Tuesday, September 15, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਵਿ ਕਿਆਰੀ

ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ (ਕਵਿਤਾ)

May 12, 2020 12:23 PM

ਲਾ ਕੇ ਚੋਟ ਨਗਾਰੇ ਸਿੰਘਾਂ ਸੁਰਮਿਆਂ
ਸਰਹਿੰਦ ਵਲ ਨੂੰ ਕਰਤੀ ਫੇਰ ਚੜ੍ਹਾਈ
ਜਿਥੇ ਜੁਲਮ ਹੋਇਆ ਸੀ ਗੁਰਾਂ ਦੇ ਛੋਟੇ ਲਾਲਾਂ ਤੇ
ਖਾਲਸੇ ਆ ਕੇ ਉਸਦੀ ਇਟ ਨਾਲ ਇਟ ਖੜਕਾਈ
ਹੈਂਕੜਬਾਜ ਵਜੀਰੇ ਖਾਨ ਨੂੰ ਬਲੀ ਬਹਾਦਰ ਜੀ
ਪਾ ਕੇ ਵੈਹੜਕਿਆਂ ਦੇ ਪਿੱਛੇ ਫਿਰਨ ਭਜਾਈ
ਸਿੰਘਾਂ ਕੀਤੀ ਦਾ ਫਲ ਪਾਪੀ ਨੂੰ ਭੁਗਤਾ ਦਿੱਤਾ
ਝੂਠੀ ਸ਼ਾਨ ਖਾਨ ਦੀ ਮਿੱਟੀ ਵਿੱਚ ਰਲਾਈ
ਸੁੱਚਾ ਨੰਦ ਚੰਡਾਲ ਨੂੰ ਮਾਰ ਮੁਕਾਇਆ ਖਾਲਸਿਆਂ
ਪਾਪੀ ਗੰਗੂ ਦੀ ਵੀ ਸਿੰਘਾਂ ਅਲਖ ਮੁਕਾਈ
ਬਾਬਾ ਬੰਦਾ ਸਿੰਘ ਬਹਾਦਰ ਯੋਧੇ ਸੂਰਮੇ
ਜਾਲਮ ਰਾਜ ਦੀ ਕੀਤੀ ਆਣ ਸਫਾਈ
ਹਰਦਿਆਲ ਰਾਜ ਖਾਲਸਾ ਕਾਇਮ ਬੰਦਾ ਸਿੰਘ ਕਰ ਦਿੱਤਾ
ਚਮਕੀ ਸ਼ਾਨ ਸਿੰਘਾਂ ਦੀ ਜਗ ਤੇ ਦੂਨ ਸਵਾਈ


ਲੇਖਕ
ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ
ਮੋ-94657-16284

 

Have something to say? Post your comment

Subscribe