Sunday, August 03, 2025
 

ਖੇਡਾਂ

'ਫੈਡ ਕੱਪ ਹਾਰਟ ਪੁਰਸਕਾਰ' ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸਾਨੀਆ ਮਿਰਜ਼ਾ

May 12, 2020 09:29 AM
 ਨਵੀਂ ਦਿੱਲੀ :  ਟੈਨਿਸ ਸਟਾਰ ਸਾਨੀਆ ਮਿਰਜ਼ਾ ਸੋਮਵਾਰ ਨੂੰ 'ਫੈਡ ਕੱਪ ਹਾਰਟ ਪੁਰਸਕਾਰ' ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ। ਜਿਸ ਨੂੰ ਇਹ ਸਨਮਾਨ ਮਾਂ ਬਣਨ ਤੋਂ ਬਾਅਦ ਕੋਰਟ 'ਤੇ ਸਫਲ ਵਾਪਸੀ ਦੇ ਲਈ ਮਿਲਿਆ ਹੈ। ਉਨ੍ਹਾਂ ਨੇ ਇਸ ਐਵਾਰਡ ਤੋਂ ਮਿਲਿਆ ਪੈਸਾ ਤੇਲੰਗਾਨਾ ਸੀ. ਐੱਮ. ਰਾਹਤ ਫੰਡ 'ਚ ਦੇਣ ਦਾ ਫੈਸਲਾ ਕੀਤਾ। ਇਸ ਦਾ ਐਲਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਕਰ ਦਿੱਤਾ। ਸਾਨੀਆ ਨੂੰ ਏਸ਼ੀਆ ਓਸਿਆਨਾ ਖੇਤਰ ਦੇ ਲਈ ਐਵਾਰਡ ਦਿੱਤਾ ਗਿਆ। ਉਸ ਨੂੰ ਕੁੱਲ 16985 'ਚੋਂ 10 ਹਜ਼ਾਰ ਤੋਂ ਜ਼ਿਆਦਾ ਵੋਟਾ ਮਿਲੀਆ। ਫੈਡ ਕੱਪ ਹਾਰਟ ਪੁਰਸਕਾਰ ਦੇ ਜੇਤੂ ਦੀ ਚੋਣ ਪ੍ਰਸੰਸਕਾਂ ਦੀ ਵੋਟ ਦੇ ਆਧਾਰ 'ਤੇ ਹੁੰਦਾ ਹੈ। ਇਸ ਐਵਾਰਡ ਦੇ ਲਈ ਵੋਟਿੰਗ ਇਕ ਮਈ ਤੋਂ ਸ਼ੁਰੂ ਹੋਈ। ਸਾਨੀਆ ਨੂੰ ਕੁੱਲ ਵੋਟ ਦੇ 60 ਫੀਸਦੀ ਮਿਲੇ। ਉਨ੍ਹਾਂ ਨੇ ਅਖਿਲ ਭਾਰਤੀ ਟੈਨਿਸ ਸੰਘ ਵਲੋਂ ਜਾਰੀ ਬਿਆਨ 'ਚ ਕਿਹਾ- 'ਫੈਡ ਕੱਪ ਹਾਰਟ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਬਣਨਾ ਮਾਣ ਦੀ ਗੱਲ ਹੈ। ਮੈਂ ਪੂਰੇ ਦੇਸ਼ ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਪੁਰਸਕਾਰ ਸਮਰਪਿਤ ਕਰਦੀ ਹਾਂ। ਭਵਿੱਖ 'ਚ ਦੇਸ਼ ਦੇ ਲਈ ਹੋਰ ਉਪਲੱਬਧੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੀ।'
 
 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe