Saturday, December 20, 2025
BREAKING NEWS
ਬੰਗਲਾਦੇਸ਼ ਵਿੱਚ ਅਸ਼ਾਂਤੀ: ਉਸਮਾਨ ਹਾਦੀ ਦੀ ਮੌਤ ਅਤੇ ਭਾਰਤ ਵਿਰੋਧੀ ਪ੍ਰਦਰਸ਼ਨਪੰਜਾਬ ਵਿੱਚ ਦੋ ਦਿਨਾਂ ਲਈ ਸੰਘਣੀ ਧੁੰਦ ਦੀ ਚੇਤਾਵਨੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਦਸੰਬਰ 2025)ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ 9ਵੀਂ ਗ੍ਰਿਫ਼ਤਾਰੀਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾਕਿਹੜੇ ਪੌਦੇ 24/7 ਆਕਸੀਜਨ ਦਿੰਦੇ ਹਨ? ਨਾਸਾ ਦੇ ਵਿਗਿਆਨੀਆਂ ਨੇ ਦੱਸੇ ਕੁਦਰਤੀ ਤੌਰ 'ਤੇ ਹਵਾ ਸ਼ੁੱਧ ਕਰਨ ਵਾਲੇ ਪੌਦੇਬੁਲੰਦਸ਼ਹਿਰ: 'ਆ ਬੈਲ ਮੈਨੂੰ ਮਾਰ' ਦੀ ਕਹਾਵਤ ਹੋਈ ਸੱਚ; ਬਜ਼ੁਰਗ ਨੇ ਸ਼ਾਂਤ ਜਾਂਦੇ ਸਾਨ੍ਹ ਨੂੰ ਮਾਰਿਆ ਪੱਥਰ, ਫਿਰ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹਪੰਜਾਬ ਵਿੱਚ ਕੜਾਕੇ ਦੀ ਠੰਢ ਅਤੇ ਧੁੰਦ ਦਾ ਕਹਿਰ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਬਰਫ਼ੀਲੀਆਂ ਹਵਾਵਾਂ ਦਾ ਕਹਿਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਦਸੰਬਰ 2025)

ਸੰਸਾਰ

ਪਾਕਿਸਤਾਨ ਵੀ ਕੰਗਾਲੀ ਵੱਲ ਵਧਣ ਲੱਗਾ! ਡਾਲਰ ਦੇ ਮੁਕਾਬਲੇ ਮੂਧੇ ਮੂੰਹ ਡਿੱਗਾ ਰੁਪਿਆ

May 19, 2022 10:39 AM

ਇਸਲਾਮਾਬਾਦ : ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨ ਰੁਪਏ ਦਾ ਫਿਸਲਣਾ ਜਾਰੀ ਹੈ। ਖ਼ਦਸ਼ਾ ਹੈ ਕਿ ਇਸ ਮਹੀਨੇ ਦੇ ਅੰਤ ਤਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ 200 ਨੂੰ ਪਾਰ ਕਰ ਜਾਵੇਗੀ।

ਸੋਮਵਾਰ ਨੂੰ ਇੰਟਰਬੈਂਕ ਮਾਰਕਿਟ ’ਚ ਇਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਵੈਲਿਊ 194 ਦੇ ਇਤਿਹਾਸਿਕ ਹੇਠਲੇ ਪੱਧਰ ’ਤੇ ਪਹੁੰਚ ਗਈ। ਇਸ ਹਾਲਤ ’ਚ ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਦੀ ਨਵੀਂ ਸ਼ਾਹਬਾਜ਼ ਸਰਕਾਰ ਦੇ ਹੱਥ ਪੈਰ ਫੁਲ ਰਹੇ ਹਨ ਕਿ ਸਥਿਤੀ ਨੂੰ ਕਿਸ ਤਰ੍ਹਾਂ ਕੰਟਰੋਲ ’ਚ ਕੀਤਾ ਜਾਵੇ।

ਪਾਕਿਸਤਾਨੀ ਅਖ਼ਬਾਰ ਟ੍ਰਿਬਿਊਨ ਦੇ ਮੁਤਾਬਕ ਪਾਕਿਸਤਾਨੀ ਕੇਂਦਰੀ ਬੈਂਕ ਦੇ ਮੁਤਾਬਕ ਸ਼ੁੱਕਰਵਾਰ ਨੂੰ ਰੁਪਿਆ 192.53 ਰੁਪਏ ’ਤੇ ਬੰਦ ਹੋਇਆ ਸੀ। ਪਰ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ 1.70 ਰੁਪਏ ਦੀ ਗਿਰਾਵਟ ਦੇ ਨਾਲ 194.23 ਰੁਪਏ ਨੂੰ ਛੂਹ ਗਿਆ।

ਵਿਸ਼ੇਸ਼ਕਾਂ ਮੁਤਾਬਕ ਊਰਜਾ ਦੀਆਂ ਕੀਮਤਾਂ ’ਚ ਸੰਭਾਵਿਤ ਵਾਧੇ ਦੇ ਵਿਚਾਲੇ ਭੁਗਤਾਨ ਸੰਤੁਲਨ ਸੰਕਟ ਹੋਰ ਖ਼ਰਾਬ ਹੋ ਸਕਦਾ ਹੈ ਅਤੇ ਇਸ ਨਾਲ ਰੁਪਏ ’ਤੇ ਦਬਾਅ ਵਧ ਰਿਹਾ ਹੈ। ਇਹ ਸੰਭਾਵਿਤ ਵਾਧਾ ਪਾਕਿਸਤਾਨ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਤ ਕਰੇਗਾ ਕਿਉਂਕਿ ਪਾਕਿਸਤਾਨ ਆਯਾਤਿਤ ਊਰਜਾ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਚਾਲੂ ਵਿੱਤ ਸਾਲ 2022 ਦੇ ਪਹਿਲੇ 10 ਮਹੀਨਿਆਂ ’ਚ ਊਰਜਾ ਆਯਾਤ ਬਿੱਲ ਪਹਿਲੇ ਹੀ 72 ਫ਼ੀ ਸਦੀ ਵਧ ਗਿਆ ਹੈ। 

ਇਕ ਰਿਪੋਰਟ ਮੁਤਾਬਕ ਪਾਕਿਸਤਾਨੀ ਰੁਪਏ ਦੀ ਤਰ੍ਹਾਂ ਹੀ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ 22 ਮਹੀਨੇ ਦੇ ਹੇਠਲੇ ਪੱਧਰ 10.3 ਅਰਬ ਡਾਲਰ ’ਤੇ ਆ ਗਿਆ ਹੈ। ਇਸ ਲਈ ਆਮ 90 ਦਿਨਾਂ ਦੇ ਆਯਾਤ ਕਵਰ ਦੀ ਤੁਲਨਾ ’ਚ ਪਾਕਿਸਤਾਨ ਦਾ ਆਯਾਤ ਕਵਰ ਵਰਤਮਾਨ ’ਚ ਘਟਾ ਕੇ ਸਿਰਫ਼ 45 ਦਿਨ ਕਰ ਦਿਤਾ ਗਿਆ ਹੈ। ਉਧਰ ਪਾਕਿਸਤਾਨ ਦੇ ਕੋਲ ਹੁਣ ਸਿਰਫ਼ ਇਕ ਮਹੀਨੇ ਲਈ ਵਿਦੇਸ਼ਾਂ ਤੋਂ ਸਮਾਨ ਆਯਾਤ ਕਰਨ ਦਾ ਪੈਸਾ ਬਚਿਆ ਹੈ।

ਇਸ ਤੋਂ ਇਲਾਵਾ ਅਗਲੇ ਦੋ ਮਹੀਨਿਆਂ ’ਚ ਪਾਕਿਸਤਾਨ ਨੂੰ ਵੱਖ ਤੋਂ 4.4 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਚੁਕਾਉਣਾ ਹੈ ਅਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਹੋਰ ਵੀ ਜ਼ਿਆਦਾ ਕਮੀ ਆ ਜਾਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਨੂੰ ਫ਼ੌਰਨ ਮਦਦ ਨਹੀਂ ਮਿਲਦੀ ਹੈ ਤਾਂ ਪਾਕਿਸਤਾਨ ਦੀ ਸਥਿਤੀ ਵੀ ਸ਼੍ਰੀਲੰਕਾ ਦੀ ਤਰ੍ਹਾਂ ਹੋ ਸਕਦੀ ਹੈ ਅਤੇ ਬਿਜਲੀ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ ਜ਼ਰੂਰੀ ਸਮਾਨਾਂ ਲਈ ਸੰਘਰਸ਼ ਕਰਨਾ ਪਵੇਗਾ। 

 

Have something to say? Post your comment

 
 
 
 
 
Subscribe