Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸੰਸਾਰ

ਪਾਕਿਸਤਾਨ ਚ ਡਿੱਗੀ ਇਮਰਾਨ ਸਰਕਾਰ, ਬੇਭਰੋਸਗੀ ਮਤਾ ਪਾਸ

April 10, 2022 05:25 AM

ਇਸਲਾਮਾਬਾਦ : ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਵਿੱਚ ਬੇਭਰੋਸਗੀ ਮਤਾ ਹਾਰ ਗਏ ਹਨ। ਇਸ ਨਾਲ ਇਮਰਾਨ ਸਰਕਾਰ ਡਿੱਗ ਗਈ ਹੈ। 

ਬੇਭਰੋਸਗੀ ਮਤੇ ਦੇ ਖਿਲਾਫ ਹੋਈ ਵੋਟਿੰਗ 'ਚ ਇਮਰਾਨ ਖਿਲਾਫ 174 ਵੋਟਾਂ ਪਈਆਂ ਅਤੇ ਸ਼ਾਹਬਾਜ਼ ਸ਼ਰੀਫ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ ਹੋ ਗਿਆ। ਇਮਰਾਨ ਨੇ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਲਈ ਮੇਰਾ ਸੰਦੇਸ਼ ਹੈ ਕਿ ਮੈਂ ਹਮੇਸ਼ਾ ਆਖਰੀ ਗੇਂਦ ਤੱਕ ਪਾਕਿਸਤਾਨ ਲਈ ਲੜਿਆ ਹਾਂ।

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਮੰਨਿਆ ਜਾ ਰਿਹਾ ਹੈ। ਸ਼ਾਹਬਾਜ਼ ਸ਼ਰੀਫ ਇਸ ਸਮੇਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ।

ਉਹ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੌਜੂਦਾ ਪ੍ਰਧਾਨ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਹਨ। ਸ਼ਾਹਬਾਜ਼ ਸ਼ਰੀਫ 1998-99 ਅਤੇ ਫਿਰ 2008 ਤੋਂ 2018 ਤੱਕ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹੇ।

ਜਿੱਤ 'ਤੇ ਮਰੀਅਮ ਨਵਾਜ਼ ਨੇ ਟਵੀਟ ਕੀਤਾ

ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਜਿੱਤ ਤੋਂ ਬਾਅਦ ਟਵੀਟ ਕੀਤਾ ਕਿ 'ਪਾਕਿਸਤਾਨ ਦਾ ਬੁਰਾ ਸੁਪਨਾ ਅੱਜ ਖਤਮ ਹੋ ਰਿਹਾ ਹੈ।'

ਅੱਜ ਪਾਕਿਸਤਾਨ 'ਚ ਨਵੀਂ ਸਵੇਰ ਹੋਵੇਗੀ: ਸ਼ਾਹਬਾਜ਼ ਸ਼ਰੀਫ

ਬੇਭਰੋਸਗੀ ਮਤਾ ਜਿੱਤਣ ਤੋਂ ਬਾਅਦ ਨੈਸ਼ਨਲ ਅਸੈਂਬਲੀ 'ਚ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅੱਜ ਅੱਲ੍ਹਾ ਨੇ ਪਾਕਿਸਤਾਨ ਦੇ ਲੋਕਾਂ ਦੀਆਂ ਦੁਆਵਾਂ ਕਬੂਲ ਕਰ ਲਈਆਂ ਹਨ। ਪਾਕਿਸਤਾਨ ਵਿਚ ਅਜਿਹੀਆਂ ਮਿਸਾਲਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ।

ਉਹਨਾਂ ਕਿਹਾ ਕਿ “ ਅਸੀਂ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਨਹੀਂ ਸੁੱਟਾਂਗੇ। ਅਸੀਂ ਕਿਸੇ ਤੋਂ ਬਦਲਾ ਨਹੀਂ ਲਵਾਂਗੇ। ਪਾਕਿਸਤਾਨ ਦਾ ਬੁਰਾ ਸੁਪਨਾ ਖਤਮ ਹੋ ਗਿਆ ਹੈ। ਪਾਕਿਸਤਾਨ ਵਿੱਚ ਮੁਸਕਰਾਉਣ ਦੇ ਦਿਨ ਗਏ ਹਨ। 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਬੰਗਲਾਦੇਸ਼ ਦੇ PM ਤਾਰਿਕ ਰਹਿਮਾਨ

ਨੇਪਾਲ 'ਚ ਨਹੀਂ ਟਲਿਆ ਖ਼ਤਰਾ, ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਤੇ ਬਰਫ਼ਬਾਰੀ ਦਾ ਅਲਰਟ

ਯੂਕਰੇਨ 'ਚ ਪੋਰਨੋਗ੍ਰਾਫੀ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ !

ਨੇਪਾਲ 'ਚ ਅਚਾਨਕ ਆਏ ਹੜ੍ਹਾਂ ਨੇ 32,000 ਤੋਂ ਵੱਧ ਲੋਕਾਂ ਨੂੰ ਕੀਤਾ ਪ੍ਰਭਾਵਿਤ

ਚੈਟਜੀਪੀਟੀ, ਕਲਾਉਡ ਅਤੇ ਗ੍ਰੋਕ ਸੇਵਾਵਾਂ 'ਚ ਪਿਆ ਵਿਘਨ, ਵੱਡੀ ਗਿਣਤੀ 'ਚ ਆਈਆਂ ਸ਼ਿਕਾਇਤਾਂ

ਨੇਪਾਲ 'ਚ ਮਰਨ ਵਾਲਿਆਂ ਦੀ ਗਿਣਤੀ 1,127 ਪੁੱਜੀ, 95 ਫੀਸਦੀ ਲਾਸ਼ਾਂ ਦੀ ਪਛਾਣ

ਨੇਪਾਲ ਵੱਲੋਂ ਜਲਵਾਯੂ ਮੁਆਵਜ਼ੇ ਦੀ ਮੰਗ, ਦੁਖਾਂਤ ਲਈ ਚੀਨ, ਅਮਰੀਕਾ ਤੇ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ

ਅਮਰੀਕਾ 'ਚ ਅਚਾਨਕ ਆਏ ਹੜ੍ਹ, 15 ਜਣਿਆਂ ਦੇ ਲਾਪਤਾ ਹੋਣ ਦੀ ਸੂਚਨਾ

ਨੇਪਾਲ 'ਚ ਹੜ੍ਹਾਂ ਕਾਰਨ 676 ਮੌਤਾਂ, 3,000 ਲੋਕ ਅਜੇ ਵੀ ਲਾਪਤਾ

ਤਾਸ਼ਕੰਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੇ ਕੀਤਾ ਸਵਾਗਤ

 
 
 
 
Subscribe