Thursday, May 01, 2025
 

ਰਾਸ਼ਟਰੀ

ਯੂਕਰੇਨ 'ਚ ਜ਼ਖਮੀ ਹੋਇਆ ਪੰਜਾਬੀ ਵਿਦਿਆਰਥੀ ਹਰਜੋਤ ਸਿੰਘ ਅੱਜ ਕਰੇਗਾ ਵਤਨ ਵਾਪਸੀ

March 07, 2022 09:50 AM

ਨਵੀਂ ਦਿੱਲੀ : ਯੂਕਰੇਨ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਦਿੱਲੀ ਦੇ ਛੱਤਰਪੁਰ ਐਕਸਟੈਨਸ਼ਨ ਦਾ ਰਹਿਣ ਵਾਲਾ ਹਰਜੋਤ ਸਿੰਘ (31) ਸੋਮਵਾਰ ਨੂੰ ਦਿੱਲੀ ਪਹੁੰਚੇਗਾ।

ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ- 'ਹਰਜੋਤ ਸਿੰਘ ਉਹ ਭਾਰਤੀ ਹੈ ਜਿਸ ਨੂੰ ਕੀਵ 'ਚ ਜੰਗ ਦੌਰਾਨ ਗੋਲ਼ੀ ਲੱਗ ਗਈ ਸੀ।

ਹਫੜਾ-ਦਫੜੀ 'ਚ ਪਾਸਪੋਰਟ ਵੀ ਗੁੰਮ ਹੋ ਗਿਆ। ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹਰਜੋਤ ਸੋਮਵਾਰ ਨੂੰ ਸਾਡੇ ਨਾਲ ਭਾਰਤ ਪਹੁੰਚ ਰਿਹਾ ਹੈ। ਉਮੀਦ ਹੈ ਕਿ ਉਹ ਘਰੇਲੂ ਭੋਜਨ ਤੇ ਦੇਖਭਾਲ ਨਾਲ ਜਲਦੀ ਠੀਕ ਹੋ ਜਾਵੇਗਾ।'

ਹਰਜੋਤ ਦੇ ਭਰਾ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਰਜੋਤ ਨਾਲ ਕੋਈ ਗੱਲ ਨਹੀਂ ਹੋਈ। ਉਸਦਾ ਮੋਬਾਈਲ ਬੰਦ ਹੈ।

ਉਨ੍ਹਾਂ ਨੂੰ ਇਸ ਬਾਰੇ ਕੇਂਦਰੀ ਮੰਤਰੀ ਦੇ ਟਵੀਟ ਅਤੇ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਹੈ। ਹਰਜੋਤ ਦਾ ਪਰਿਵਾਰ ਮੂਲ ਰੂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦਾ ਰਹਿਣ ਵਾਲਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

सैकड़ों पुलिसवालों की मौजूदगी में रॉनी रोड्रिग्स ने मनाया पुलिस इंस्पेक्टर Vijay Madaye के रिटायरमेंट और जन्मदिन का जश्न

ਮਹਾਰਾਸ਼ਟਰ ਕੈਬਨਿਟ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ

ਗੋਲੀਬਾਰੀ ਦੀ ਗੂੰਜ, ਪਹਿਲਗਾਮ ਅੱਤਵਾਦੀ ਹਮਲੇ ਦਾ ਨਵਾਂ ਵੀਡੀਓ

ਭਾਰਤ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ; ਰੱਖਿਆ ਮੰਤਰੀ ਦੇ ਬਿਆਨ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ

NCERT ਦੀ ਨਵੀਂ ਕਿਤਾਬ ਵਿੱਚੋਂ ਮੁਗਲਾਂ ਦਾ ਇਤਿਹਾਸ ਹਟਾਇਆ

ਰਾਜਸਥਾਨ ਦੇ ਇੱਕ ਸਰਕਾਰੀ ਸਕੂਲ ਵਿੱਚ ਹੈਰਾਨ ਕਰਨ ਵਾਲੀ ਘਟਨਾ

ਤਾੜੀ ਨੂੰ ਬਿਹਾਰ ਦੇ ਸ਼ਰਾਬ ਪਾਬੰਦੀ ਕਾਨੂੰਨ ਤੋਂ ਬਾਹਰ ਰੱਖਿਆ ਜਾਵੇਗਾ

ਨਾਗਪੁਰ ਵਿੱਚ ਟਰੱਕ ਨੇ ਬਾਈਕ ਸਵਾਰਾਂ ਨੂੰ ਕੁਚਲਿਆ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀਆਂ ਨੂੰ ਚੰਡੀਗੜ੍ਹ ਛੱਡਣ ਦੇ ਹੁਕਮ ਜਾਰੀ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ 'ਸਖਤ ਨਿੰਦਾ' ਕੀਤੀ

 
 
 
 
Subscribe