Thursday, May 01, 2025
 

ਹਰਿਆਣਾ

covid-19 : ਨਿੱਜੀ ਸਕੂਲਾਂ ਵੱਲੋਂ ਲਈ ਜਾਣ ਵਾਲੀ ਫੀਸ ਨਾਲ ਸਬੰਧਤ ਦਿਸ਼ਾ-ਨਿਦੇਸ਼ ਜਾਰੀ

May 23, 2020 07:59 PM

ਹਰਿਆਣਾ : ਕੋਵਿਡ 19 ਦੇ ਮੱਦੇਨਜ਼ਰ ਹਰਿਆਣਾ ਸਕੂਲ ਸਿਖਿਆ ਵਿਭਾਗ ਨੇ  ਸੂਬੇ ਦੇ ਨਿੱਜੀ ਸਕੂਲਾਂ ਵੱਲੋਂ ਲਈ ਜਾਣ ਵਾਲੀ ਫੀਸ ਨਾਲ ਸਬੰਧਤ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨਸਕੂਲ ਸਿਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕੂਲ ਸਿਖਿਆ ਨਿਦੇਸ਼ਾਲਯ ਵੱਲੋਂ ਸੂਬੇ ਦੇ ਸਾਰੇ ਜਿਲਾ ਸਿਖਿਆ ਅਧਿਕਾਰੀ ਤੇ ਜਿਲਾ ਮੌਲਿਕ ਸਿਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਦੇਸ਼ਾਂ ਦੀ ਆਪਣੇ ਅਧਿਕਾਰ ਖੇਤਰ ਦੇ ਤਹਿਤ ਆਉਣ ਵਾਲੇ ਨਿੱਜੀ ਸਕੂਲਾਂ ਵਿਚ ਪਾਲਣਾ ਯਕੀਨੀ ਕਰਨਉਨਾਂ ਦਸਿਆ ਕਿ ਆਦੇਸ਼ਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਨਿੱਜੀ ਸਕੂਲ ਮਹੀਨੇ ਆਧਾਰ 'ਤੇ ਸਿਰਫ ਟਿਊਸ਼ਨ ਫੀਸ ਹੀ ਲੈਣ,  ਹੋਰ ਤਰਾਂ ਦੇ ਫੰਡ ਜਿਵੇਂ ਬਿਲਡਿੰਗ ਫੰਡ,  ਰੱਖ-ਰਖਾਓ ਫੰਡ,  ਦਾਖਲਾ ਫੀਸ,  ਕੰਪਿਊਟਰ ਫੀਸ ਆਦਿ ਕੋਵਿਡ 19 ਦੀ ਅਸਾਧਰਣ ਸਥਿਤੀ ਕਾਰਣ ਫੰਡ ਨਾ ਲੈਣਉਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਾਂ-ਪਿਓ ਅਪ੍ਰੈਲ ਅਤੇ ਮਈ, 2020 ਮਹੀਨੇ ਦੀ ਟਿਊਸ਼ਨ ਫੀਸ ਨਾ ਅਦਾ ਕਰਨ ਦੀ ਬੇਨਤੀ ਕਰਦਾ ਹੈ ਤਾਂ ਤਾਂ ਸਕੂਲ ਪ੍ਰਬੰਧਕ/ਪਿੰਰਸੀਪਲ ਵੱਲੋਂ ਲਾਕਡਾਊਨ ਦੇ ਮੱਦੇਨਜ਼ਰ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਜਾਵੇਬਾਅਦ ਵਿਚ,  ਇਹ ਦੋ ਮਹੀਨੇ ਦੀ ਟਿਊਸ਼ਨ ਫੀਸ ਅਗਲ ਤਿੰਨ ਮਹੀਨਿਆਂ ਵਿਚ ਬਰਾਬਰ ਕਿਸ਼ਤਾਂ ਦੇ ਆਧਾਰ 'ਤੇ ਜਮਾਂ ਕਰਵਾ ਲਈ ਜਾਵੇਉਨਾਂ ਦਸਿਆ ਕਿ ਸਾਰੇ ਨਿੱਜੀ ਸਕੂਲਾਂ ਨੂੰ ਟਿਊਸ਼ਨ ਫੀਸ ਵਿਚ ਵਾਧਾ ਨਾ ਕਰਨ ਲਾਕਡਾਊਨ ਦੇ ਸਮੇਂ ਦੀ ਆਵਾਜਾਈ ਫੀਸ ਨਾ ਵਸੂਲਣ,  ਸਕੂਲ ਯੂਨੀਫਾਰਮ ਤੇ ਕਿਤਾਬ-ਕਾਪੀਆਂ ਵਿਚ ਬਦਲਾਅ ਨਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe