Friday, May 02, 2025
 

ਸੰਸਾਰ

ਅਜੀਬੋ-ਗਰੀਬ : ਬੰਦੇ ਨੇ ਮਗਰਮੱਛ ਨਾਲ ਕੀਤਾ ਵਿਆਹ

July 04, 2022 06:47 AM

ਮੈਕਸੀਕੋ : ਅੱਜਕਲ੍ਹ ਅਜੀਬੋ-ਗਰੀਬ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਕੁਝ ਕੁੱਤੇ ਨਾਲ ਵਿਆਹ ਕਰਵਾ ਰਹੇ ਹਨ ਅਤੇ ਕੁਝ ਆਪਣੇ ਆਪ ਨਾਲ ਵਿਆਹ ਕਰਵਾ ਰਹੇ ਹਨ। ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਵਿਆਹ ਮੈਕਸੀਕੋ ਤੋਂ ਸਾਹਮਣੇ ਆਇਆ ਹੈ। ਮੈਕਸੀਕੋ ਦੇ ਓਕਸਾਕਾ ਸ਼ਹਿਰ ਦੇ ਇਕ ਛੋਟੇ ਜਿਹੇ ਪਿੰਡ ਦੇ ਮੇਅਰ ਨੇ ਮਗਰਮੱਛ ਨਾਲ ਵਿਆਹ ਕਰਵਾ ਲਿਆ ਹੈ। ਉਸ ਨੇ ਵਿਆਹ ਤੋਂ ਬਾਅਦ ਲਾੜੀ ਯਾਨੀ ਮਗਰਮੱਛ ਨੂੰ ਚੁੰਮਿਆ।

 

ਇਸ ਅਜੀਬੋ-ਗਰੀਬ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਸੈਨ ਪੇਡਰੋ ਹੁਆਮੇਲੁਲਾ ਪਿੰਡ ਦੇ ਮੇਅਰ ਵਿਕਟਰ ਹਿਊਗੋ ਸੋਸਾ ਨੇ ਵੀਰਵਾਰ ਨੂੰ 7 ਸਾਲ ਦੇ ਮਗਰਮੱਛ ਨਾਲ ਵਿਆਹ ਕੀਤਾ। ਇਸ ਰਸਮ ਵਿੱਚ ਮਗਰਮੱਛ ਨੂੰ ਇੱਕ ਸਫੈਦ ਰੰਗ ਦੀ ਵਿਆਹ ਦੀ ਡਰੈੱਸ ਸਮੇਤ ਹੋਰ ਰੰਗੀਨ ਕੱਪੜੇ ਪਹਿਨੇ ਹੋਏ ਸਨ।

ਉਸ ਨੇ ਮਗਰਮੱਛ ਨੂੰ ਚੁੰਮਿਆ ਵੀ। ਹਾਲਾਂਕਿ ਸਾਰੀਆਂ ਰਸਮਾਂ ਦੌਰਾਨ ਮਗਰਮੱਛ ਦਾ ਮੂੰਹ ਬੰਨ੍ਹਿਆ ਹੋਇਆ ਸੀ।ਇਸ ਰਿਵਾਇਤ ਤਹਿਤ ਮਗਰਮੱਛ ਨੂੰ ਇੱਕ ਛੋਟੀ ਰਾਜਕੁਮਾਰੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਇੱਕ ਦੇਵੀ ਜੋ ਮਾਂ ਧਰਤੀ ਨੂੰ ਦਰਸਾਉਂਦੀ ਹੈ। ਮਗਰਮੱਛ ਦਾ ਮੇਅਰ ਨਾਲ ਵਿਆਹ ਰੱਬ ਨਾਲ ਮਨੁੱਖਾਂ ਦੇ ਮਿਲਾਪ ਦਾ ਪ੍ਰਤੀਕ ਹੈ।

ਓਕਸਾਕਾ ਰਾਜ ਦੇ ਚੋਨਟਲ ਅਤੇ ਹੁਆਵੇ ਭਾਈਚਾਰੇ ਦੀ ਇਹ ਰਿਵਾਇਤ ਸੈਂਕੜੇ ਸਾਲ ਪੁਰਾਣੀ ਹੈ। ਇਸ ਵਿੱਚ ਕੁਦਰਤ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਅਤੇ ਭਵਿੱਖ ਵਿੱਚ ਵੀ ਉਦਾਰ ਰਹਿਣ ਦੀ ਅਰਦਾਸ ਕੀਤੀ ਜਾਂਦੀ ਹੈ। ਵਿਕਟਰ ਨੇ ਕਿਹਾ- ਅਸੀਂ ਕੁਦਰਤ ਤੋਂ ਮੀਂਹ ਦੀ ਮੰਗ ਕਰਦੇ ਹਾਂ ਤਾਂਕਿ ਅਸੀਂ ਨਦੀ ਵਿੱਚ ਮੱਛੀਆਂ ਪਾਲ ਸਕੀਏ, ਤਾਂ ਜੋ ਸਾਨੂੰ ਭਰਪੂਰ ਭੋਜਨ ਮਿਲ ਸਕੇ।

 

Have something to say? Post your comment

Subscribe