ਤੇਰੇ ਸੀਸ ਝੁਕਾਂਵਾ ਮੈਂ ਮੇਰੇ ਹਜ਼ੂਰ ਨਾਨਕ, 
ਕੋਰੋਨਾ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।
ਲਾਕ ਡਾਊਨ ਦੇ ਵਿੱਚ ਤੇਰਾ ਨਾਮ ਉਚਾਰਾਂ ਮੈਂ, 
ਤੇਰੇ ਨਾਮ ਦੀ ਭਗਤੀ ਚ ਸਾਰਾ ਦਿਨ ਗੁਜ਼ਾਰਾ ਮੈਂ, 
ਅੰਮ੍ਰਿਤ ਵੇਲੇ ਉਠ ਸਰੋਵਰ ਚ ਟੁੱਭੀਆਂ ਮਾਰਾਂ ਮੈਂ, 
ਪ੍ਰਮਾਤਮਾਂ ਦਾ ਨਾਮ ਜਪ ਉਹ ਦਿਲ ਵਿੱਚ ਧਾਰਾ ਮੈਂ, 
ਤੇਰਾ ਜਿਉਂ ਜਿਉਂ ਨਾਮ ਜਪਾਂ ਚੜ੍ਹੇ ਸਰੂਰ ਨਾਨਕ, 
ਕੋਰੋਨਾ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।
ਬਾਣੀ ਦੀ ਤਾਕਤ ਨਾਲ ਕੋਰੋਨਾ ਨੂੰ ਮਾਤ ਪਾਊਗਾ ਮੈਂ, 
ਆਤਮ ਵਿਸ਼ਵਾਸ ਨਾਲ ਕੋਰੋਨਾ ਨੂੰ ਮਾਰ ਭਜਾਊਗਾ ਮੈਂ, 
ਜਪੁਜੀ ਸਾਹਿਬ ਦਾ ਪਾਠ ਪੜ੍ਹ ਕੇ ਬੱਚਿਆਂ ਨੂੰ ਸੁਣਾਊਂਗਾ ਮੈਂ, 
ਬੱਚਿਆਂ ਨੂੰ ਚੁੰਮ ਚੁੰਮ ਕੇ ਫਿਰ ਗਲੇ ਨਾਲ ਲਗਾਊਗਾ ਮੈਂ, 
ਮੈਨੂੰ ਬੱਚਿਆ ਚ ਦਿਸਦਾ ਹੈ ਤੇਰਾ ਹੀ ਨੂਰ ਨਾਨਕ, 
ਕੋਰੋਨਾ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।
ਸਿੱਖਿਆ ਨਿੱਤ ਨੇਮ ਦੀ ਮੇਰੇ ਦਿੱਲ ਚ ਵੱਸ ਜਾਏ, 
ਇਹ ਤੀਰ ਨਿਰਾਲਾ ਏ ਜੋ ਕੋਰੋਨਾ ਨੂੰ ਡੱਸ ਜਾਏ, 
ਇਸ ਭੁੱਲੇ ਭਟਕੇ ਨੂੰ ਰੱਬ ਰਸਤਾ ਦੱਸ ਜਾਏ, 
ਬਾਬੇ ਦੀ ਕਿਰਪਾ ਨਾਲ ਧਰਤੀ ਚ ਧੱਸ ਜਾਏ, 
ਵੇਰਕਾ ਸਾਰੀ ਉਮਰ ਪਾਣੀ ਢੋਊਗਾਂ ਬਣ ਤੇਰਾ ਮਜ਼ਦੂਰ ਨਾਨਕ, 
ਕੋਰੋਨਾ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।
~ ਗੁਰਮੀਤ ਸਿੰਘ ਵੇਰਕਾ
(ਸੇਵਾ ਮੁਕਤ ਇੰਸਪੈਕਟਰ)
ਸਪੰਰਕ  : 9878600221