Thursday, May 01, 2025
 

ਅਮਰੀਕਾ

ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਿਸਾਨਾਂ ਲਈ ਐਲਾਨ

April 20, 2020 08:13 PM
 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਸੰਕਟ ਕਾਰਨ ਮੁਸੀਬਤ 'ਚ ਫਸੇ ਕਿਸਾਨਾਂ ਲਈ 19 ਅਰਬ ਡਾਲਰ ਦੇ ਬੇਲ ਆਉਟ ਪੈਕੇਜ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਇਸ ਰਾਹਤ ਪੈਕੇਜ ਦੇ ਤਹਿਤ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਕੁੱਲ 16 ਅਰਬ ਡਾਲਰ ਦੀ ਮਦਦ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਕਿਸਾਨਾਂ ਤੇ ਪਸ਼ੂ ਪਾਲਕਾਂ ਤੋਂ ਮੀਟ, ਡੇਅਰੀ ਉਤਪਾਦ ਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਖਰੀਦ ਲਈ ਤਿੰਨ ਅਰਬ ਡਾਲਰ ਖਰਚ ਕਰੇਗੀ। ਕਿਸਾਨ ਵਿਭਾਗ ਨੂੰ ਤੇ ਮਦਦ ਲਈ ਜੁਲਾਈ 'ਚ 14 ਅਰਬ ਡਾਲਰ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਵਾਈ ਜਾਵੇਗੀ। ਟਰੰਪ ਨੇ ਕਿਹਾ ਕਿ ਇਸ ਨਾਲ ਸਾਡੇ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਮਦਦ ਮਿਲੇਗੀ।' ਡੋਨਾਲਡ ਟਰੰਪ ਦੀ ਸਰਕਾਰ ਪਿਛਲੇ ਦੋ ਸਾਲ 'ਚ ਕਿਸਾਨ ਵਪਾਰ ਲਈ 28 ਅਰਬ ਡਾਲਰ ਦਾ ਬੇਲ ਆਉਟ ਪੈਕੇਜ ਦੇ ਚੁੱਕੀ ਹੈ। ਇਸ ਤਰਜ 'ਤੇ ਕਿਸਾਨਾਂ ਦੇ ਖਾਤੇ 'ਚ ਸਿੱਧੀ ਰਕਮ ਪਾਈ ਤੇ ਵੱਡੇ ਪੈਮਾਨੇ 'ਤੇ ਸਰਕਾਰੀ ਖਰੀਦ ਦੀ ਇਹ ਯੋਜਾਨਾ ਬਣਾਈ ਗਈ ਹੈ। ਕਿਸਾਨ ਤੇ ਪੇਂਡੂ ਭਾਈਚਾਰਾ ਟਰੰਪ ਦੇ ਸਿਆਸੀ ਆਧਾਰ ਦੇ ਲਿਹਾਜ ਨਾਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਇਸ ਸਾਲ ਦੇ ਆਖਿਰ 'ਚ ਚੋਣ ਦਾ ਸਾਹਮਣਾ ਕਰਨ ਵਾਲੇ ਹਨ। ਇਸ ਯੋਜਨਾ ਦੇ ਤਹਿਤ ਖਰੀਦੇ ਜਾਣ ਵਾਲੇ ਸਾਮਾਨ ਦਾ ਵਿਤਰਣ ਫੂਡ ਬੈਂਕ ਤੇ ਹੋਰ ਪ੍ਰੋਗਰਾਮਾਂ ਦੇ ਤਹਿਤ ਗਰੀਬਾਂ, ਸਕੂਲੀ ਵਿਦਿਆਰਥੀਆਂ ਤੇ ਬਜ਼ੁਰਗਾਂ 'ਚ ਕੀਤਾ ਜਾਵੇਗਾ। ਰੇਸਤਰਾਂ, ਸਕੂਲ ਦੇ ਕੈਫੇਟੇਰੀਆ ਤੇ ਹੋਰ ਵਪਾਰਕ ਭੋਜਨ ਸੇਵਾ ਕਾਰਜ ਦੇ ਬੰਦ ਹੋਣ ਨਾਲ ਕਿਸਾਨ ਉਤਪਾਦ, ਖਾਸ ਕਰ ਕੇ ਡੇਅਰੀ, ਮੀਟ ਤੇ ਹੋਰ ਉਤਪਾਦਾਂ ਦੇ ਬਾਜ਼ਾਰਾਂ 'ਤੇ ਅਸਰ ਪੈ ਰਿਹਾ ਹੈ। ਫੂਡ ਸਰਵਿਸ ਇੰਡਸਟਰੀ ਚੀਜ, ਬਟਰ, ਮੀਟ, ਸਬਜ਼ੀਆਂ ਤੇ ਫਲਾਂ ਦੀ ਵੱਡੀ ਖਰੀਦ ਹੈ।  ਕਾਂਗਰਸ ਦੁਆਰਾ ਪਿਛਲੇ ਮਹੀਨੇ ਕੋਰੋਨਾ ਵਾਇਰਸ ਰਾਹਤ ਪੈਕੇਜ 'ਚ ਇਸ ਆਰਥਿਕ ਸਹਾਇਤਾ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਡੇਅਰੀ ਫਾਰਮਜ਼ ਆਫ ਅਮਰੀਕਾ ਮੁਤਾਬਕ ਕਿਸਾਨ ਆਪਣੇ ਦੁੱਧ ਉਤਪਾਦਨ ਦਾ ਅੱਠ ਫੀਸਦੀ ਤੱਕ ਡੰਪ ਦੇ ਰਹੇ ਹਨ।
 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe