇ ਸੈੱਟ ਤੋਂ ਇਕ ਤਸਵੀਰ ਵੀ ਸਾਹਮਣੇ ਆਈ ਹੈ। ਤਸਵੀਰ ਵਿੱਚ ਸਿਧਾਂਤ, ਵਾਮਿਕਾ ਅਤੇ ਜਯਾ ਬੱਚਨ ਤਿੰਨੋਂ ਨਜ਼ਰ ਆ ਰਹੇ ਹਨ। ਜੋ ਤਸਵੀਰ ਸਾਹਮਣੇ ਆਈ ਹੈ, ਉਸ 'ਚ ਹਰ ਕੋਈ ਬਹੁਤ ਖੁਸ਼ ਅਤੇ ਹੱਸਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਫਿਲਮ ਲਈ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਕੁਝ ਯੂਜ਼ਰਸ ਜਯਾ ਬੱਚਨ ਦੀ ਤਸਵੀਰ ਦੇਖ ਕੇ ਹੈਰਾਨ ਹਨ। ਉਹ ਕਹਿ ਰਹੇ ਹਨ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਜਯਾ ਬੱਚਨ ਹੱਸ ਰਹੀ ਹੈ।
ਵੀਰਵਾਰ ਨੂੰ ਫਿਲਮ ਮੇਕਰਸ ਨੇ ਫਿਲਮ ਦਾ ਆਫੀਸ਼ੀਅਲ ਪੋਸਟਰ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਜਯਾ ਬੱਚਨ ਹੱਥ 'ਚ ਮਾਈਕ ਲੈ ਕੇ ਹੱਸਦੀ ਨਜ਼ਰ ਆ ਰਹੀ ਹੈ। ਪੋਸਟਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਸਾਰੇ ਕਲਾਕਾਰ ਕਿਸੇ ਰਾਕ ਬੈਂਡ ਦਾ ਹਿੱਸਾ ਹਨ। ਇਸ ਤਸਵੀਰ ਵਿੱਚ ਜਯਾ ਬੱਚਨ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਵਾਮਿਕਾ ਗੱਬੀ ਵੀ ਨਜ਼ਰ ਆ ਰਹੇ ਹਨ। ਦਿਲ ਕਾ ਦਰਵਾਜ਼ਾ ਖੋਲ੍ਹ ਨਾ ਡਾਰਲਿੰਗ 2025 ਵਿੱਚ ਰਿਲੀਜ਼ ਹੋ ਸਕਦੀ ਹੈ।
ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਆਉਣ ਵਾਲੀ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਤਸਵੀਰ 'ਚ ਜਯਾ ਜੀ ਬਹੁਤ ਪਿਆਰੀ ਲੱਗ ਰਹੀ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਂ ਤਸਵੀਰ ਨੂੰ ਦੋ ਵਾਰ ਦੇਖਿਆ ਕਿ ਜਯਾ ਬੱਚਨ ਮੁਸਕਰਾ ਰਹੀ ਹੈ। ਤੀਜੇ ਯੂਜ਼ਰ ਨੇ ਲਿਖਿਆ ਕਿ ਇਹ ਜਯਾ ਬੱਚਨ ਨਹੀਂ ਹੋ ਸਕਦੀ। ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਉਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਜਯਾ ਜੀ ਹੱਸ ਰਹੇ ਹਨ। ਜਯਾ ਬੱਚਨ ਦੀ ਤਾਰੀਫ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਉਨ੍ਹਾਂ ਦੀ ਇੰਨੀ ਪਿਆਰੀ ਮੁਸਕਰਾਹਟ ਹੈ।

 

Have something to say? Post your comment

Subscribe