ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੀ ਵੀਡੀਉ ਸਾਂਝੀ ਕਰਦਿਆਂ ਕਿਹਾ ਕਿ ਇਹ ਮਜ਼ਦੂਰ ਦੇਸ਼ ਦੇ ਸਵੈਮਾਣ ਦਾ ਝੰਡਾ ਹਨ ਜਿਸ ਨੂੰ ਕਦੇ ਵੀ ਝੁਕਣ ਨਹੀਂ ਦਿਤਾ ਜਾਵੇਗਾ। ਉਨ੍ਹਾਂ ਦੀਆਂ ਚੀਕਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਮਦਦ ਦਿਵਾਈ ਜਾਵੇਗੀ।  
  ਪ੍ਰਵਾਸੀ ਮਜ਼ਦੂਰ ਦੇਸ਼ ਦੇ ਸਵੈਮਾਣ ਦਾ ਝੰਡਾ,  ਝੁਕਣ ਨਹੀਂ ਦੇਵਾਂਗੇ
    ਉਨ੍ਹਾਂ ਟਵਿਟਰ 'ਤੇ ਕਿਹਾ,  'ਹਨੇਰਾ ਸੰਘਣਾ ਹੈ,  ਔਖੀ ਘੜੀ ਹੈ,  ਹਿੰਮਤ ਰੱਖੋ,  ਅਸੀਂ ਸਾਰਿਆਂ ਦੀ ਸੁਰੱਖਿਆ ਵਿਚ ਖੜੇ ਹਾਂ। ਸਰਕਾਰ ਤਕ ਇਨ੍ਹਾਂ ਦੀਆਂ ਚੀਕਾਂ ਪਹੁੰਚ ਕੇ ਰਹਾਂਗੇ,  ਇਨ੍ਹਾਂ ਦੇ ਹੱਕ ਦੀ ਹਰ ਮਦਦ ਦਿਵਾ ਕੇ ਰਹਾਂਗੇ।' ਕਾਂਗਰਸ ਆਗੂ ਨੇ ਕਿਹਾ,  'ਦੇਸ਼ ਦੀ ਆਮ ਜਨਤਾ ਨਹੀਂ,  ਇਹ ਤਾਂ ਦੇਸ਼ ਦੇ ਸਵੈਮਾਣ ਦਾ ਝੰਡਾ ਹਨ,  ਇਸ ਨੂੰ ਕਦੇ ਵੀ ਝੁਕਣ ਨਹੀਂ ਦਿਆਂਗੇ।'