Thursday, May 01, 2025
 

ਅਮਰੀਕਾ

ਕੈਲੀਫੋਰਨੀਆ 'ਚ ਗੁਰਦੁਆਰੇ ਵੱਲ ਚੱਲੀਆਂ ਗੋਲੀਆਂ, ਪੰਜ ਲੋਕ ਹਿਰਾਸਤ 'ਚ

May 03, 2020 04:20 PM

ਕੈਲੀਫੋਰਨੀਆ: ਕੈਲੀਫੋਰਨੀਆ ਪੁਲਿਸ ਨੇ ਸ਼ੁੱਕਰਵਾਰ ਦੀ ਰਾਤ ਨੂੰ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਦੋਂ ਉਨ੍ਹਾਂ ਨੂੰ ਟ੍ਰੈਸੀ ਦੇ ਇੱਕ ਗੁਰਦੁਆਰਾ ਸਾਹਿਬ ਵੱਲ ਫਾਇਰਿੰਗ ਦੀ ਖਬਰ ਮਿਲੀ। ਪੁਲਿਸ ਮੁਤਾਬਕ ਉਨ੍ਹਾਂ ਨੂੰ ਸ਼ਾਮ ਕਰੀਬ ਸਾਢੇ ਛੇ ਵਜੇ ਫੋਨ ਆਇਆ ਕਿ ਇੱਕ ਵਿਅਕਤੀ ਹੈਨਸਨ ਰੋਡ ਤੋਂ ਗ੍ਰਾਂਟ ਲਾਈਨ ਰੋਡ ਸਥਿਤ ਗੁਰਦੁਆਰਾ ਸਾਹਿਬ ਦੀ ਦਿਸ਼ਾ ਵਿੱਚ ਗੋਲੀਬਾਰੀ ਕਰ ਰਿਹਾ ਹੈ। ਟ੍ਰੈਸੀ ਪੁਲਿਸ ਦੇ ਕਾਰਵਾਈ ਦਸਤੇ ਨੇ ਮੌਕੇ ਤੋਂ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਗਲੇਰੀ ਜਾਂਚ ਤੋਂ ਬਾਅਦ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇੱਕ ਪਰਿਵਾਰ ਦੇ ਕੁਝ ਮੈਂਬਰ ਜ਼ਮੀਨੀ ਗਲੈਹਰੀਆਂ 'ਤੇ ਨਿਸ਼ਾਨਾ ਲਾ ਰਹੇ ਸੀ ਗੋਲੀਬਾਰੀ ਕਰ ਰਹੇ ਹਨ। ਕੁਝ ਗੋਲੀਆਂ ਜ਼ਮੀਨ ਤੋਂ ਉੱਛਲ ਕੇ ਗੁਰਦੁਆਰਾ ਸਾਹਿਬ ਵੱਲ ਗਈਆਂ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁਝ ਕਾਰਾਂ-ਗੱਡੀਆਂ ਦੇ ਸ਼ੀਸ਼ੇ ਜ਼ਰੂਰ ਟੁੱਟੇ ਹਨ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe