Friday, May 02, 2025
 

ਸੰਸਾਰ

ਬਗੈਰ ਵੀਜ਼ਾ ਫੀਸ UK ਜਾ ਸਕਣਗੇ ਪਰਿਵਾਰਕ ਮੈਂਬਰ

March 05, 2022 08:56 AM

ਲੰਦਨ: ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਰਕਾਰ ਵੱਲੋਂ ਯੁਕਰੇਨੀ ਨਾਗਰਿਕਾਂ ਲਈ ਪਹਿਲਾਂ ਹੀ ਐਲਾਨੀ ਫੈਮਿਲੀ ਵੀਜ਼ਾ ਯੋਜਨਾ ਦੀ ਸ਼ੁੱਕਰਵਾਰ ਨੂੰ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤੀ। ਇਸ ਯੋਜਨਾ ਤਹਿਤ ਯੁਕਰੇਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਅਤੇ ਬ੍ਰਿਟੇਨ ‘ਚ ਸੈਟਲ ਹੋਏ ਯੁਕਰੇਨੀ ਨਾਗਰਿਕ ਰੂਸ ਨਾਲ ਸੰਘਰਸ਼ ਤੋਂ ਪ੍ਰਭਾਵਿਤ ਆਪਣੇ ਯੁਕਰੇਨੀ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਵੀਜ਼ਾ ਫੀਸ ਦੇ ਭੁਗਤਾਨ ਦੇ ਬ੍ਰਿਟੇਨ ਲਿਜਾ ਸਕਣਗੇ।

ਪਟੇਲ ਨੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ ਸਥਿਤ ਪੂਰਬੀ ਪੋਲੈਂਡ ਦੇ ਮੇਡਯਕਾ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੰਗ ਪ੍ਰਭਾਵਿਤ ਦੇਸ਼ ਨਾਲ ਗੁਆਂਢੀ ਦੇਸ਼ਾਂ ‘ਚ ਭੱਜਣ ਵਾਲੇ ਯੁਕਰੇਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਦੇ ਵਿਸਤਾਰ ਦਾ ਐਲਾਨ ਵੀ ਕੀਤਾ। ਪਰਿਵਾਰ ਵੀਜ਼ਾ ਯੋਜਨਾ ਤਹਿਤ ਬ੍ਰਿਟੇਨ ‘ਚ ਰਹਿ ਰਹੇ ਯੁਕਰੇਨੀ ਮੂਲ ਦੇ ਨਾਗਰਿਕਾਂ ਦੀ ਮਦਦ ਕਰਨ ਦੀ ਦਿਸ਼ਾ ‘ਚ ਹਰ ਸੰਭਵ ਕਦਮ ਚੁੱਕੇਗੀ।

ਉਨ੍ਹਾਂ ਨੇ ਕਿਹਾ ਕਿ ਮੈਂ ਯੁਕਰੇਨੀ ਸਰਕਾਰ ਅਤੇ ਗੁਆਂਢੀ ਦੇਸ਼ਾਂ ਨਾਲ ਚਰਚਾ ਤੋਂ ਬਾਅਦ ਯੁਕਰੇਨੀ ਪਰਿਵਾਰਾਂ ਲਈ ਵੀਜ਼ਾ ਯੋਜਨਾ ਵਿਕਸਿਤ ਕੀਤੀ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਇਸ ਨੂੰ ਕੁਝ ਹੀ ਦਿਨਾਂ ‘ਚ ਲਾਂਚ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਯੁਕਰੇਨੀ ਨਾਗਰਿਕਾਂ ਨੂੰ ਜਲਦ ਸੁਰੱਖਿਅਤ ਰੂਪ ਨਾਲ ਮੁਫ਼ਤ ‘ਚ ਬ੍ਰਿਟੇਨ ਆਉਣ ਦਾ ਮੌਕਾ ਮਿਲੇਗਾ, ਜਿਨ੍ਹਾਂ ਦੇ ਰਿਸ਼ਤੇਦਾਰ ਬ੍ਰਿਟੇਨ ‘ਚ ਰਹਿੰਦੇ ਹਨ। ਪਰਿਵਾਰ ਵੀਜ਼ਾ ਯੋਜਨਾ ‘ਚ ਪਹਿਲੇ ਸਿਰਫ਼ ਜੀਵਨਸਾਥੀ ਅਤੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਇਸ ਦਾ ਵਿਸਤਾਰ ਮਾਤਾ-ਪਿਤਾ, ਦਾਦਾ-ਦਾਦੀ ਅਤੇ ਭਰਾ-ਭੈਣ ਲਈ ਵੀ ਕਰ ਦਿੱਤਾ ਗਿਆ ਹੈ।

 

Have something to say? Post your comment

Subscribe