Saturday, August 02, 2025
 

ਰਾਸ਼ਟਰੀ

PM ਮੋਦੀ ਨੇ ਜੰਮੂ 'ਚ 20 ਹਜ਼ਾਰ ਕਰੋੜ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਧਰ

April 24, 2022 06:58 PM

ਸ੍ਰੀਨਗਰ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ। ਸਾਂਬਾ 'ਚ ਪੀਐਮ ਮੋਦੀ ਨੇ ਸਟੇਜ 'ਤੇ ਪਹੁੰਚ ਕੇ ਲੋਕਾਂ ਦਾ ਹੱਥ ਜੋੜ ਕੇ ਸਿਰ ਝੁਕਾ ਕੇ ਸਵਾਗਤ ਕੀਤਾ।

ਇੱਥੇ ਪ੍ਰਧਾਨ ਮੰਤਰੀ ਨੇ 20, 000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਵੱਡੀ ਗਿਣਤੀ ਵਿਚ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਜੰਮੂ-ਕਸ਼ਮੀਰ 'ਚ ਲੋਕਤੰਤਰ ਜੜ੍ਹਾਂ ਤੱਕ ਪਹੁੰਚ ਗਿਆ ਹੈ।

ਇਸ ਦੌਰਾਨ ਉਨ੍ਹਾਂ ਸਾਂਬਾ ਗ੍ਰਾਮ ਸਭਾ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਮੈਂ ਲਾਲ ਕਿਲ੍ਹੇ ਤੋਂ ਸਾਰਿਆਂ ਦੇ ਯਤਨਾਂ ਦੀ ਗੱਲ ਕਰਦਾ ਹਾਂ। ਪਰਿਸ਼ਦ ਦੇ ਨਾਗਰਿਕਾਂ ਨੇ ਅਜਿਹਾ ਕਰਕੇ ਦਿਖਾਇਆ ਹੈ, ਇਹ ਦੇਸ਼ ਲਈ ਇੱਕ ਮਿਸਾਲ ਹੈ। ਉਹਨਾਂ ਕਿਹਾ ਕਿ ਇੱਥੋਂ ਦੇ ਪੰਚ-ਸਰਪੰਚ ਦੱਸ ਰਹੇ ਸਨ ਕਿ ਜਦੋਂ ਇੱਥੇ ਪ੍ਰੋਗਰਾਮ ਤੈਅ ਹੁੰਦਾ ਸੀ ਤਾਂ ਸਰਕਾਰ ਦੇ ਲੋਕ ਅਤੇ ਠੇਕੇਦਾਰ ਆਉਂਦੇ ਸਨ ਤੇ ਇੱਥੇ ਕੋਈ ਢਾਬਾ ਨਹੀਂ ਹੈ।

ਇੱਥੇ ਕੋਈ ਲੰਗਰ ਨਹੀਂ ਹੈ। ਜੇ ਇਹ ਲੋਕ ਆ ਰਹੇ ਹਨ, ਤਾਂ ਇਨ੍ਹਾਂ ਦੇ ਖਾਣੇ ਦਾ ਕੀ ਪ੍ਰਬੰਧ ਕਿੱਥੋਂ ਕਰਨਾ ਹੈ? ਮੈਨੂੰ ਪਤਾ ਲੱਗਾ ਹੈ ਕਿ ਹਰ ਘਰੋਂ ਕੋਈ 20 ਰੋਟੀਆਂ ਲੈ ਕੇ ਆਉਂਦਾ ਹੈ ਤੇ ਕੋਈ 30। 10 ਦਿਨਾਂ ਤੱਕ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਖਾਣਾ ਖੁਆਇਆ।

ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ''ਨਾ ਤਾਂ ਇਹ ਜਗ੍ਹਾ ਮੇਰੇ ਲਈ ਨਵੀਂ ਹੈ ਅਤੇ ਨਾ ਹੀ ਮੈਂ ਤੁਹਾਡੇ ਲਈ ਨਵਾਂ ਹਾਂ। ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਕਨੈਕਟੀਵਿਟੀ ਅਤੇ ਬਿਜਲੀ ਨਾਲ ਸਬੰਧਤ 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ।

ਅਜ਼ਾਦੀ ਦਾ ਅੰਮ੍ਰਿਤ ਕਾਲ ਭਾਰਤ ਦਾ ਸੁਨਹਿਰੀ ਦੌਰ ਹੋਣ ਵਾਲਾ ਹੈ, ਇਸ ਵਿਚ ਗ੍ਰਾਮ ਪੰਚਾਇਤ ਦੀ ਭੂਮਿਕਾ ਅਹਿਮ ਹੈ। ਪੰਚਾਇਤਾਂ ਦੀ ਇਸ ਭੂਮਿਕਾ ਨੂੰ ਸਮਝਦੇ ਹੋਏ ਅਸੀਂ ਅੰਮ੍ਰਿਤ ਸਰੋਵਰ ਅਭਿਆਨ ਸ਼ੁਰੂ ਕੀਤਾ ਹੈ। ਇਸ ਮੁਹਿੰਮ ਤਹਿਤ ਅਗਲੇ ਸਾਲ 15 ਅਗਸਤ ਤੱਕ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਤਿਆਰ ਕਰਨੇ ਹਨ।

