Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਿਮਾਚਲ

ਸ਼ਰਾਬ ਪੀ ਕੇ ਫੇਸਬੁਕ 'ਤੇ ਲਾਈਵ ਹੋਏ ਨੌਜਵਾਨ

May 11, 2020 09:23 PM

ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਚਾਰ ਨੌਜਵਾਨਾਂ ਦੇ ਵੱਲੋਂ ਸ਼ਰਾਬ ਨਾਲ ਰੱਜਣ ਤੋਂ ਬਾਅਦ ਤਿੰਨ ਲੋਕਾਂ ਨੇ ਫੇਸਬੁਕ ਦੇ ਲਾਈਵ ਹੋ ਕੇ ਕਰੋਨਾ ਵਾਇਰਸ ਦੀ ਮੌਤ ਦੀ ਝੂਠੀ ਅਫਵਾਹ ਫੈਲਾਈ ਗਈ ਅਤੇ ਨਾਲ ਹੀ ਆਨਲਾਈਨ ਦੇਖ ਰਹੇ ਯੂਜਰਾਂ ਨੂੰ ਗਾਲਾਂ ਵੀ ਕੱਢੀਆਂ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰਾ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੱਈਏ ਕਿ ਪਧਰ ਥਾਣੇ ਦੇ ਤਹਿਤ ਆਉਂਣ ਵਾਲੇ ਇਕ ਪਿੰਡ ਵਿਚ ਚਾਰਾ ਨੌਜਵਾਨਾਂ ਵੱਲੋਂ ਪਹਿਲਾਂ ਖੁੱਲੇ ਅਸਮਾਨ ਨੀਚੇ ਜੰਮ ਕੇ ਦਾਰੂ ਪੀਤੀ ਗਈ। ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਫੇਸਬੁਕ ਦੇ ਲਾਈਵ ਹੋਣ ਦਾ ਪਲਾਨ ਬਣਾਇਆ। ਇਹ ਲਾਈਵ ਸੋਨੂੰ ਠਾਕੁਰ ਦੀ ਫੇਸਬੁਕ ਪ੍ਰੋਫਾਈਲ ਤੋਂ ਕੀਤਾ ਗਿਆ। ਸੋਨੂੰ ਨੇ ਫੇਸਬੁਕ ਤੇ ਲਾਈਵ ਆ ਕੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਤਿੰਨ ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ ਅਤੇ ਸਾਰੇ ਇਸ ਗੱਲ ਨੂੰ ਲੁਕਾਉਂਣ ਵਿਚ ਲੱਗੇ ਹੋਏ ਹਨ। ਉੱਥੇ ਹੀ ਇਸ ਲਾਈਵ ਵਿਚ ਪਿੰਡ ਦਾ ਇਕ ਹੋਰ ਵਿਅਕਤੀ ਦੇਵਰਾਜ ਨਜ਼ਰ ਆ ਰਿਹਾ ਹੈ। ਜਿਸ ਨੇ ਲਾਈਵ ਦੇਖਣ ਵਾਲਿਆਂ ਨੂੰ ਜੰਮ ਕੇ ਗਾਲਾਂ ਕੱਡੀਆਂ। ਇਨ੍ਹਾਂ ਨਾਲ ਹੀ ਬਿੱਕੂ ਅਤੇ ਜੀਤੂ ਨਾਮ ਦੇ ਦੋ ਨੌਜਵਾਨਾਂ ਦੀ ਪੁਲਿਸ ਨੇ ਪਛਾਣ ਕੀਤੀ ਹੈ। ਜਿਨ੍ਹਾਂ ਦੀ ਅਵਾਜ ਉਸ ਵੀਡੀਓ ਵਿਚ ਸੁਣਾਈ ਦੇ ਰਹੀ ਹੈ। ਇਨ੍ਹਾਂ ਚਾਰੇ ਨੌਜਵਾਨਾਂ ਵੱਲੋਂ ਸ਼ਰਾਬ ਪੀ ਕੇ ਫੇਸਬੁਕ ਦੇ ਅਫਵਾਹ ਫੈਲਾਉਂਣ ਦੇ ਮਾਮਲੇ ਤੇ ਡੀਐੱਸਪੀ ਮਦਨਕਾਂਤ ਸ਼ਰਮਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਕਰੋਨਾ ਵਾਇਰਸ ਨਾਲ ਮੌਤਾਂ ਦੀ ਗੱਲ ਅਫਵਾਹ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਬਕਾਇਦਾ ਜਾਂਚ-ਪੜਤਾਲ ਵੀ ਕੀਤੀ ਹੈ। ਜਿਸ ਵਿਚ ਵਿਚ ਪਤਾ ਲੱਗਾ ਹੈ ਕਿ ਉੱਥੇ ਕੋਈ ਵੀ ਵਿਅਕਤੀ ਕਰੋਨਾ ਤੋਂ ਪ੍ਰਭਾਵਿਤ ਨਹੀਂ ਹੈ ਅਤੇ ਨਾਂ ਹੀ ਕਿਸੇ ਦੀ ਇਸ ਵਾਇਰਸ ਨਾਲ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 188, 269, 34 ਅਤੇ ਆਪਦਾ ਪ੍ਰਬੰਧਨ ਦੀ ਧਾਰਾ 51 ਤਹਿਤ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਡੀਐਸਪੀ ਮਦਨ ਕਾਂਤ ਸ਼ਰਮਾ ਨੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਅਜਿਹਾ ਕਰਦਾ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 

ਹੋਰ ਹਿਮਾਚਲ ਖ਼ਬਰਾਂ

ਹਿਮਾਚਲ 'ਚ ਬਿਜਲੀ ਬੋਰਡ ਦੀ ਨਵਾਂ ਸਿਸਟਮ ਲਾਗੂ ਕਰਨ ਦੀ ਤਿਆਰੀ, 28 ਲੱਖ ਖਪਤਕਾਰਾਂ 'ਤੇ ਨਜ਼ਰ

ਹਿਮਾਚਲ ਪ੍ਰਦੇਸ਼ ਨੇ ਸਾਖਰਤਾ 'ਚ ਦੇਸ਼ ਭਰ 'ਚ ਦੂਜਾ ਸਥਾਨ ਕੀਤਾ ਪ੍ਰਾਪਤ

ਹਿਮਾਚਲ ਪ੍ਰਦੇਸ਼ 'ਚ NHM ਅਧੀਨ ਠੇਕਾ ਕਰਮਚਾਰੀਆਂ ਦੀ ਵਧੇਗੀ ਤਨਖਾਹ

ਹਿਮਾਚਲ ਪ੍ਰਦੇਸ਼ 'ਚ ਤੇਲ ਦੀਆਂ ਕੀਮਤਾਂ ਨੂੰ ਵੱਡਾ ਝਟਕਾ: ਪੈਟਰੋਲ ₹100 ਅਤੇ ਡੀਜ਼ਲ ₹90 ਦੇ ਪਾਰ; ਸੁੱਖੂ ਸਰਕਾਰ ਨੇ ਲਿਆ ਅਹਿਮ ਫੈਸਲਾ

ਹਿਮਾਚਲ ਦੇ ਮੰਡੀ ਵਿੱਚ ਅਚਾਨਕ ਹੜ੍ਹ, ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਭਿਆਨਕ ਸੜਕ ਹਾਦਸਾ

ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਸੈਲਾਨੀ ਬੱਸ ਪਲਟੀ

ਹਿਮਾਚਲ ਦੇ ਮੰਡੀ ਵਿੱਚ ਭੂਚਾਲ ਦੇ ਝਟਕੇ

Shimla Accident: ਕਾਰ ਖੱਡ ਵਿੱਚ ਡਿੱਗਣ ਕਾਰਨ ਮਾਂ-ਧੀ ਸਮੇਤ 4 ਲੋਕਾਂ ਦੀ ਮੌਤ

पंजाब के पर्यटक का मनाली में 27,500 का चालान

 
 
 
 
Subscribe