Sunday, August 30, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸੰਸਾਰ

ਤਾਸ਼ਕੰਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੇ ਕੀਤਾ ਸਵਾਗਤ

August 29, 2026 08:09 PM

ਦੇਸ਼, 29 ਅਗਸਤ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਪਹੁੰਚ ਗਏ ਹਨ। ਤਾਸ਼ਕੰਦ ਪਹੁੰਚਣ 'ਤੇ, ਹਵਾਈ ਅੱਡੇ 'ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੋਕਤ ਮਿਰਜ਼ੀਯੋਯੇਵ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਆਗੂਆਂ ਵਿਚਕਾਰ ਹੋਈ ਮੁਲਾਕਾਤ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।

ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਨਾਲ ਵਫ਼ਦ ਪੱਧਰੀ ਗੱਲਬਾਤ ਕਰਨਗੇ। ਇਸ ਮੁਲਾਕਾਤ ਨੂੰ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮਿਰਜ਼ੀਯੋਯੇਵ ਵਪਾਰ ਅਤੇ ਨਿਵੇਸ਼, ਰੱਖਿਆ, ਡਿਜੀਟਲ ਕਨੈਕਟੀਵਿਟੀ, ਊਰਜਾ, ਸਿੱਖਿਆ ਅਤੇ ਲੋਕਾਂ-ਤੋਂ-ਲੋਕ ਸੰਪਰਕ ਸਮੇਤ ਵੱਖ-ਵੱਖ ਖੇਤਰਾਂ 'ਚ ਸਹਿਯੋਗ ਦੀ ਸਮੀਖਿਆ ਕਰਨਗੇ। ਦੋਵੇਂ ਆਗੂ ਇਨ੍ਹਾਂ ਖੇਤਰਾਂ ਵਿੱਚ ਹੋਈ ਪ੍ਰਗਤੀ 'ਤੇ ਚਰਚਾ ਕਰਨਗੇ ਅਤੇ ਭਵਿੱਖ ਦੀਆਂ ਦਿਸ਼ਾਵਾਂ ਅਤੇ ਤਰਜੀਹਾਂ ਨਿਰਧਾਰਤ ਕਰਨਗੇ।

ਮੀਟਿੰਗ ਦਾ ਮੁੱਖ ਉਦੇਸ਼ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਨਾ ਹੈ। ਦੋਵੇਂ ਧਿਰਾਂ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਭਵਿੱਖ ਲਈ ਇੱਕ ਸਾਂਝਾ ਏਜੰਡਾ ਨਿਰਧਾਰਤ ਕਰਨ 'ਤੇ ਵਿਚਾਰ ਕਰਨਗੀਆਂ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਨੇਪਾਲ 'ਚ ਹੜ੍ਹਾਂ ਕਾਰਨ 676 ਮੌਤਾਂ, 3,000 ਲੋਕ ਅਜੇ ਵੀ ਲਾਪਤਾ

ਨੇਪਾਲ 'ਚ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 547 ਪਹੁੰਚੀ, ਹਜ਼ਾਰਾਂ ਲਾਪਤਾ

ਨੇਪਾਲ 'ਚ ਹੜ੍ਹਾਂ ਕਾਰਨ 359 ਜਣਿਆਂ ਦੀ ਗਈ ਜਾਨ, 285 ਭਾਰਤੀ ਨਾਗਰਿਕ ਲਾਪਤਾ

ਨੇਪਾਲ 'ਚ ਭਿਆਨਕ ਹੜ੍ਹਾਂ ਕਾਰਨ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 95 ਪੁੱਜੀ

ਡੋਨਾਲਡ ਟਰੰਪ ਦਾ 'ਟੈਰਿਫ ਵਾਰ' ਜਾਰੀ, ਹੁਣ ਚੀਨ 'ਤੇ 7.5% ਟੈਰਿਫ ਲਗਾਉਣ ਦੀ ਤਿਆਰੀ

ਅਮਰੀਕਾ ਦੇ ਜੰਗਲ 'ਚ ਫੈਲੀ ਅੱਗ, 42,000 ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ

ਬ੍ਰਿਟਿਸ਼ PM ਐਂਡੀ ਬਰਨਹੈਮ ਸੜਕਾਂ 'ਤੇ ਸੌਣ ਵਾਲੇ ਬੇਘਰ ਲੋਕਾਂ ਲਈ ਤਨਖਾਹ ਦਾ 15 ਫੀਸਦੀ ਕਰਨਗੇ ਦਾਨ

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਡਾਕਟਰੀ ਜਾਂਚ ਤੋਂ ਬਾਅਦ ਮੁੜ ਜੇਲ੍ਹ ਭੇਜਿਆ

ਅਮਰੀਕਾ 'ਚ ਚਾਰਟਰ ਜਹਾਜ਼ ਹਾਦਸਾਗ੍ਰਸਤ, ਪਾਇਲਟ ਸਮੇਤ 8 ਜਣੇ ਲਾਪਤਾ

ਸੋਮਾਲੀਆ ਤੱਟ 'ਤੇ ਸਮੁੰਦਰੀ ਡਾਕੂਆਂ ਵੱਲੋਂ ਕਾਰਗੋ ਜਹਾਜ਼ ਹਾਈਜੈਕ, ਛੇ ਭਾਰਤੀਆਂ ਸਮੇਤ 10 ਚਾਲਕ ਦਲ ਦੇ ਮੈਂਬਰ ਫਸੇ

 
 
 
 
Subscribe