Sunday, August 03, 2025
 

ਖੇਡਾਂ

ਡੋਪਿੰਗ ਟੈਸਟ ’ਚ ਫ਼ੇਲ ਹੋਏ ਬੰਗਲਾਦੇਸ਼ ਦੇ ਸ਼ੋਹਿਦੁਲ ਇਸਲਾਮ, ਲੱਗੀ 10 ਮਹੀਨਿਆਂ ਦੀ ਪਾਬੰਦੀ

July 16, 2022 09:08 AM

ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਸ਼ੋਹਿਦੁਲ ਇਸਲਾਮ ’ਤੇ ਮਾਰਚ ਵਿਚ ਟੂਰਨਾਮੈਂਟ ਤੋਂ ਬਾਹਰ ਡੋਪ ਟੈਸਟ ਵਿਚ ਅਸਫ਼ਲ ਰਹਿਣ ਤੋਂ ਬਾਅਦ 10 ਮਹੀਨਿਆਂ ਲਈ ਪਾਬੰਦੀ ਲਗਾ ਦਿਤੀ। 

ਸ਼ੋਹਿਦੁਲ ਦੇ ਪਿਸ਼ਾਬ ਦੇ ਨਮੂਨੇ ਵਿਚ ਕਲੋਮੀਫ਼ੀਨ ਪਾਇਆ ਗਿਆ, ਜਿਸ ਨੂੰ ਵਾਡਾ ਦੀ ਪਾਬੰਦੀਸ਼ੁਦਾ ਸੂਚੀ ਅਧੀਨ ਨਿਰਧਾਰਤ ਪਦਾਰਥਾਂ ਦੀ ਸੂਚੀ ਵਿਚ ਰਖਿਆ ਗਿਆ ਹੈ। ਇਸ ’ਤੇ ਟੂਰਨਾਮੈਂਟ ਦੇ ਅੰਦਰ ਅਤੇ ਬਾਹਰ ਪਾਬੰਦੀ ਹੈ।

ਆਈ.ਸੀ.ਸੀ. ਦੇ ਟੂਰਨਾਮੈਂਟ ਤੋਂ ਬਾਹਰ ਜਾਂਚ ਪ੍ਰੋਗਰਾਮ ਤਹਿਤ ਉਸ ਦੇ ਪਿਸ਼ਾਬ ਦਾ ਨਮੂਨਾ ਲਿਆ ਗਿਆ ਸੀ। ਆਈ.ਸੀ.ਸੀ. ਨੇ ਇਕ ਬਿਆਨ ਵਿਚ ਕਿਹਾ, ‘ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ (fast bowler) ਸ਼ੋਹਿਦੁਲ ਇਸਲਾਮ ’ਤੇ ਆਈ.ਸੀ.ਸੀ. ਡੋਪਿੰਗ ਵਿਰੋਧੀ ਕੋਡ ਦੀ ਧਾਰਾ 2.1 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 10 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ।”

ਇਸ ਵਿਚ ਅੱਗੇ ਕਿਹਾ ਗਿਆ, ‘ਉਲੰਘਣ ਨੂੰ ਸਵੀਕਾਰ ਕਰਨ ਤੋਂ ਬਾਅਦ ਸ਼ੋਹਿਦੁਲ ’ਤੇ 10 ਮਹੀਨਿਆਂ ਲਈ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਪਾਬੰਦੀ ਲਗਾਈ ਗਈ ਹੈ।” ਮੁਅੱਤਲ ਕਰਦੇ ਹੋਏ, ਆਈ.ਸੀ.ਸੀ. ਨੇ ਹਾਲਾਂਕਿ ਪੁਸ਼ਟੀ ਕੀਤੀ ਕਿ ਸ਼ੋਹਿਦੁਲ ਨੇ ਅਣਜਾਣੇ ਵਿਚ ਦਵਾਈ ਦੇ ਰੂਪ ਵਿਚ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਸੀ ਜੋ ਉਸ ਨੂੰ ਇਲਾਜ ਦੇ ਉਦੇਸ਼ ਲਈ ਦਿਤਾ ਗਿਆ ਸੀ।

ਇਹ 10 ਮਹੀਨੇ ਦੀ ਪਾਬੰਦੀ 28 ਮਈ ਤੋਂ ਸ਼ੁਰੂ ਹੋਵੇਗੀ, ਜਿਸ ਕਾਰਨ ਬੰਗਲਾਦੇਸ਼ ਦਾ ਇਹ ਤੇਜ਼ ਗੇਂਦਬਾਜ਼ 28 ਮਾਰਚ 2023 ਤਕ ਕ੍ਰਿਕਟ ਨਹੀਂ ਖੇਡ ਸਕੇਗਾ। 27 ਸਾਲਾ ਖਿਡਾਰੀ ਨੇ ਬੰਗਲਾਦੇਸ਼ ਲਈ ਸਿਰਫ਼ ਇਕ ਟੀ-20 ਖੇਡਿਆ ਹੈ, ਜਿਸ ਵਿਚ ਉਸ ਨੇ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ ਵਿਚ ਮੁਹੰਮਦ ਰਿਜ਼ਵਾਨ ਦੀ ਵਿਕਟ ਲਈ ਸੀ ਜਿਸ ਵਿਚ ਪਾਕਿਸਤਾਨ 3-0 ਨਾਲ ਜਿਤਿਆ ਸੀ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe