ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਲੌਕ ਡਾਊਨ ਪੀਰੀਅਡ ਵਿਚ ਫੈਨਜ਼ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇਕ ਪੋਸਟ ਨੂੰ ਰਿਪੋਸਟ ਕੀਤਾ ਹੈ,  ਜਿਸ ਵਿਚ 'ਕੋਵਿਡ 19 ਲੌਕ ਡਾਊਨ' ਦੇ ਸਮੇਂ ਜਾਨਵਰਾਂ ਦੀ ਦੇਖਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਪੋਸਟ ਵਿਚ ਜਾਨਵਰ ਜੰਜ਼ੀਰਾਂ ਨਾਲ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ। ਸ਼ਰਧਾ ਕਪੂਰ ਨੇ ਜੋ ਮੈਸੇਜ ਰਿਪੋਸਟ ਕੀਤਾ ਹੈ,  ''ਉਸ ਵਿਚ ਲਿਖਿਆ ਹੈ,  ਤਾਂ ਆਈਸੋਲੇਸ਼ਨ ਤੋਂ ਥੱਕ ਚੁੱਕੇ ਹਨ? ਕੋਵਿਡ-19 ਦੀ ਵਜ੍ਹਾ ਨਾਲ ਪੂਰਾ ਵਿਸ਼ਵ ਇਕਾਂਤਵਾਸ ਹੋਣ ਲਈ ਮਜ਼ਬੂਰ ਹੈ। ਅਸੀਂ ਸਭ ਨੇ ਆਈਸੋਲੇਸ਼ਨ ਵਿਚ ਡਿਪ੍ਰੈਸ਼ਨ,  ਇਕੱਲਾਪਣ ਮਹਿਸੂਸ ਕੀਤਾ ਹੈ। ਜਾਨਵਰ ਵੀ ਇਨ੍ਹਾਂ ਅਹਿਸਾਸਾਂ ਤੋਂ ਗੁਜ਼ਰਦੇ ਹਨ। 

 ਇਨਸਾਨ ਹੋਣ ਦੇ ਨਾਤੇ ਅਸੀਂ ਦੂਜਿਆਂ ਦੀ ਪ੍ਰਸਥਿਤੀ ਉਦੋਂ ਤਕ ਨਹੀਂ ਸਮਝਦੇ ਜਦੋਂ  ਤਕ ਅਸੀਂ ਖੁਦ ਉਸ ਤੋਂ ਨਹੀਂ ਗੁਜ਼ਰਦੇ।''  ''ਹੁਣ ਜਦੋ ਅਸੀਂ ਸਾਰੇ ਇਸ ਕੈਦ ਵਿਚੋਂ ਗੁਜ਼ਰ ਰਹੇ ਹਾਂ ਤਾਂ ਸਾਨੂੰ ਹੋਰਨਾਂ ਪ੍ਰਾਣੀਆਂ ਲਈ ਦਾਇਆ ਪ੍ਰਗਟ ਕਰਨੀ ਚਾਹੀਦੀ ਹੈ,  ਜੋ ਕਿ ਸਾਡੇ ਨਾਲ ਇਸ ਗ੍ਰਹਿ 'ਤੇ ਮੌਜੂਦ ਹਨ। ਲੱਖਾਂ ਜਾਨਵਰ ਆਪਣੀ ਪੂਰੀ ਜ਼ਿੰਦਗੀ ਕੈਦ ਵਿਚ ਆਈਸੋਲੇਸ਼ਨ ਵਿਚ ਰਹਿੰਦੇ ਹਨ। ਸੋਚੋ ਇਨ੍ਹਾਂ 'ਤੇ ਕੀ ਬੀਤਦੀ ਹੋਵੇਗੀ। ਇਸ ਦੌਰਾਨ ਇਹ ਜਾਨਵਰ ਖੁਦ ਨੂੰ ਵੀ ਨੁਕਸਾਨ ਪਹੁੰਚਾ ਦਿੰਦੇ ਹਨ। ਤਾਂ ਜੇਕਰ ਤੁਸੀਂ ਹੁਣ ਵੀ ਆਈਸੋਲੇਸ਼ਨ ਤੋਂ ਥੱਕ ਗਏ ਹੋ? ਇਹ ਜਾਨਵਰ ਆਪਣੀ ਪੂਰੀ ਉਮਰ ਆਈਸੋਲੇਸ਼ਨ ਵਿਚ ਗੁਜ਼ਾਰ ਰਹੇ ਹਨ। ਕਿਸੇ ਵੀ ਜਾਨਵਰ ਨੂੰ ਕੈਦ ਵਿਚ ਨਹੀਂ ਰੱਖਣਾ ਚਾਹੀਦਾ। ਅਸੀਂ ਇਸ ਗ੍ਰਹਿ ਦੇ ਮਹਿਮਾਨ ਹਾਂ,  ਸਵਾਮੀ ਨਹੀਂ।''