Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਰਾਸ਼ਟਰੀ

ਇੱਕ ਵਾਰ ਫਿਰ ਗਰਮੀ ਨੇ ਕੱਢੇ ਵੱਟ, ਕੱਲ੍ਹ ਤੋਂ ਚੱਲੇਗੀ ਲੂ

April 17, 2022 06:55 AM

ਨਵੀਂ ਦਿੱਲੀ : ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਖਤਮ ਹੁੰਦੇ ਹੀ ਪਾਰਾ ਇੱਕ ਵਾਰ ਫਿਰ ਚੜ੍ਹਨਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਸ਼ਨੀਵਾਰ ਨੂੰ ਗਰਮੀ ਨੇ ਇਕ ਵਾਰ ਫਿਰ ਆਪਣਾ ਪੈਂਤੜਾ ਕੱਸ ਲਿਆ।

ਸ਼ੁੱਕਰਵਾਰ ਨੂੰ 40 ਡਿਗਰੀ ਤੋਂ ਹੇਠਾਂ ਰਿਹਾ ਤਾਪਮਾਨ ਸ਼ਨੀਵਾਰ ਨੂੰ 40 ਡਿਗਰੀ ਦਰਜ ਕੀਤਾ ਗਿਆ। ਦਿੱਲੀ-ਐੱਨਸੀਆਰ ਦੇ ਕੁਝ ਇਲਾਕਿਆਂ 'ਚ ਤਾਪਮਾਨ 41 ਡਿਗਰੀ ਤੋਂ ਪਾਰ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹੁਣ ਤਾਪਮਾਨ ਫਿਰ ਤੋਂ ਵਧਣਾ ਸ਼ੁਰੂ ਹੋ ਜਾਵੇਗਾ। ਅਗਲੇ ਹਫਤੇ ਦੀ ਸ਼ੁਰੂਆਤ ਤੱਕ ਵਿਭਾਗ ਨੇ ਗੰਭੀਰ ਗਰਮੀ ਦੀ ਸਥਿਤੀ ਦੀ ਭਵਿੱਖਬਾਣੀ ਕੀਤੀ ਹੈ। 

ਦਿੱਲੀ ਵਿੱਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ। ਇਸ ਤੋਂ ਪਹਿਲਾਂ ਵੀਰਵਾਰ ਦੇਰ ਰਾਤ ਪੱਛਮੀ ਗੜਬੜੀ ਦੇ ਕਾਰਨ ਕੁਝ ਇਲਾਕਿਆਂ 'ਚ ਗਰਜ ਅਤੇ ਹਲਕੀ ਬਾਰਿਸ਼ ਹੋਈ।

ਇਸ ਕਾਰਨ ਸ਼ੁੱਕਰਵਾਰ ਨੂੰ ਵੀ ਪਾਰਾ 40 ਤੋਂ ਹੇਠਾਂ ਰਿਹਾ ਅਤੇ ਗਰਮੀ ਦਾ ਅਹਿਸਾਸ ਘੱਟ ਗਿਆ। ਪਰ ਸ਼ਨੀਵਾਰ ਸਵੇਰੇ ਕੜਕਦੀ ਧੁੱਪ ਨੇ ਲੋਕਾਂ ਨੂੰ ਪਸੀਨਾ ਲਿਆ। ਦਿੱਲੀ ਦਾ ਸਪੋਰਟਸ ਕੰਪਲੈਕਸ ਇਲਾਕਾ 41.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਨਜਫਗੜ੍ਹ ਖੇਤਰ ਵਿੱਚ ਤਾਪਮਾਨ 41.4 ਦਰਜ ਕੀਤਾ ਗਿਆ, ਜਦੋਂ ਕਿ ਰਿੱਜ ਵਿੱਚ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਐਨਸੀਆਰ ਵਿੱਚ ਸਭ ਤੋਂ ਵੱਧ ਤਾਪਮਾਨ ਗੁਰੂਗ੍ਰਾਮ ਵਿੱਚ 42.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ 'ਚ ਵਿਭਾਗ ਨੇ 18 ਤੋਂ 20 ਅਪ੍ਰੈਲ ਤੱਕ ਭਿਆਨਕ ਗਰਮੀ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਤਾਪਮਾਨ ਵੀ ਵਧੇਗਾ। 20 ਅਪ੍ਰੈਲ ਤੱਕ ਤਾਪਮਾਨ 41 ਤੋਂ 42 ਦੇ ਵਿਚਕਾਰ ਰਹੇਗਾ। 21 ਅਪ੍ਰੈਲ ਤੋਂ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ। ਇਸ ਸਮੇਂ ਦੌਰਾਨ ਬੱਦਲ ਛਾਏ ਰਹਿਣ ਅਤੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ। 

