ਹਰਿਆਣਾ ਦੀ ਸਿਰਸਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਜਿੱਤ ਦਰਜ ਕੀਤੀ ਹੈ। ਸ਼ੈਲਜਾ ਨੇ 2 ਲੱਖ 68497 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਿੱਤ ਤੋਂ ਬਾਅਦ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਉਹ 4 ਮਹੀਨੇ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰੇਗੀ। ਹੁਣ ਅਸੀਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਝੰਡਾ ਲਹਿਰਾਵਾਂਗੇ। ਸ਼ੈਲਜਾ ਨੇ ਭਾਜਪਾ ਉਮੀਦਵਾਰ ਡਾਕਟਰ ਅਸ਼ੋਕ ਤੰਵਰ ਨੂੰ ਹਰਾਇਆ ਹੈ।