Friday, May 02, 2025
 

ਰਾਸ਼ਟਰੀ

BJP ਦਫ਼ਤਰ 'ਚ ਸੁਰੱਖਿਆ ਗਾਰਡ ਲਈ 'ਅਗਨੀਵੀਰ' ਨੂੰ ਦੇਵਾਂਗਾ ਪਹਿਲ - BJP ਆਗੂ

June 19, 2022 07:57 PM

ਨਵੀਂ ਦਿੱਲੀ - ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੇ ‘ਅਗਨੀਵੀਰ’ ਬਾਰੇ ਦਿੱਤੇ ਬਿਆਨ ਨੇ ਹੰਗਾਮਾ ਮਚਾ ਦਿੱਤਾ ਹੈ। ਕੈਲਾਸ਼ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਉਹਨਾਂ ਨੂੰ ਘੇਰਿਆ ਹੈ।

ਦਰਅਸਲ ਕੈਲਾਸ਼ ਵਿਜੇਵਰਗੀਆ ਨੇ 'ਅਗਨੀਵੀਰ' ਬਾਰੇ ਕਿਹਾ ਸੀ ਕਿ ਜੇਕਰ ਮੈਂ ਭਾਜਪਾ ਦੇ ਦਫਤਰ 'ਚ ਸੁਰੱਖਿਆ ਗਾਰਡ ਰੱਖਣਾ ਹੈ ਤਾਂ ਮੈਂ ਅਗਨੀਵੀਰ ਨੂੰ ਪਹਿਲ ਦੇਵਾਂਗਾ। ਕੈਲਾਸ਼ ਵਿਜੇਵਰਗੀਆ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਾ ਦੀਆਂ ਘਟਨਾਵਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਅਗਨੀਵੀਰ ਯੋਜਨਾ ਨੂੰ ਲਾਭਦਾਇਕ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਜਵਾਨ ਚਾਰ ਸਾਲ ਸੇਵਾ ਕਰਨ ਤੋਂ ਬਾਅਦ ਬਾਹਰ ਆਵੇਗਾ ਤਾਂ ਉਸ ਦੇ ਹੱਥ 11 ਲੱਖ ਰੁਪਏ ਹੋਣਗੇ। ਉਹ ਆਪਣੀ ਛਾਤੀ 'ਤੇ ਅਗਨੀਵੀਰ ਦਾ ਟੈਗ ਲਗਾ ਕੇ ਘੁੰਮੇਗਾ। ਫੌਜੀ ਵਿਸ਼ਵਾਸ ਦਾ ਨਾਮ ਹੈ, ਫੌਜੀ ਵਿਚ ਲੋਕਾਂ ਦਾ ਵਿਸ਼ਵਾਸ ਹੈ। ਜੇਕਰ ਮੈਂ ਭਾਜਪਾ ਦੇ ਦਫ਼ਤਰ ਵਿਚ ਸੁਰੱਖਿਆ ਗਾਰਡ ਰੱਖਣਾ ਹੈ ਤਾਂ ਮੈਂ ਅਗਨੀਵੀਰ ਨੂੰ ਪਹਿਲ ਦੇਵਾਂਗਾ।

ਕਾਂਗਰਸ ਨੇ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਕੇ ਲਿਖਿਆ- ਭਾਜਪਾ ਜਨਰਲ ਸਕੱਤਰ ਕਰ ਰਹੇ ਨੇ ਜਵਾਨਾਂ ਦਾ ਅਪਮਾਨ, ਅਗਨੀਵੀਰ ਬਣੇਗਾ ਭਾਜਪਾ ਦਫ਼ਤਰ ਦੇ ਬਾਹਰ ਚੌਕੀਦਾਰ। ਮੋਦੀ ਜੀ, ਇਸ ਮਾਨਸਿਕਤਾ ਦਾ ਹੀ ਡਰ ਸੀ। "ਬੇਸ਼ਰਮ ਸਰਕਾਰ"