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਹਰਿਆਣਾ ਸਰਕਾਰ ਨੇ 50 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ 1,890 ਕਰੋੜ ਰੁਪਏ ਦੀ ਰਕਮ ਕੀਤੀ ਟਰਾਂਸਫਰ

ਕੱਲ੍ਹ ਤੋਂ ਤਿੰਨ ਦਿਨ ਬੈਂਕ ਰਹਿਣਗੇ ਬੰਦ, ਬੈਂਕ ਯੂਨੀਅਨਾਂ ਵੱਲੋਂ ਹੜਤਾਲ ਦਾ ਐਲਾਨ

ਦਿੱਲੀ ਕਿਲ੍ਹੇ ਨੇੜੇ ਧਮਾਕੇ ਮਾਮਲੇ 'ਚ NIA ਵੱਲੋਂ ਚਾਰਜਸ਼ੀਟ ਦਾਇਰ, ਕੀਤੇ ਅਹਿਮ ਖ਼ੁਲਾਸੇ

ਦਿੱਲੀ ਸਰਕਾਰ ਵੱਲੋਂ ਪੀਜੀ ਨੀਤੀ ਲਾਗੂ ਕਰਨ ਦਾ ਫੈਸਲਾ, ਲਾਇਸੈਂਸ ਲੈਣਾ ਹੋਵੇਗਾ ਲਾਜ਼ਮੀ

ਭਾਰਤੀ ਵਿਦੇਸ਼ ਮੰਤਰਾਲੇ ਨੇ ਪੈਰਿਸ 'ਚ ਆਈਫਲ ਟਾਵਰ ਸੰਬੰਧੀ ਮਾਮਲੇ ਤੋਂ ਝਾੜਿਆ ਪੱਲਾ

ਦਿੱਲੀ ਪੀਜੀ ਢਹਿਣ ਦੀ ਘਟਨਾ 'ਚ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ, ਠੇਕੇਦਾਰ ਵੀ ਗ੍ਰਿਫਤਾਰ

ਪੁਣੇ 'ਚ ਕਥਿਤ ਪੇਪਰ ਲੀਕ ਤੇ ਬੇਨਿਯਮੀਆਂ ਵਿਰੁੱਧ ਸੜਕਾਂ 'ਤੇ ਉਤਰੇ ਵਿਦਿਆਰਥੀ

ਹਰਿਆਣਾ ਦੀਆਂ ਜੇਲ੍ਹਾਂ 'ਚ ਮੋਬਾਈਲ ਫੋਨਾਂ ਨੂੰ ਰੋਕਣ ਲਈ ਜੈਮਰਾਂ ਦੀ ਬਜਾਏ ਲੱਗੇਗੀ ਟਾਵਰ-ਅਧਾਰਤ ਪ੍ਰਣਾਲੀ

ਹਾਰਪਰ ਕੋਲਿਨਜ਼ ਪ੍ਰਕਾਸ਼ਿਤ ਕਰੇਗਾ ਸੋਨੀਆ ਗਾਂਧੀ ਦੀ ਆਤਮਕਥਾ ਬੈਲੌਂਗਿੰਗ

ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ 'ਚ ਮੀਂਹ ਜਾਰੀ, ਕਈ ਜ਼ਿਲ੍ਹਿਆਂ 'ਚ ਸਕੂਲ ਬੰਦ

 
 
 
 
Subscribe