Friday, May 02, 2025
 

ਰਾਸ਼ਟਰੀ

ਇਨ੍ਹਾਂ 10 ਦੇਸ਼ਾਂ 'ਚ ਤਕਰੀਬਨ 4 ਗੁਣਾ ਸਸਤਾ ਮਿਲਦਾ ਹੈ ਪੈਟਰੋਲ

March 31, 2022 07:57 AM

ਇਨ੍ਹੀਂ ਦਿਨੀਂ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol Diesel Price) ਫਿਰ ਤੋਂ ਮਹਿੰਗੀਆਂ ਹੋ ਗਈਆਂ ਹਨ। ਇਸ ਕਾਰਨ ਆਮ ਜਨਤਾ ਦੀ ਜੇਬ ’ਤੇ ਬੋਝ ਵਧ ਗਿਆ ਹੈ।

ਕਈ ਰਾਜ ਅਜਿਹੇ ਹਨ ਜਿੱਥੇ ਪੈਟਰੋਲ ਦੀ ਕੀਮਤ 10 ਰੁਪਏ ਤੋਂ ਪਾਰ ਹੋ ਗਈ ਹੈ। ਡੀਜ਼ਲ ਦੀਆਂ ਕੀਮਤਾਂ ਵੀ ਹੁਣ 90 ਰੁਪਏ ਨੂੰ ਪਾਰ ਕਰ ਗਈਆਂ ਹਨ ਕਿਉਂਕਿ ਪੈਟਰੋਲ ਸਾਡੀ ਰੋਜ਼ਾਨਾ ਦੀ ਲੋੜ ਹੈ, ਇਸ ਲਈ ਇਸ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਸਾਡੇ ਬਜਟ 'ਤੇ ਪੈਂਦਾ ਹੈ।

ਹਾਲਾਂਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ 'ਚ ਕਈ ਅਜਿਹੇ ਦੇਸ਼ ਹਨ ਜਿੱਥੇ ਪੈਟਰੋਲ ਅਜੇ ਵੀ ਬਹੁਤ ਸਸਤਾ ਹੈ। 

ਹਾਲਾਂਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ 'ਚ ਕਈ ਅਜਿਹੇ ਦੇਸ਼ ਹਨ ਜਿੱਥੇ ਪੈਟਰੋਲ ਅਜੇ ਵੀ ਬਹੁਤ ਸਸਤਾ ਹੈ। ਭਾਰਤ ਦੇ ਮੁਕਾਬਲੇ ਇੱਥੇ ਪੈਟਰੋਲ 50 ਫੀਸਦੀ ਸਸਤਾ ਹੈ।

ਹਾਲਾਂਕਿ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਪਿੱਛੇ ਅੰਤਰਰਾਸ਼ਟਰੀ ਕਾਰਨ ਹਨ। ਇਸ ਕਾਰਨ ਕੁਝ ਦੇਸ਼ਾਂ 'ਚ ਇਨ੍ਹਾਂ ਦੀਆਂ ਕੀਮਤਾਂ ਜ਼ਿਆਦਾ ਹਨ, ਜਦਕਿ ਵੈਨੇਜ਼ੁਏਲਾ, ਲੀਬੀਆ, ਈਰਾਨ ਤੇ ਅੰਗੋਲਾ 'ਚ ਪੈਟਰੋਲ ਬਹੁਤ ਸਸਤਾ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਨਾਂ।

ਇਨ੍ਹਾਂ 10 ਦੇਸ਼ਾਂ 'ਚ ਪੈਟਰੋਲ ਸਭ ਤੋਂ ਸਸਤਾ

ਵੈਨੇਜ਼ੁਏਲਾ 'ਚ ਪੈਟਰੋਲ ਸਭ ਤੋਂ ਸਸਤਾ ਹੈ। ਇੱਥੇ ਪੈਟਰੋਲ ਦੀ ਕੀਮਤ 1 ਰੁਪਏ 90 ਪੈਸੇ ਯਾਨੀ 0.025 ਡਾਲਰ ਪ੍ਰਤੀ ਲੀਟਰ ਹੈ। ਇਹ ਕੀਮਤ ਭਾਰਤ ਦੇ ਮੁਕਾਬਲੇ 50 ਗੁਣਾ ਘੱਟ ਹੈ।

ਸੀਰੀਆ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 24 ਰੁਪਏ ਜਾਂ 0.316 ਡਾਲਰ ਹੈ। ਇਹ ਭਾਰਤ ਨਾਲੋਂ ਚਾਰ ਗੁਣਾ ਸਸਤਾ ਹੈ।

