Thursday, May 01, 2025
 

ਉੱਤਰ ਪ੍ਰਦੇਸ਼

ਬਘਿਆੜ ਨੇ 10 ਸਾਲ ਦੇ ਬੱਚੇ 'ਤੇ ਕੀਤਾ ਜਾਨਲੇਵਾ ਹਮਲਾ

September 06, 2024 05:51 PM

ਉੱਤਰ ਪ੍ਰਦੇਸ਼ ਵਿੱਚ ਆਦਮਖੋਰ ਬਘਿਆੜਾਂ ਦਾ ਆਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਘਿਆੜ ਦੇ ਹਮਲਿਆਂ 'ਚ ਹੁਣ ਤੱਕ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਆਦਮਖੋਰ ਬਘਿਆੜਾਂ ਨੂੰ ਫੜਨ ਲਈ ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਸ ਤਹਿਤ ਉਨ੍ਹਾਂ ਨੇ ਕੁਝ ਬਘਿਆੜਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ ਪਰ ਬਘਿਆੜਾਂ ਦਾ ਆਤੰਕ ਅਜੇ ਵੀ ਖਤਮ ਨਹੀਂ ਹੋਇਆ ਹੈ। ਬੀਤੀ ਵੀਰਵਾਰ (5 ਸਤੰਬਰ) ਦੇਰ ਰਾਤ ਇੱਕ ਆਦਮਖੋਰ ਬਘਿਆੜ ਨੇ ਘਰ ਦੇ ਦਰਵਾਜ਼ੇ 'ਤੇ ਖੜ੍ਹੇ ਇੱਕ ਮਾਸੂਮ 10 ਸਾਲਾ ਬੱਚੇ 'ਤੇ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ।ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | 

 

Have something to say? Post your comment

 
 
 
 
 
Subscribe