Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਸੰਸਾਰ

ਗਲਤੀ ਨਾਲ ਮਿਲ ਗਈ 286 ਮਹੀਨੇ ਦੀ ਤਨਖਾਹ, ਫੇਰ ਜੋ ਹੋਇਆ ਪੜ੍ਹ ਕੇ ਹੋ ਜਾਓਗੇ ਹੈਰਾਨ

June 29, 2022 05:47 PM

ਜੇਕਰ ਤੁਹਾਨੂੰ ਇੱਕ ਵਾਰ ਵਿੱਚ 286 ਮਹੀਨਿਆਂ ਦੀ ਤਨਖਾਹ ਮਿਲਦੀ ਹੈ ਤਾਂ ਤੁਸੀਂ ਕੀ ਕਰੋਗੇ? ਹਾਲਾਂਕਿ ਇਹ ਸਵਾਲ ਅਜੀਬ ਹੈ ਕਿਉਂਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚਿਲੀ ਦੀ ਹੈ, ਜਿੱਥੇ ਇਕ ਕੰਪਨੀ ਨੇ ਗਲਤੀ ਨਾਲ ਆਪਣੇ ਇਕ ਕਰਮਚਾਰੀ ਦੇ ਖਾਤੇ 'ਚ 286 ਮਹੀਨਿਆਂ ਦੀ ਤਨਖਾਹ ਇੱਕ ਵਾਰ 'ਚ ਭੇਜ ਦਿੱਤੀ।  

ਵਾਪਸ ਕਰਨ ਦਾ ਵਾਅਦਾ ਕਰਕੇ ਹੋਇਆ ਗਾਇਬ 

ਮਜ਼ੇਦਾਰ ਗੱਲ ਇਹ ਹੈ ਕਿ ਕਰਮਚਾਰੀ ਨੇ ਪਹਿਲਾਂ ਕੰਪਨੀ ਨਾਲ ਵਾਅਦਾ ਕੀਤਾ ਸੀ ਕਿ ਉਹ ਪੈਸੇ ਵਾਪਸ ਕਰ ਦੇਵੇਗਾ, ਪਰ ਇਸ ਤੋਂ ਬਾਅਦ ਉਹ ਗਾਇਬ ਹੋ ਗਿਆ। ਜਦੋਂ ਕੰਪਨੀ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਕਰਮਚਾਰੀ ਨਾਲ ਸੰਪਰਕ ਕੀਤਾ। ਕਰਮਚਾਰੀ ਨੇ ਕੰਪਨੀ ਨੂੰ ਕਿਹਾ ਕਿ ਉਸ ਨੂੰ ਜੋ ਵੀ ਵਾਧੂ ਪੈਸਾ ਮਿਲਿਆ ਹੈ, ਉਹ ਵਾਪਸ ਕਰ ਦੇਵੇਗਾ। ਹਾਲਾਂਕਿ ਕਰਮਚਾਰੀ ਆਪਣੇ ਵਾਅਦੇ 'ਤੇ ਖਰਾ ਨਹੀਂ ਉਤਰਿਆ। ਉਹ ਨੇ ਕੰਪਨੀ ਨੂੰ ਅਸਤੀਫਾ ਭੇਜ ਕੇ ਪੈਸੇ ਲੈਕੇ ਫਰਾਰ ਹੋ ਗਿਆ।  

ਕੰਪਨੀ ਨੇ ਭੇਜੇ ਕਰੋੜਾਂ ਰੁਪਏ  

ਰਿਪੋਰਟਾਂ ਮੁਤਾਬਕ ਇਹ ਘਟਨਾ Consorcio Industrial de Alimentos (CIAL) ਦੀ ਹੈ। ਇਸ ਨੂੰ ਚਿਲੀ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਈ ਮਹੀਨੇ 'ਚ ਕੰਪਨੀ ਨੇ ਗਲਤੀ ਨਾਲ ਇਕ ਕਰਮਚਾਰੀ ਨੂੰ 5 ਲੱਖ ਪੇਸੋ ਦੀ ਬਜਾਏ 16.54 ਕਰੋੜ ਪੇਸੋ ਯਾਨੀ ਕਰੀਬ 1.42 ਕਰੋੜ ਰੁਪਏ ਤਨਖਾਹ ਦੇ ਰੂਪ 'ਚ ਭੇਜ ਦਿੱਤੇ ਸਨ। ਜਦੋਂ ਕੰਪਨੀ ਦੇ ਪ੍ਰਬੰਧਕਾਂ ਨੇ ਰਿਕਾਰਡ ਚੈੱਕ ਕੀਤਾ ਤਾਂ ਇਹ ਗਲਤੀ ਸਾਹਮਣੇ ਆਈ।

ਗਲਤੀ ਦਾ ਪਤਾ ਲੱਗਣ ਤੋਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਨੇ ਕਰਮਚਾਰੀ ਨਾਲ ਗੱਲ ਕੀਤੀ। ਕੰਪਨੀ ਨੇ ਕਿਹਾ ਕਿ ਗਲਤੀ ਨਾਲ ਉਸ ਨੂੰ 286 ਮਹੀਨਿਆਂ ਦੀ ਤਨਖਾਹ ਇੱਕੋ ਵਾਰ ਭੇਜ ਦਿੱਤੀ ਗਈ ਹੈ। ਇਸ ਤੋਂ ਬਾਅਦ ਕਰਮਚਾਰੀ ਬੈਂਕ ਗਿਆ ਅਤੇ ਵਾਧੂ ਪੈਸੇ ਵਾਪਸ ਕਰਨ ਦੀ ਗੱਲ ਕੀਤੀ।

