Friday, May 02, 2025
 

ਸੰਸਾਰ

ਬ੍ਰਾਜ਼ੀਲ ਵਿਚ ਮੀਂਹ ਦਾ ਕਹਿਰ, 8 ਦੀ ਮੌਤ ਤੇ ਕਈ ਲਾਪਤਾ

April 03, 2022 12:25 PM

ਰੀਓ ਡੀ ਜਨੇਰੀਓ : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਸੂਬੇ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ।

ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ 'ਚ ਵੀਰਵਾਰ ਰਾਤ ਤੋਂ ਬਾਰਿਸ਼ ਸ਼ੁਰੂ ਹੋਈ, ਜੋ ਸ਼ਨੀਵਾਰ ਸਵੇਰ ਤੱਕ ਜਾਰੀ ਰਹੀ। 

ਭਾਰੀ ਮੀਂਹ ਕਾਰਨ ਖੇਤਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਫਾਇਰਫਾਈਟਰਜ਼ ਨੇ ਐਂਗਰਾ ਡੋਸ ਰੀਸ ਸ਼ਹਿਰ ਵਿੱਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਨਾਲ ਹੀ ਨੇੜਲੇ ਪਰਾਟੇ ਅਤੇ ਮੇਸਕੀਟਾ ਵਿੱਚ ਤਿੰਨ ਹੋਰ ਲੋਕ ਮਾਰੇ ਗਏ ਹਨ।

ਘੱਟੋ-ਘੱਟ ਅੱਠ ਲੋਕ ਅਜੇ ਵੀ ਲਾਪਤਾ ਹਨ। ਕਰੀਬ ਦੋ ਮਹੀਨੇ ਪਹਿਲਾਂ ਰੀਓ ਡੀ ਜੇਨੇਰੀਓ ਦੇ ਉੱਤਰ ਵਿੱਚ ਪਹਾੜੀ ਖੇਤਰ ਪੈਟ੍ਰੋਪੋਲਿਸ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਸੌ ਤੋਂ ਵੱਧ ਲੋਕ ਮਾਰੇ ਗਏ ਸਨ।

 

 

 

Have something to say? Post your comment

Subscribe