ਕਾਂਗਰਸ ਵੱਲੋਂ ਕੀਤੀ ਅਲੋਚਨਾ ਤੋਂ ਬਾਅਦ ਕੈਲਾਸ਼ ਵਿਜੇਵਰਗੀਆ ਨੇ ਅਪਣੀ ਸਫ਼ਾਈ ਵਿਚ ਕਿਹਾ ਕਿ ਅਗਨੀਪਥ_ਯੋਜਨਾ ਤੋਂ ਬਾਹਰ ਆਏ ਅਗਨੀਵੀਰ ਨੂੰ ਨਿਸ਼ਚਿਤ ਤੌਰ 'ਤੇ ਸਿਖਲਾਈ ਦਿੱਤੀ ਜਾਵੇਗੀ ਅਤੇ ਉਹ ਡਿਊਟੀ ਪ੍ਰਤੀ ਵਚਨਬੱਧ ਹੋਵੇਗਾ, ਫੌਜ ਵਿਚ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਜਿਸ ਵੀ ਖੇਤਰ ਵਿਚ ਜਾਵੇਗਾ ਉਸ ਦੀ ਉੱਤਮਤਾ ਦਾ ਉਪਯੋਗ ਕੀਤਾ ਜਾਵੇਗਾ।

ਮੇਰਾ ਮਤਲਬ ਸਪੱਸ਼ਟ ਤੌਰ 'ਤੇ ਇਹ ਹੀ ਸੀ। ਕੈਲਾਸ਼ ਨੇ ਕਿਹਾ ਕਿ ਟੂਲਕਿੱਟ ਨਾਲ ਜੁੜੇ ਲੋਕ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਅਗਨੀਵੀਰਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਕੌਮ ਦੇ ਨਾਇਕਾਂ ਵਿਰੁੱਧ ਇਸ ਟੂਲਕਿੱਟ ਗੈਂਗ ਦੀਆਂ ਸਾਜ਼ਿਸ਼ਾਂ ਤੋਂ ਦੇਸ਼ ਭਲੀ ਭਾਂਤ ਜਾਣੂ ਹੈ।

ਇਸ ਤੋਂ ਪਹਿਲਾਂ ਵਿਜੇਵਰਗੀਆ ਨੇ ਸਪੱਸ਼ਟ ਕੀਤਾ ਕਿ 'ਅਗਨੀਪਥ' ਯੋਜਨਾ ਦਾ ਫੈਸਲਾ ਸਿਆਸੀ ਨਹੀਂ ਹੈ। ਇਹ ਤਿੰਨਾਂ ਸੈਨਾ ਮੁਖੀਆਂ ਅਤੇ ਉਨ੍ਹਾਂ ਦੀ ਟੀਮ ਦਾ ਸਰਕਾਰ ਨੂੰ ਸੁਝਾਅ ਹੈ। ਕਾਰਗਿਲ ਅਤੇ ਕਿਸੇ ਵੀ ਤਰ੍ਹਾਂ ਦੀ ਜੰਗ ਤੋਂ ਬਾਅਦ, ਸਾਡੇ ਦੇਸ਼ ਵਿਚ ਇੱਕ ਕਮਿਸ਼ਨ ਬੈਠਦਾ ਹੈ ਜੋ ਫੈਸਲਾ ਕਰਦਾ ਹੈ ਕਿ ਕੀ ਗੁਆਚਿਆ ਅਤੇ ਕੀ ਪਾਇਆ ਗਿਆ। ਕਮਿਸ਼ਨ ਨੇ ਪਾਇਆ ਕਿ ਸਾਡੀ ਫੌਜ ਦੀ ਉਮਰ ਘਟਾਈ ਜਾਵੇ।

ਇਹ ਉਸ ਕਮਿਸ਼ਨ ਦੀ ਰਿਪੋਰਟ ਹੈ ਅਤੇ ਉਦੋਂ ਤੋਂ ਲੈ ਕੇ, ਲਗਭਗ 20 ਸਾਲਾਂ ਤੋਂ ਇਹ ਪ੍ਰਕਿਰਿਆ ਚੱਲ ਰਹੀ ਹੈ। ਇਹ ਇੱਕ ਦਿਨ ਦਾ ਫੈਸਲਾ ਨਹੀਂ ਹੈ। ਇਹ ਫੈਸਲਾ ਤਿੰਨਾਂ ਫੌਜ ਮੁਖੀਆਂ, ਉਨ੍ਹਾਂ ਦੀ ਟੀਮ ਅਤੇ ਸੇਵਾਮੁਕਤ ਫੌਜੀ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਲਿਆ ਗਿਆ ਹੈ।

