Sunday, August 03, 2025
 

ਰਾਸ਼ਟਰੀ

ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕਰਨ ਦੀ ਸੀਬੀਆਈ ਜਾਂਚ ਨੂੰ ਹਰੀ ਝੰਡੀ

February 14, 2022 10:20 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੀਬੀਆਈ ਨੂੰ ਤਾਮਿਲਨਾਡੂ ਦੇ ਤੰਜਾਵੁਰ ’ਚ ਕਥਿਤ ਤੌਰ ’ਤੇ ਮਿਸ਼ਨਰੀ ਸਕੂਲ ਵੱਲੋਂ ਈਸਾਈ ਧਰਮ ਅਪਣਾਉਣ ਦਾ ਦਬਾਅ ਪਾਏ ਜਾਣ ’ਤੇ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ।

ਜਸਟਿਸ ਸੰਜੀਵ ਖੰਨਾ ਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦੀ ਬੈਂਚ ਨੇ ਮਦਰਾਸ ਹਾਈ ਕਰੋਟ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਤਾਮਿਲਨਾਡੂ ਦੇ ਡੀਜੀਪੀ ਵੱਲੋਂ ਦਾਇਰ ਅਪੀਲ ’ਤੇ ਸੋਮਵਾਰ ਨੂੰ ਨੋਟਿਸ ਜਾਰੀ ਕੀਤਾ।

ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ’ਚ ਦੋ ਪਹਿਲੂ ਹਨ-ਇਕ ਫ਼ੈਸਲੇ ’ਚ ਕੁਝ ਟਿੱਪਣੀਆਂ ਦਰਜ ਹਨ ਤੇ ਦੂਸਰਾ ਸੀਬੀਆਈ ਵੱਲੋਂ ਜਾਂਚ ਦਾ ਨਿਰਦੇਸ਼ ਦੇਣ ਵਾਲੇ ਅੰਤਿਮ ਆਦੇਸ਼ ਦੇ ਸਬੰਧ ’ਚ ਹਨ।

ਹਾਈ ਕੋਰਟ ਨੇ ਕਿਹਾ ਕਿ ਸੀਬੀਆਈ ਜਾਂਚ ’ਚ ਦਖ਼ਲ ਦੇਣਾ ਉਸ ਲਈ ਢੁੱਕਵਾਂ ਨਹੀਂ ਹੋਵੇਗਾ ਪਰ ਉਹ ਪਹਿਲੇ ਪਹਿਲੂ ’ਤੇ ਨੋਟਿਸ ਜਾਰੀ ਕਰੇਗੀ।

ਤਾਮਿਲਨਾਡੂ ਵੱਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਪੇਸ਼ ਹੋਏ। ਹਾਈਕੋਰਟ ਨੇ 31 ਜਨਵਰੀ ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ।

ਹਾਈ ਕੋਰਟ ਨੇ ਕਿਹਾ ਸੀ ਕਿ ਇਸ ਕੋਰਟ ਦਾ ਫ਼ਰਜ਼ ਹੈ ਕਿ ਉਹ ਬੱਚੇ ਨੂੰ ਮਰਨ ਤੋਂ ਬਾਅਦ ਇਨਸਾਫ਼ ਮੁਹੱਈਆ ਕਰਵਾਏ। ਪਿਛਲੀਆਂ ਸਥਿਤੀਆਂ ਨੂੰ ਸਮੁੱਚੇ ਤੌਰ ’ਤੇ ਧਿਆਨ ’ਚ ਰੱਖਣ ਨਾਲ ਪੱਕੇ ਤੌਰ ’ਤੇ ਇਹ ਧਾਰਨਾ ਬਣੇਗੀ ਕਿ ਜਾਂਚ ਕਹੀ ਤਰਜ਼ ’ਤੇ ਅੱਗੇ ਨਹੀਂ ਵੱਧ ਰਹੀ ਹੈ।