ਹਾਲਾਂਕਿ ਅਜਿਹਾ ਨਹੀਂ ਹੋਇਆ। ਕੰਪਨੀ ਇੰਤਜ਼ਾਰ ਕਰਦੀ ਰਹੀ ਅਤੇ ਪੈਸਿਆਂ ਦੀ ਬਜਾਏ ਮੁਲਾਜ਼ਮ ਦਾ ਅਸਤੀਫਾ ਮਿਲ ਗਿਆ। ਪਹਿਲਾ ਕਰਮਚਾਰੀ ਲਾਪਤਾ ਹੋ ਗਿਆ ਅਤੇ ਕੰਪਨੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਕੁਝ ਦਿਨਾਂ ਬਾਅਦ ਜਦੋਂ ਗੱਲ ਹੋਈ ਤਾਂ ਉਹ ਫਿਰ ਬੈਂਕ ਗਿਆ ਅਤੇ ਪੈਸੇ ਵਾਪਸ ਕਰਨ ਦੀ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 02 ਜੂਨ ਨੂੰ ਆਪਣਾ ਅਸਤੀਫਾ ਕੰਪਨੀ ਨੂੰ ਭੇਜ ਦਿੱਤਾ।

ਤਾਜ਼ਾ ਖਬਰਾਂ ਮੁਤਾਬਕ ਹੁਣ ਕੰਪਨੀ ਨੇ ਇਸ ਮਾਮਲੇ 'ਚ ਕਾਨੂੰਨੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਪੈਸੇ ਵਾਪਸ ਲੈਣ ਲਈ ਪਹਿਲਾਂ ਹੀ ਸਰਕਾਰੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ। ਕੰਪਨੀ ਨੇ ਉਕਤ ਕਰਮਚਾਰੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਰਾਹ ਅਖਤਿਆਰ ਕੀਤਾ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤ

ਅਮਰੀਕਾ ਨੇ ਈਰਾਨ ਦੇ ਪ੍ਰਮਾਣੂ ਪਲਾਂਟ ‘ਤੇ ਸੁੱਟਿਆ 1000 KG ਦਾ ‘Bunker Buster’ ਬੰਬ; ਰਾਸ਼ਟਰਪਤੀ ਟਰੰਪ ਨੇ ਵੀਡੀਓ ਸਾਂਝੀ ਕਰਕੇ ਦੁਨੀਆ ਨੂੰ ਹਿਲਾਇਆ!

ਇਜ਼ਰਾਈਲ 'ਤੇ ਮੰਡਰਾਇਆ ਭਿਆਨਕ ਗੈਸ ਤਬਾਹੀ ਦਾ ਖ਼ਤਰਾ: ਈਰਾਨੀ ਮਿਜ਼ਾਈਲਾਂ ਨੇ ਕੈਮੀਕਲ ਪਲਾਂਟ ਨੂੰ ਬਣਾਇਆ ਨਿਸ਼ਾਨਾ; ਪੂਰੇ ਇਲਾਕੇ 'ਚ 'ਟੌਕਸਿਕ ਲੀਕ' ਦੀ ਦਹਿਸ਼ਤ!

Nepal: PM Balen Shah’s Major Action; Former PM KP Oli and Ramesh Lekhak Arrested

ਖਾੜੀ 'ਚ ਮੁੜ ਭੜਕੀ ਜੰਗ ਦੀ ਚੰਗਿਆੜੀ: ਈਰਾਨ ਨੇ ਅਮਰੀਕੀ ਜੰਗੀ ਬੇੜੇ 'ਅਬ੍ਰਾਹਮ ਲਿੰਕਨ' 'ਤੇ ਦਾਗੀਆਂ ਕਰੂਜ਼ ਮਿਜ਼ਾਈਲਾਂ; ਟਰੰਪ ਦੇ ਅਲਟੀਮੇਟਮ ਦਾ ਦਿੱਤਾ ਕਰਾਰਾ ਜਵਾਬ

ਜ਼ੁਬੀਨ ਗਰਗ ਦੀ ਮੌਤ 'ਤੇ ਸਿੰਗਾਪੁਰ ਅਦਾਲਤ ਦਾ ਵੱਡਾ ਫੈਸਲਾ: ਸਾਜ਼ਿਸ਼ ਦੇ ਇਲਜ਼ਾਮ ਖਾਰਜ; 'ਦੁਰਘਟਨਾ' ਕਰਾਰ ਦਿੱਤੀ ਗਈ ਮਸ਼ਹੂਰ ਗਾਇਕ ਦੀ ਮੌਤ

ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤ

Big Decision: CBSE Class 12 Exams Cancelled in Middle East Due to War

Middle East Inferno Spreads: Iran's Terrifying Revenge After Kharg Island Strike Devastates Dubai & Kuwait

ਕੀ ਅਮਰੀਕਾ ਇੱਕ ਹੋਰ 'ਅੰਤਹੀਣ' ਜੰਗ ਦੇ ਦਲਦਲ ਵਿੱਚ ਫਸ ਗਿਆ ਹੈ? ਈਰਾਨ ਨਾਲ ਟਕਰਾਅ ਦੇ ਹਾਲਾਤ ਗੰਭੀਰ

 
 
 
 
Subscribe