ਵਿਜੇਵਰਗੀਆ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਫੌਜ ਦੁਨੀਆ ਦੀ ਸਰਵਸ਼੍ਰੇਸ਼ਠ ਫੌਜਾਂ 'ਚੋਂ ਇਕ ਹੈ ਪਰ ਇਸ 'ਚ ਇਕ ਕਮੀ ਹੈ। ਅਮਰੀਕੀ ਫੌਜ ਦੀ ਔਸਤ ਉਮਰ 25 ਤੋਂ 26 ਸਾਲ ਹੈ। ਰੂਸ, ਫਰਾਂਸ ਅਤੇ ਚੀਨ ਦੀ ਵੀ ਲਗਭਗ ਸਮਾਨ ਹੈ। ਕਿਹਾ ਜਾਂਦਾ ਹੈ ਕਿ ਉਥੋਂ ਦੀ ਫੌਜ ਜਵਾਨ ਹੈ ਜਦੋਂ ਕਿ ਭਾਰਤੀ ਫੌਜ ਦੀ ਔਸਤ 32 ਸਾਲ ਹੈ।

ਜਦੋਂ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਗਿਆ ਤਾਂ ਪਤਾ ਲੱਗਾ ਕਿ ਤਿੰਨ, ਚਾਰ, ਪੰਜ, ਅੱਠ ਸਾਲਾਂ ਵਿਚ ਕੋਈ ਵੀ ਠੇਕੇ 'ਤੇ ਫੌਜ ਵਿਚ ਕੰਮ ਕਰ ਸਕਦਾ ਹੈ। ਇਹ ਸਹੂਲਤਾਂ ਚੀਨ, ਅਮਰੀਕਾ, ਫਰਾਂਸ ਅਤੇ ਰੂਸ ਵਿਚ ਹਨ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

सैकड़ों पुलिसवालों की मौजूदगी में रॉनी रोड्रिग्स ने मनाया पुलिस इंस्पेक्टर Vijay Madaye के रिटायरमेंट और जन्मदिन का जश्न

ਮਹਾਰਾਸ਼ਟਰ ਕੈਬਨਿਟ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ

ਗੋਲੀਬਾਰੀ ਦੀ ਗੂੰਜ, ਪਹਿਲਗਾਮ ਅੱਤਵਾਦੀ ਹਮਲੇ ਦਾ ਨਵਾਂ ਵੀਡੀਓ

ਭਾਰਤ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ; ਰੱਖਿਆ ਮੰਤਰੀ ਦੇ ਬਿਆਨ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ

NCERT ਦੀ ਨਵੀਂ ਕਿਤਾਬ ਵਿੱਚੋਂ ਮੁਗਲਾਂ ਦਾ ਇਤਿਹਾਸ ਹਟਾਇਆ

ਰਾਜਸਥਾਨ ਦੇ ਇੱਕ ਸਰਕਾਰੀ ਸਕੂਲ ਵਿੱਚ ਹੈਰਾਨ ਕਰਨ ਵਾਲੀ ਘਟਨਾ

ਤਾੜੀ ਨੂੰ ਬਿਹਾਰ ਦੇ ਸ਼ਰਾਬ ਪਾਬੰਦੀ ਕਾਨੂੰਨ ਤੋਂ ਬਾਹਰ ਰੱਖਿਆ ਜਾਵੇਗਾ

ਨਾਗਪੁਰ ਵਿੱਚ ਟਰੱਕ ਨੇ ਬਾਈਕ ਸਵਾਰਾਂ ਨੂੰ ਕੁਚਲਿਆ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀਆਂ ਨੂੰ ਚੰਡੀਗੜ੍ਹ ਛੱਡਣ ਦੇ ਹੁਕਮ ਜਾਰੀ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ 'ਸਖਤ ਨਿੰਦਾ' ਕੀਤੀ

 
 
 
 
Subscribe