ਹਾਈ ਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਕਿਉਂਕਿ ਇਕ ਉੱਚ ਅਹੁਦੇ ਦੇ ਮੰਤਰੀ ਨੇ ਖ਼ੁਦ ਇਕ ਸਟੈਂਡ ਲਿਆ ਹੈ, ਇਸ ਲਈ ਸਟੇਟ ਪੁਲਿਸ ਨਾਲ ਜਾਂਚ ਜਾਰੀ ਨਹੀਂ ਰਹਿ ਸਕਦੀ।

ਇਸ ਲਈ ਮੈਂ ਨਿਰਦੇਸ਼ਕ, ਕੇਂਦਰੀ ਜਾਂਚ ਬਿਊਰੋ (ਸੀਬੀਆਈ), ਨਵੀਂ ਦਿੱਲੀ ਨੂੰ ਨਿਰਦੇਸ਼ ਦਿੰਦਾ ਹਾਂ ਕਿ ਉਹ ਇਕ ਅਧਿਕਾਰੀ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੇ।

ਜੱਜ ਨੇ ਕਿਹਾ ਕਿ ਸੀਬੀਆਈ ਸੁਤੰਤਰ ਜਾਂਚ ਕਰੇਗੀ ਤੇ ਇਸ ਆਦੇਸ਼ ’ਚ ਕੀਤੀ ਗਈ ਕਿਸੇ ਵੀ ਟਿੱਪਣੀ ਨੂੰ ਧਿਆਨ ’ਚ ਨਹੀਂ ਰੱਖੇਗੀ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਸਿਰਫ਼ ਚਿਹਰਾ ਦਿਖਾ ਕੇ ਹੀ Bank ਲੈਣ-ਦੇਣ ਹੋਵੇਗਾ

ਟਰੰਪ ਦੀ ਸਖ਼ਤੀ ਦੇ ਵਿਚਕਾਰ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ

ਕੀ ਭੂਚਾਲ ਆਉਣ ਵਾਲਾ ਹੈ ? ਵਿਗਿਆਨੀ ਕਿਉਂ ਚਿੰਤਤ ਹਨ ?

ਡੋਨਾਲਡ ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ 'ਤੇ ਭਾਰਤ ਸਰਕਾਰ ਨੇ ਕਿਹਾ...

ਪਹਿਲਗਾਮ ਦਾ ਅੱਤਵਾਦੀ ਪਹਿਲਾਂ ਫੜਿਆ ਗਿਆ ਸੀ ਅਤੇ ਹੁਣ ਮਾਰਿਆ ਗਿਆ ; ਕਾਂਗਰਸ

ਭੂਚਾਲ : ਰਿਕਟਰ ਪੈਮਾਨੇ 'ਤੇ ਤੀਬਰਤਾ 6 ਤੋਂ ਵੱਧ

ਲੋਕ ਸਭਾ 'ਚ ਵੱਡੀ ਬਹਿਸ ਜਾਰੀ : ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿਰੋਧੀ ਧਿਰ ਦੇ ਤਿੱਖੇ ਵਾਰ-ਪਲਟਵਾਰ

ਅਹਿਮਦਾਬਾਦ ਜਹਾਜ਼ ਹਾਦਸਾ: ਮਾਂ ਨੇ ਬੱਚੇ ਨੂੰ ਬਲਦੀ ਅੱਗ ਤੋਂ ਬਚਾਇਆ, ਹੁਣ ਉਸਨੇ ਆਪਣੇ ਬੱਚੇ ਲਈ ਆਪਣੀ ਚਮੜੀ ਉਤਾਰ ਦਿੱਤੀ

ਤੁਸੀਂ ਹੁਣ 20 ਸਾਲਾਂ ਤੱਕ ਵਿਰੋਧੀ ਧਿਰ ਵਿੱਚ ਰਹੋਗੇ... : ਅਮਿਤ ਸ਼ਾਹ

ਬਿਹਾਰ ਵਿੱਚ ਵੋਟਰ ਸੂਚੀ 'ਚੋਂ 65 ਲੱਖ ਨਾਮ ਕੱਟੇ ਜਾਣਗੇ, ਚੋਣ ਕਮਿਸ਼ਨ ਦਾ ਵੱਡਾ ਐਲਾਨ

 
 
 
 
Subscribe