Friday, December 13, 2024
 

ਹਰਿਆਣਾ

ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਤਰੀਕ ਤੈਅ

November 05, 2024 03:46 PM


CM ਸੈਣੀ ਨੇ ਸੈਸ਼ਨ ਬੁਲਾਉਣ ਲਈ ਰਾਜਪਾਲ ਨੂੰ ਪੱਤਰ ਲਿਖਿਆ ਸੀ
ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 13 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਇਸ ਸਬੰਧੀ ਰਾਜਪਾਲ ਨੂੰ ਪੱਤਰ ਲਿਖਿਆ ਸੀ। ਵਿਧਾਨ ਸਭਾ ਸਕੱਤਰ ਵੱਲੋਂ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਕੁਝ ਬਿੱਲ ਵਿਧਾਨ ਸਭਾ ਵਿੱਚ ਪਾਸ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਵਿਧਾਇਕ ਆਪਣੇ ਇਲਾਕੇ ਦਾ ਏਜੰਡਾ ਪੇਸ਼ ਕਰਨਗੇ। ਵਿਧਾਇਕਾਂ ਨੇ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਇਕ ਦਿਨਾ ਸੈਸ਼ਨ ਬੁਲਾਇਆ ਗਿਆ ਸੀ, ਜਿਸ ਵਿਚ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ ਸੀ। ਇਸ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਅਤੇ ਡਿਪਟੀ ਸਪੀਕਰ ਕ੍ਰਿਸ਼ਨਾ ਮਿੱਢਾ ਨੂੰ ਵੀ ਚੁਣਿਆ ਗਿਆ।

ਦੂਜੇ ਪਾਸੇ ਕਾਂਗਰਸ ਅਜੇ ਤੱਕ ਵਿਧਾਇਕ ਦਲ ਦੇ ਨੇਤਾ ਦਾ ਨਾਂ ਤੈਅ ਨਹੀਂ ਕਰ ਸਕੀ ਹੈ। ਜੇਕਰ ਕਾਂਗਰਸ 13 ਨਵੰਬਰ ਤੱਕ ਨਾਂ ਦਾ ਐਲਾਨ ਨਹੀਂ ਕਰਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਸਦਨ ਦੀ ਕਾਰਵਾਈ ਵਿਰੋਧੀ ਧਿਰ ਦੇ ਨੇਤਾ ਤੋਂ ਬਿਨਾਂ ਚੱਲੇਗੀ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

DC अंबाला की तरफ से DC संगरूर को लिखा गया पत्र, जगजीत सिंह दल्लेवाल को उचित मेडिकल सहायता बारे

ਫਤਿਹਾਬਾਦ 'ਚ ਵੱਡਾ ਹਾਦਸਾ ਟਲਿਆ, ਬੱਸ ਨੂੰ ਲੱਗੀ ਅੱਗ

ਹਰਿਆਣਾ 'ਚ ਸੀਤ ਲਹਿਰ ਸ਼ੁਰੂ

ਪ੍ਰਦੂਸ਼ਣ : ਦਿੱਲੀ ਤੋਂ ਬਾਅਦ ਇਸ ਸੂਬੇ 'ਚ ਪੰਜਵੀਂ ਜਮਾਤ ਤੱਕ ਦੇ ਸਕੂਲ ਬੰਦ

ਬੇਕਾਬੂ ਟਰੱਕ ਨੇ 6 ਲੋਕਾਂ ਨੂੰ ਕੁਚਲਿਆ, 5 ਦੀ ਮੌਕੇ 'ਤੇ ਹੀ ਮੌਤ

हरियाणा के मुख्यमंत्री  का आधिकारिक नाम नायब सिंह  अथवा नायब सिंह सैनी  ?

ਕਰਨਾਲ 'ਚ ਥਾਰ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਇਕ ਕਿਲੋਮੀਟਰ ਤੱਕ ਘਸੀਟਿਆ

मुख्यमंत्री नायब सिंह सैनी ने प्रदेशवासियों को हरियाणा दिवस की दी शुभकामनाएं

ਹਰਿਆਣਾ 'ਚ ਪਰਾਲੀ ਸਾੜਨ ਦਾ ਮਾਮਲਾ, 24 ਅਧਿਕਾਰੀ ਮੁਅੱਤਲ

ਹਰਿਆਣਾ ਸੈਣੀ ਕੈਬਨਿਟ 'ਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ

 
 
 
 
Subscribe