Tuesday, February 03, 2026
BREAKING NEWS
ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ान

ਹਰਿਆਣਾ

ਸਕੂਲ ਤੋਂ ਲਾਪਤਾ ਹੋਇਆ ਨੌਜਵਾਨ ਦੀ ਰੇਲਵੇ ਟ੍ਰੈਕ ‘ਤੇ ਮਿਲੀ ਲਾਸ਼

March 29, 2022 08:28 AM

ਪਾਨੀਪਤ : ਹਰਿਆਣਾ ਦੇ ਪਾਣੀਪਤ ਦੇ ਵਿਕਾਸ ਨਗਰ ਵਿੱਚ ਐਤਵਾਰ ਰਾਤ 12 ਵਜੇ ਪੰਜਾਬ ਦੇ ਸੰਗਰੂਰ ਦੇ ਰਹਿਣ ਵਾਲੇ ਇੱਕ ਨੌਜਵਾਨ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਰੇਲਵੇ ਟਰੈਕ ਤੋਂ ਮਿਲੀਆਂ।

ਇਸ ਤੋਂ ਪਹਿਲਾਂ 26 ਮਾਰਚ ਨੂੰ ਦੋਵੇਂ ਸਕੂਲ ਤੋਂ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਏ ਸਨ। ਭਾਲ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਦੋਵਾਂ ਦੀ ਗੁੰਮਸ਼ੁਦਗੀ ਵੀ ਦਰਜ ਕਰਵਾਈ ਗਈ।

ਇਸ ਮਾਮਲੇ ਦੋਵਾਂ ਵੱਲੋਂ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਖਦਸ਼ਾ ਹੈ। ਕੁਲਦੀਪ ਸਿੰਘ (21) ਅਤੇ ਨਵਦੀਪ ਕੌਰ (18) ਦੋਵੇਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ ਦੇ ਰਹਿਣ ਵਾਲੇ ਸਨ।

ਦੋਵੇਂ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਇਸ ਦੌਰਾਨ 26 ਮਾਰਚ ਦੀ ਦੁਪਹਿਰ ਨੂੰ ਦੋਵੇਂ ਸ਼ੱਕੀ ਹਾਲਾਤਾਂ ਵਿੱਚ ਇਕੱਠੇ ਲਾਪਤਾ ਹੋ ਗਏ। ਰਿਸ਼ਤੇਦਾਰਾਂ ਨੇ ਦੋਹਾਂ ਦੀ ਕਈ ਥਾਵਾਂ ‘ਤੇ ਭਾਲ ਕੀਤੀ ਪਰ ਕੋਈ ਸੁਰਾਗ ਨਾ ਮਿਲਣ ‘ਤੇ ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ।

ਸਬੰਧਤ ਥਾਣੇ ਦੀ ਪੁਲੀਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਕੁਲਦੀਪ ਅਤੇ ਨਵਦੀਪ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਐਤਵਾਰ ਦੇਰ ਰਾਤ ਪਾਣੀਪਤ ਜੀਆਰਪੀ ਦਾ ਫ਼ੋਨ ਪਰਿਵਾਰਕ ਮੈਂਬਰਾਂ ਕੋਲ ਗਿਆ ਅਤੇ ਸੂਚਨਾ ਦਿੱਤੀ ਗਈ ਕਿ ਦੋਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ ‘ਤੇ ਪਈਆਂ ਹਨ।

ਇਸ ਤੋਂ ਪਹਿਲਾਂ ਪੁਲੀਸ ਨੇ ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਮੋਬਾਈਲ ਅਤੇ ਕਾਗਜ਼ਾਂ ਦੇ ਆਧਾਰ ’ਤੇ ਨੌਜਵਾਨ ਦੀ ਪਛਾਣ ਕੀਤੀ। ਇਸ ਦੇ ਨਾਲ ਹੀ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਸੋਮਵਾਰ ਸਵੇਰੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਪੋਸਟਮਾਰਟਮ ਕਰਵਾਇਆ ਗਿਆ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ 40 ਦਿਨਾਂ ਦੀ ਪੈਰੋਲ: 2017 ਤੋਂ ਬਾਅਦ 15ਵੀਂ ਵਾਰ ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਮੁਖੀ

52 ਲੱਖ ਰੁਪਏ ਦੇ ਲਾਲਚ ਨੇ ਕਰਨਾਲ ਦੇ ਨੌਜਵਾਨ ਅਨੁਜ ਨੂੰ ਯੂਕਰੇਨ ਦੀ ਜੰਗ ਵਿੱਚ ਧੱਕਿਆ

ਮਨੋਹਰ ਲਾਲ ਖੱਟਰ ਹੁਣ IPS ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਸਥਿਤੀ ਨੂੰ ਸੰਭਾਲਣ ਲਈ ਆਏ ਅੱਗੇ

ਅਨਿਲ ਵਿਜ ਨੇ ਆਪਣੇ ਸੋਸ਼ਲ ਮੀਡੀਆ ਬਾਇਓ ਤੋਂ 'ਮੰਤਰੀ' ਹਟਾਇਆ, ਕਿਹਾ "ਕਿਸੇ ਟੈਗ ਦੀ ਲੋੜ ਨਹੀਂ"

Haryana ਵਿੱਚ ਭਾਰੀ ਮੀਂਹ ਦੀ ਚੇਤਾਵਨੀ: ਹਥਿਨੀਕੁੰਡ ਬੈਰਾਜ ਦੇ ਸਾਰੇ ਹੜ੍ਹ ਗੇਟ ਖੋਲ੍ਹੇ ਗਏ

हरियाणा ने अधिसूचित की मॉडल ऑनलाइन ट्रांसफर पॉलिसी

ਜਲਦੀ ਹੀ ਭਰੇ ਜਾਣਗੇ ਜੇਲ ਵਾਰਡਰਾਂ ਦੇ 1300 ਅਹੁਦੇ - ਮੁੱਖ ਮੰਤਰੀ

ਸੂਬਾ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ - CM ਨਾਇਬ ਸਿੰਘ ਸੈਣੀ

📰 Haryana HCS Transfers: दो अधिकारियों को अतिरिक्त ज़िम्मेदारी सौंपी गई

ਹਰਿਆਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਧਰਮ ਸਿੰਘ ਚੌਧਰੀ ਗ੍ਰਿਫ਼ਤਾਰ

 
 
 
 
Subscribe