Friday, May 02, 2025
 

ਮਨੋਰੰਜਨ

ਕੋਰੋਨਾ ਵਾਇਰਸ ਕਾਰਨ ਬ੍ਰਿਟਿਸ਼ ਅਦਾਕਾਰਾ ਹਿਲੇਰੀ ਹੀਥ ਦੀ ਮੌਤ

April 11, 2020 04:19 PM

ਬ੍ਰਿਟਿਸ਼ ਅਦਾਕਾਰਾ ਹਿਲੇਰੀ ਹੀਥ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਉਹ 74 ਸਾਲ ਦੀ ਸੀ। ਹਿਲੇਰੀ ਨੂੰ ਹਾਰਰ ਫ਼ਿਲਮ 'ਵਿਚਫਾਇੰਡਰ ਜਨਰਲ' 'ਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਹਾਲੀਵੁੱਡ ਦੇ ਰਿਪੋਰਟਰ ਅਨੁਸਾਰ ਹਿਲੇਰੀ ਦੇ ਬੇਟੇ ਅਲੈਕਸ ਵਿਲੀਅਮਜ਼ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਲੈਕਸ ਨੇ ਆਪਣੇ ਫ਼ੇਸਬੁੱਕ 'ਤੇ ਇੱਕ ਪੋਸਟ ਲਿਖ ਕੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਕੋਵਿਡ-19 ਨਾਲ ਲੜ ਰਹੀ ਸੀ।

ਦੱਸ ਦੇਈਏ ਕਿ ਹਿਲੇਰੀ ਦਾ ਜਨਮ ਇੰਗਲੈਂਡ ਦੇ ਲਿਵਰਪੂਲ ਵਿੱਚ ਹੋਇਆ ਸੀ। 1974 'ਚ ਹਿਲੇਰੀ ਨੇ ਟੈਲੇਂਟ ਏਜੰਟ ਡੰਕਨ ਹੀਥ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ 1989 ਵਿੱਚ ਤਲਾਕ ਹੋ ਗਿਆ ਸੀ। 1968 'ਚ ਹਿਲੇਰੀ ਨੇ ਮਾਈਕਲ ਰੀਵਜ਼ ਦੀ ਫਿਲਮ 'ਵਿਚਫਾਇੰਡਰ ਜਨਰਲ' ਨਾਲ ਵੱਡੇ ਪਰਦੇ 'ਤੇ ਡੈਬਿਊ ਕੀਤਾ ਸੀ। ਅਦਾਕਾਰੀ ਤੋਂ ਸੰਨਿਆਸ ਲੈਣ ਤੋਂ ਬਾਅਦ ਹੀਥ ਨੇ ‘ਐਨ ਆਫੁਲੀ ਬਿਗ ਐਡਵੈਂਚਰ’ (An Awfully Big Adventure, 1995) ਅਤੇ ‘ਨੀਲ ਬਾਏ ਮਾਊਥ’ (Nil by Mouth, 1997) ਜਿਹੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਹੁਣ ਤਕ 73, 758 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 8958 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 344 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe