Sunday, August 03, 2025
 

ਰਾਸ਼ਟਰੀ

36 ਇੰਚ ਦੇ ਮੁੰਨਾ ਨੇ ਰਚਾਇਆ ਵਿਆਹ, ਬਰਾਤੀ ਬਣੇ ਹਜ਼ਾਰਾਂ ਲੋਕ

May 05, 2022 07:59 AM

ਭਾਗਲਪੁਰ: ਬਿਹਾਰ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹਾਂ ਦੀ ਇੰਨੀ ਵੱਡੀ ਗਿਣਤੀ ਹੈ ਕਿ ਹਰ ਪਾਸੇ ਸ਼ਹਿਨਾਈ ਅਤੇ ਢੋਲ ਢਮੱਕੇ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਸ ਸਭ ਦੇ ਵਿਚਕਾਰ ਭਾਗਲਪੁਰ ਜ਼ਿਲ੍ਹੇ ਦੇ ਨਵਗਾਚੀਆ 'ਚ ਹੋਇਆ ਇਕ ਵਿਆਹ ਚਰਚਾ  ਦਾ ਵਿਸ਼ਾ ਬਣਿਆ ਹੋਇਆ ਹੈ।

ਹਰ ਪਾਸੇ ਲੋਕ ਇਸ ਵਿਆਹ ਪ੍ਰੋਗਰਾਮ ਦੀ ਹੀ ਚਰਚਾ ਕਰ ਰਹੇ ਹਨ। ਦਰਅਸਲ, 36 ਇੰਚ ਲੰਬੇ ਮੁੰਨਾ ਨੇ 34 ਇੰਚ ਲੰਬੀ ਦੁਲਹਨ ਮਮਤਾ ਨਾਲ ਨਵਾਗਾਚੀਆ 'ਚ ਵਿਆਹ ਕਰਵਾ ਲਿਆ ਹੈ। ਇਸ ਨਵ-ਵਿਆਹੇ ਜੋੜੇ ਨੂੰ ਦੇਖਣ ਲਈ ਆਸ-ਪਾਸ ਤੋਂ ਹਜ਼ਾਰਾਂ ਲੋਕ ਪੁੱਜੇ ਹੋਏ ਸਨ।

ਇਨ੍ਹਾਂ ਵਿੱਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਸੀ, ਜਿਨ੍ਹਾਂ ਨੂੰ ਸੱਦਿਆ ਵੀ ਨਹੀਂ ਗਿਆ ਸੀ। ਹਰ ਕੋਈ ਮੁੰਨਾ ਅਤੇ ਮਮਤਾ ਦੀ ਇੱਕ ਝਲਕ ਦੇਖਣਾ ਚਾਹੁੰਦਾ ਸੀ। ਵਿਆਹ ਸਮਾਗਮ 'ਚ ਇੰਨੀ ਭੀੜ ਸੀ ਕਿ ਉਸ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ।

ਨਵਾਗਾਚੀਆ 'ਚ ਬਿਨਾਂ ਸੱਦੇ ਦੇ ਇਸ ਵਿਆਹ 'ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਲਾੜਾ-ਲਾੜੀ ਨਾਲ ਸੈਲਫੀ ਲੈਣ ਦਾ ਮੁਕਾਬਲਾ ਹੋਇਆ। ਹਰ ਕੋਈ ਨਵੀਂ ਜੋੜੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਡੀਜੇ ਦੀ ਆਵਾਜ਼ ਵਿੱਚ ਗੀਤ ਵੱਜਿਆ…ਰੱਬ ਨੇ ਬਨਾ ਦੀ ਜੋੜੀ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਸਿਰਫ਼ ਚਿਹਰਾ ਦਿਖਾ ਕੇ ਹੀ Bank ਲੈਣ-ਦੇਣ ਹੋਵੇਗਾ

ਟਰੰਪ ਦੀ ਸਖ਼ਤੀ ਦੇ ਵਿਚਕਾਰ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ

ਕੀ ਭੂਚਾਲ ਆਉਣ ਵਾਲਾ ਹੈ ? ਵਿਗਿਆਨੀ ਕਿਉਂ ਚਿੰਤਤ ਹਨ ?

ਡੋਨਾਲਡ ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ 'ਤੇ ਭਾਰਤ ਸਰਕਾਰ ਨੇ ਕਿਹਾ...

ਪਹਿਲਗਾਮ ਦਾ ਅੱਤਵਾਦੀ ਪਹਿਲਾਂ ਫੜਿਆ ਗਿਆ ਸੀ ਅਤੇ ਹੁਣ ਮਾਰਿਆ ਗਿਆ ; ਕਾਂਗਰਸ

ਭੂਚਾਲ : ਰਿਕਟਰ ਪੈਮਾਨੇ 'ਤੇ ਤੀਬਰਤਾ 6 ਤੋਂ ਵੱਧ

ਲੋਕ ਸਭਾ 'ਚ ਵੱਡੀ ਬਹਿਸ ਜਾਰੀ : ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿਰੋਧੀ ਧਿਰ ਦੇ ਤਿੱਖੇ ਵਾਰ-ਪਲਟਵਾਰ

ਅਹਿਮਦਾਬਾਦ ਜਹਾਜ਼ ਹਾਦਸਾ: ਮਾਂ ਨੇ ਬੱਚੇ ਨੂੰ ਬਲਦੀ ਅੱਗ ਤੋਂ ਬਚਾਇਆ, ਹੁਣ ਉਸਨੇ ਆਪਣੇ ਬੱਚੇ ਲਈ ਆਪਣੀ ਚਮੜੀ ਉਤਾਰ ਦਿੱਤੀ

ਤੁਸੀਂ ਹੁਣ 20 ਸਾਲਾਂ ਤੱਕ ਵਿਰੋਧੀ ਧਿਰ ਵਿੱਚ ਰਹੋਗੇ... : ਅਮਿਤ ਸ਼ਾਹ

ਬਿਹਾਰ ਵਿੱਚ ਵੋਟਰ ਸੂਚੀ 'ਚੋਂ 65 ਲੱਖ ਨਾਮ ਕੱਟੇ ਜਾਣਗੇ, ਚੋਣ ਕਮਿਸ਼ਨ ਦਾ ਵੱਡਾ ਐਲਾਨ

 
 
 
 
Subscribe