ਪੰਚਕੂਲਾ : ਜ਼ਿਲ੍ਹੇ ਦੇ ਸਾਰੇ ਸਿੱਖਿਆ ਸੰਸਥਾਨ,  ਸਕੂਲ,  ਕਾਲਜ ਅਤੇ ਕੋਚਿੰਗ ਸੈਂਟਰ 31 ਮਈ ਤੱਕ ਬੰਦ ਰਹਿਣਗੇ। ਇਸ ਤਰ੍ਹਾਂ ਸੈਲੂਨ ਅਤੇ ਸੇਵਾ ਸੈਂਟਰ,  ਹੋਟਲ ਰੈਸਟੋਰੈਂਟਾਂ ਵਿੱਚ ਬੈਠਣ ਦੀ ਇਜਾਜਤ ਨਹੀਂ ਹੋਵੇਗੀ ਇਹ ਘਰੋ-ਘਰੀ ਡਿਲਿਵਰੀ ਦੇ ਸਕਦੇ ਨੇ। ਡੀਸੀ ਪੰਚਕੂਲਾ ਨੇ 31 ਮਈ ਤੱਕ ਲਾਕਡਾਊਨ ਦਾ ਸਮਾਂ ਵਧਾ ਦਿੱਤਾ ਹੈ। ਡੀਸੀ ਨੇ ਦੱਸਿਆ ਕਿ ਦੁਕਾਨਾਂ ਖੋਲ੍ਹਣ ਦੇ ਲਈ ਨਿਯਮਾਂਵਲੀ ਜਾਰੀ ਕੀਤੀ ਗਈ ਹੈ। ਦਵਾਈ,  ਫ਼ਲ,  ਸਬਜ਼ੀਆਂ,  ਆਟੇ ਦੀਆਂ ਦੁਕਾਨਾਂ ਅਤੇ ਡੇਅਰੀਆਂ ਸਭ ਖੁਲ੍ਹੀਆਂ ਰਹਿਣਗੀਆਂ।