ਲੀਬੀਆ 'ਚ ਪੈਟਰੋਲ ਦੀ ਕੀਮਤ 2 ਰੁਪਏ 43 ਪੈਸੇ ਜਾਂ 0.32 ਡਾਲਰ ਪ੍ਰਤੀ ਲੀਟਰ ਹੈ।

ਤੁਰਕਮੇਨਿਸਤਾਨ 'ਚ ਇਕ ਲੀਟਰ ਪੈਟਰੋਲ ਦੀ ਕੀਮਤ 32 ਰੁਪਏ 51 ਪੈਸੇ ਯਾਨੀ 0.428 ਡਾਲਰ ਹੈ।

ਨਾਈਜੀਰੀਆ 'ਚ ਇਕ ਲੀਟਰ ਪੈਟਰੋਲ ਦੀ ਕੀਮਤ 30 ਰੁਪਏ 38 ਪੈਸੇ ਯਾਨੀ 0.400 ਡਾਲਰ ਹੈ।

ਕੁਵੈਤ 'ਚ ਇਕ ਲੀਟਰ ਪੈਟਰੋਲ 26 ਰੁਪਏ 21 ਪੈਸੇ ਯਾਨੀ 0.345 ਡਾਲਰ 'ਚ ਖਰੀਦਿਆ ਜਾਂਦਾ ਹੈ।

ਕਜ਼ਾਕਿਸਤਾਨ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 31 ਰੁਪਏ 6 ਪੈਸੇ ਯਾਨੀ 0.409 ਡਾਲਰ ਹੈ।

ਈਰਾਨ 'ਚ ਇਕ ਲੀਟਰ ਪੈਟਰੋਲ ਦੀ ਕੀਮਤ 3 ਰੁਪਏ 87 ਪੈਸੇ ਯਾਨੀ 0.051 ਡਾਲਰ ਹੈ।

ਅਲਜੀਰੀਆ 'ਚ ਇਕ ਲੀਟਰ ਪੈਟਰੋਲ ਦੀ ਕੀਮਤ 24 ਰੁਪਏ 46 ਪੈਸੇ ਯਾਨੀ 0.322 ਡਾਲਰ ਹੈ।

ਅੰਗੋਲਾ 'ਚ ਇਕ ਲੀਟਰ ਪੈਟਰੋਲ ਦੀ ਕੀਮਤ 26 ਰੁਪਏ 66 ਪੈਸੇ ਯਾਨੀ 0.351 ਡਾਲਰ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

सैकड़ों पुलिसवालों की मौजूदगी में रॉनी रोड्रिग्स ने मनाया पुलिस इंस्पेक्टर Vijay Madaye के रिटायरमेंट और जन्मदिन का जश्न

ਮਹਾਰਾਸ਼ਟਰ ਕੈਬਨਿਟ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ

ਗੋਲੀਬਾਰੀ ਦੀ ਗੂੰਜ, ਪਹਿਲਗਾਮ ਅੱਤਵਾਦੀ ਹਮਲੇ ਦਾ ਨਵਾਂ ਵੀਡੀਓ

ਭਾਰਤ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ; ਰੱਖਿਆ ਮੰਤਰੀ ਦੇ ਬਿਆਨ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ

NCERT ਦੀ ਨਵੀਂ ਕਿਤਾਬ ਵਿੱਚੋਂ ਮੁਗਲਾਂ ਦਾ ਇਤਿਹਾਸ ਹਟਾਇਆ

ਰਾਜਸਥਾਨ ਦੇ ਇੱਕ ਸਰਕਾਰੀ ਸਕੂਲ ਵਿੱਚ ਹੈਰਾਨ ਕਰਨ ਵਾਲੀ ਘਟਨਾ

ਤਾੜੀ ਨੂੰ ਬਿਹਾਰ ਦੇ ਸ਼ਰਾਬ ਪਾਬੰਦੀ ਕਾਨੂੰਨ ਤੋਂ ਬਾਹਰ ਰੱਖਿਆ ਜਾਵੇਗਾ

ਨਾਗਪੁਰ ਵਿੱਚ ਟਰੱਕ ਨੇ ਬਾਈਕ ਸਵਾਰਾਂ ਨੂੰ ਕੁਚਲਿਆ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀਆਂ ਨੂੰ ਚੰਡੀਗੜ੍ਹ ਛੱਡਣ ਦੇ ਹੁਕਮ ਜਾਰੀ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ 'ਸਖਤ ਨਿੰਦਾ' ਕੀਤੀ

 
 
 
 
Subscribe