ਚੰਡੀਗੜ : ਹਰਿਆਣਾ ਸਰਕਾਰ ਨੇ ਲੋਕਾਂ ਦੀ ਸਹੂਲਤ ਵੇਖਦੇ ਹੋਏ ਯਾਤਰੀਆਂ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਲਈ ਬੱਸਾਂ ਨੂੰ ਵੱਖ-ਵੱਖ ਰੂਟਾਂ 'ਤੇ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧ ਵਿਚ ਹਰਿਆਣਾ ਸਰਕਾਰ ਨੇ ਉੱਤਰ ਪ੍ਰਦੇਸ਼,  ਰਾਜਸਥਾਨ,  ਪੰਜਾਬ,  ਹਿਮਾਚਲ ਪ੍ਰਦੇਸ਼,  ਮੱਧ ਪ੍ਰਦੇਸ਼,  ਉੱਤਰਾਖੰਡ,  ਦਿੱਲੀ ਅਤੇ ਯੂ.ਟੀ. ਚੰਡੀਗੜ• ਨੂੰ ਸਹਿਮਤੀ ਲਈ ਪੱਤਰ ਲਿਖਿਆ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਦਿੱਤੀ ਜਾ ਸਕੇ| ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਦੇਸ਼ਾਂ ਦੇ ਤਹਿਤ ਅੰਤਰਾਜ ਆਵਾਜਾਈ ਲਈ ਯਾਤਰੀ ਵਾਹਨਾਂ ਅਤੇ ਬੱਸਾਂ ਨੂੰ ਆਪਸੀ ਸਹਿਮਤੀ ਨਾਲ ਚਲਾਉਣ ਦੀ ਇਜਾਜਤ ਦਿੱਤੀ ਗਈ ਹੈ| ਇਸ ਦੇ ਮੱਦੇਨਜ਼ਰ,  ਹਰਿਆਣਾ ਸੂਬੇ ਨੇ ਵੱਖ-ਵੱਖ ਰੈਗੂਰਲ ਰੂਟਾਂ 'ਤੇ ਬੱਸਾਂ ਨੂੰ ਚਲਾਉਣ ਲਈ ਪ੍ਰਸਤਾਵ ਰੱਖਿਆ ਹੈ,  ਜਿਸ ਦੇ ਤਹਿਤ ਵੱਖ-ਵੱਖ ਸੂਬਿਆਂ ਲਈ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਨੂੰ ਚਲਾਇਆ ਜਾਵੇਗਾ| ਉਨਾਂ ਦਸਿਆ ਕਿ ਇਸ ਤੋਂ ਇਲਾਵਾ,  ਇੰਨਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਇਹ ਵੀ ਅਪੀਲ  ਕੀਤੀ ਗਈ ਹੈ ਕਿ ਉਹ ਹਰਿਆਣਾ ਦੇ ਵੱਖ-ਵੱਖ ਰੂਟਾਂ 'ਤੇ ਚਲਾਏ ਜਾਣ ਵਾਲੀ ਬੱਸਾਂ ਤੋਂ ਇਲਾਵਾ ਹਰਿਆਣਾ ਵਿਚ ਉਹ ਆਪਣੇ ਹੋਰ ਰੂਟਾਂ ਦੇ ਚਲਣ ਦਾ ਵੀ ਸੁਝਾਅ ਵੀ ਛੇਤੀ ਦੇਣ|
ਉਨਾਂ ਦਸਿਆ ਕਿ ਇੰਨਾਂ ਸੂਬਿਆਂ ਦੇ ਟਰਾਂਸਪੋਰਟ ਵਿਭਾਗ ਨੂੰ ਪੱਤਰ ਲਿਖ ਕੇ ਉਨਾਂ ਦੀ ਸਹਿਮਤੀ ਲਈ ਕਿਹਾ ਗਿਆ ਹੈ| ਉਨਾਂ ਦਸਿਆ ਕਿ ਉੱਤਰ ਪ੍ਰਦੇਸ਼ ਲਈ ਫਰੀਦਾਬਾਦ ਤੋਂ ਅਲੀਗੜ ਤੇ ਵਾਪਸੀ,  ਗੁਰੂਗ੍ਰਾਮ ਤੋਂ ਅਲੀਗੜ ਤੇ ਵਾਪਸੀ,  ਪਾਣੀਪਤ ਤੋਂ ਬਰੇਲੀ ਵਾਇਆ ਮੁਰਾਦਾਬਾਦ ਤੇ ਵਾਪਸੀ ਅਤੇ ਗੁਰੂਗ੍ਰਾਮ ਤੋਂ ਮਥੂਰਾ ਤੇ ਵਾਪਸੀ ਦੇ ਰੂਟ ਸ਼ਾਮਿਲ ਹਨ| ਅਜਿਹਾ ਹੀ,  ਰਾਜਸਥਾਨ ਲਈ ਗੁਰੂਗ੍ਰਾਮ ਤੋਂ ਜੈਪੁਰ ਅਤੇ ਵਾਪਸੀ,  ਰਾਜਸਥਾਨ ਲਈ ਹਿਸਾਰ ਤੋਂ ਅਜਮੇਰ ਅਤੇ ਵਾਪਸੀ,  ਪੰਜਾਬ ਰਾਜ ਲਈ ਕਰਨਾਲ ਤੋਂ ਅੰਮ੍ਰਿਤਸਰ ਅਤੇ ਵਾਪਸੀ,  ਹਿਮਾਚਲ ਪ੍ਰਦੇਸ਼ ਲਈ ਅੰਬਾਲਾ-ਪੰਚਕੂਲਾ-ਸ਼ਿਮਲਾ ਤੇ ਵਾਪਸੀ,  ਉੱਤਰਾਖੰਡ ਰਾਜ ਦੇ ਅੰਬਾਲਾ-ਯਮੁਨਾਨਗਰ-ਦੇਹਰਾਦੂਨ ਅਤੇ ਵਾਪਸੀ,  ਕੇਂਦਰਸ਼ਾਸਮਿਤ ਸੂਬਾ ਚੰਡੀਗੜ ਲਈ ਗੁਰੂਗ੍ਰਾਮ ਤੋਂ ਚੰਡੀਗੜ ਤੇ ਵਾਪਸੀ,  ਦਿੱਲੀ ਲਈ ਪੰਚਕੂਲਾ ਤੋਂ ਦਿੱਲੀ ਅਤੇ ਵਾਪਸੀ ਅਤੇ ਮੱਧ ਪ੍ਰਦੇਸ਼ ਸੂਬੇ ਲਈ ਗਵਾਲਿਅਰ ਤੇ ਵਾਪਸੀ ਦੇ ਰੂਟਾਂ ਦਾ ਪ੍ਰਸਤਾਵ ਹੈ|