ਨਾਲ ਹੀ ਗ੍ਰਾਮ ਪੰਚਾਇਤਾਂ ਵਿਚ ਨਿੰਮ, ਬੋਹੜ, ਪਿੱਪਲ ਦੇ ਬੂਟੇ ਲਾ ਕੇ ਉਹਨਾਂ ਨੂੰ ਸ਼ਹੀਦਾਂ ਦਾ ਨਾਂ ਦਿੱਤਾ ਜਾਵੇ। ਦੂਜੇ ਪਾਸੇ ਜੇਕਰ ਕਿਸੇ ਵੀ ਅੰਮ੍ਰਿਤ ਸਰੋਵਰ ਦਾ ਨੀਂਹ ਪੱਥਰ ਗ੍ਰਾਮ ਪੰਚਾਇਤ ਵੱਲੋਂ ਰੱਖਿਆ ਜਾਣਾ ਹੈ ਤਾਂ ਸ਼ਹੀਦ ਦੇ ਪਰਿਵਾਰ ਦੇ ਹੱਥੋਂ ਹੀ ਕਰਵਾਇਆ ਜਾਵੇ।

ਪੀਐਮ ਮੋਦੀ ਨੇ ਕਿਹਾ, ਜਦੋਂ ਮੈਂ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਗੱਲ ਕਰਦਾ ਹਾਂ ਤਾਂ ਸਾਡਾ ਧਿਆਨ ਕਨੈਕਟੀਵਿਟੀ 'ਤੇ ਹੁੰਦਾ ਹੈ, ਦੂਰੀਆਂ ਮਿਟਾਉਣ 'ਤੇ ਹੁੰਦਾ ਹੈ। ਗੱਲ ਭਾਵੇਂ ਦਿਲ ਦੀ ਹੋਵੇ, ਬੋਲੀ ਦੀ ਹੋਵੇ, ਵਿਹਾਰ ਦੀ ਹੋਵੇ ਜਾਂ ਸਾਧਨਾਂ ਦੀ ਹੋਵੇ, ਇਨ੍ਹਾਂ ਨੂੰ ਦੂਰ ਕਰਨਾ ਅੱਜ ਸਾਡੀ ਤਰਜੀਹ ਹੈ। 

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਟਰੰਪ ਦੀ ਸਖ਼ਤੀ ਦੇ ਵਿਚਕਾਰ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ

ਕੀ ਭੂਚਾਲ ਆਉਣ ਵਾਲਾ ਹੈ ? ਵਿਗਿਆਨੀ ਕਿਉਂ ਚਿੰਤਤ ਹਨ ?

ਡੋਨਾਲਡ ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ 'ਤੇ ਭਾਰਤ ਸਰਕਾਰ ਨੇ ਕਿਹਾ...

ਪਹਿਲਗਾਮ ਦਾ ਅੱਤਵਾਦੀ ਪਹਿਲਾਂ ਫੜਿਆ ਗਿਆ ਸੀ ਅਤੇ ਹੁਣ ਮਾਰਿਆ ਗਿਆ ; ਕਾਂਗਰਸ

ਭੂਚਾਲ : ਰਿਕਟਰ ਪੈਮਾਨੇ 'ਤੇ ਤੀਬਰਤਾ 6 ਤੋਂ ਵੱਧ

ਲੋਕ ਸਭਾ 'ਚ ਵੱਡੀ ਬਹਿਸ ਜਾਰੀ : ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿਰੋਧੀ ਧਿਰ ਦੇ ਤਿੱਖੇ ਵਾਰ-ਪਲਟਵਾਰ

ਅਹਿਮਦਾਬਾਦ ਜਹਾਜ਼ ਹਾਦਸਾ: ਮਾਂ ਨੇ ਬੱਚੇ ਨੂੰ ਬਲਦੀ ਅੱਗ ਤੋਂ ਬਚਾਇਆ, ਹੁਣ ਉਸਨੇ ਆਪਣੇ ਬੱਚੇ ਲਈ ਆਪਣੀ ਚਮੜੀ ਉਤਾਰ ਦਿੱਤੀ

ਤੁਸੀਂ ਹੁਣ 20 ਸਾਲਾਂ ਤੱਕ ਵਿਰੋਧੀ ਧਿਰ ਵਿੱਚ ਰਹੋਗੇ... : ਅਮਿਤ ਸ਼ਾਹ

ਬਿਹਾਰ ਵਿੱਚ ਵੋਟਰ ਸੂਚੀ 'ਚੋਂ 65 ਲੱਖ ਨਾਮ ਕੱਟੇ ਜਾਣਗੇ, ਚੋਣ ਕਮਿਸ਼ਨ ਦਾ ਵੱਡਾ ਐਲਾਨ

ਹਰਿਦੁਆਰ ਭਗਦੜ: ਚਸ਼ਮਦੀਦਾਂ ਨੇ ਦੱਸਿਆ ਦਰਦਨਾਕ ਹਾਦਸੇ ਦਾ ਅੱਖੀਂ ਡਿੱਠਾ ਹਾਲ, ਪ੍ਰਸ਼ਾਸਨ 'ਤੇ ਸਵਾਲ

 
 
 
 
Subscribe